Indian Navy Maltese Cargo
ਭਾਰਤੀ ਜਲ ਸੈਨਾ ਮਾਲਟਾ ਦੇ ਇੱਕ ਜਹਾਜ਼ ਨੂੰ ਅਰਬ ਸਾਗਰ ਵਿੱਚ ਸਮੁੰਦਰੀ ਡਾਕੂਆਂ ਤੋਂ ਬਚਾ ਰਹੀ ਹੈ। ਜਲ ਸੈਨਾ ਨੂੰ 14 ਦਸੰਬਰ ਨੂੰ ਅਲਰਟ ਮਿਲਿਆ ਸੀ। ਜਿਸ ਤੋਂ ਬਾਅਦ ਜਲ ਸੈਨਾ ਨੇ ਅਗਵਾ ਕੀਤੇ ਗਏ ਜਹਾਜ਼ ਐਮਵੀ ਰੌਏਨ ਦੀ ਮਦਦ ਲਈ ਆਪਣਾ ਇੱਕ ਜੰਗੀ ਬੇੜਾ ਅਦਨ ਦੀ ਖਾੜੀ ਵਿੱਚ ਭੇਜਿਆ।
ਦਿ ਮੈਰੀਟਾਈਮ ਐਗਜ਼ੀਕਿਊਟਿਵ ਦੀ ਰਿਪੋਰਟ ਮੁਤਾਬਕ ਹਾਈਜੈਕ ਕੀਤਾ ਗਿਆ ਜਹਾਜ਼ ਕੋਰੀਆ ਤੋਂ ਤੁਰਕੀ ਜਾ ਰਿਹਾ ਸੀ। ਫਿਰ ਸੋਮਾਲੀਆ ਦੇ ਸਮੁੰਦਰੀ ਡਾਕੂਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਜਦੋਂ ਜਹਾਜ਼ ਨਾਲ ਆਖਰੀ ਵਾਰ ਸੰਪਰਕ ਕੀਤਾ ਗਿਆ ਸੀ, ਇਹ ਅਰਬ ਸਾਗਰ ਵਿੱਚ ਸੋਕੋਟਰਾ ਟਾਪੂ ਤੋਂ ਯਮਨ ਵੱਲ 380 ਨੌਟੀਕਲ ਮੀਲ ਸੀ।
ਨੇਵੀ ਨੂੰ UKMTO ਪੋਰਟਲ ‘ਤੇ ਸੁਨੇਹਾ ਮਿਲਿਆ ਸੀ ਕਿ 6 ਅਣਪਛਾਤੇ ਲੋਕ ਉਨ੍ਹਾਂ ਦੇ ਜਹਾਜ਼ ‘ਤੇ ਆਏ ਹਨ। ਇਸ ਤੋਂ ਬਾਅਦ, ਨੇਵੀ ਨੇ ਅਦਨ ਦੀ ਖਾੜੀ ਵਿੱਚ ਐਮਵੀ ਰੌਏਨ ਦਾ ਪਤਾ ਲਗਾਉਣ ਲਈ ਨਿਗਰਾਨੀ ਲਈ ਆਪਣੇ ਇੱਕ ਜਹਾਜ਼ ਨੂੰ ਵੀ ਤਾਇਨਾਤ ਕੀਤਾ। ਹਾਈਜੈਕ ਕੀਤੇ ਗਏ ਜਹਾਜ਼ ‘ਤੇ 18 ਲੋਕ ਮੌਜੂਦ ਹਨ।
ਇਹ ਵੀ ਪੜ੍ਹੋ: ਹੁਣ ਵੰਦੇ ਭਾਰਤ ਅਤੇ ਸ਼ਤਾਬਦੀ ‘ਚ ਮਿਲੇਗਾ ਪੰਜਾਬ ਦਾ ਟਮਾਟਰ ਸੂਪ, ਪੰਜਾਬ ਐਗਰੋ ਤੇ ਰੇਲਵੇ ਵਿਚਾਲੇ ਹੋਇਆ ਸਮਝੌਤਾ
ਅੱਜ ਵੀ ਭਾਰਤੀ ਜਲ ਸੈਨਾ ਦੇ ਜਹਾਜ਼ਾਂ ਨੇ ਪੂਰੇ ਇਲਾਕੇ ਦਾ ਹਵਾਈ ਸਰਵੇਖਣ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਹੈ। ਜਲ ਸੈਨਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸਮੁੰਦਰੀ ਡਾਕੂ ਅਗਵਾ ਕੀਤੇ ਜਹਾਜ਼ ਨੂੰ ਸੋਮਾਲੀਆ ਵੱਲ ਲੈ ਜਾ ਰਹੇ ਹਨ। ਯੂਰਪੀ ਸੰਘ ਅਤੇ ਸਪੇਨ ਨੇ ਵੀ ਜਹਾਜ਼ ਨੂੰ ਬਚਾਉਣ ਲਈ ਆਪਣੀ ਜਲ ਸੈਨਾ ਤਾਇਨਾਤ ਕਰ ਦਿੱਤੀ ਹੈ।
2017 ਤੋਂ ਬਾਅਦ ਅਰਬ ਸਾਗਰ ਵਿੱਚ ਜਹਾਜ਼ ਅਗਵਾ ਹੋਣ ਦਾ ਇਹ ਸਭ ਤੋਂ ਵੱਡਾ ਮਾਮਲਾ ਹੈ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਨੀਆ ਦੇ ਰਾਸ਼ਟਰਪਤੀ ਕੋਲ ਸਮੁੰਦਰੀ ਸੁਰੱਖਿਆ ਦਾ ਮੁੱਦਾ ਉਠਾਇਆ ਸੀ। ਦੂਜੇ ਦੇਸ਼ਾਂ ਦੇ ਨਾਲ-ਨਾਲ ਭਾਰਤ ਵੀ ਸਮੇਂ-ਸਮੇਂ ‘ਤੇ ਅਰਬ ਸਾਗਰ ਅਤੇ ਹਿੰਦ ਮਹਾਸਾਗਰ ‘ਚ ਸਮੁੰਦਰੀ ਡਾਕੂ ਵਿਰੋਧੀ ਕਾਰਵਾਈਆਂ ਕਰਦਾ ਰਿਹਾ ਹੈ।
ਫਿਲਹਾਲ ਬ੍ਰਿਟੇਨ ਨੇ ਇਸ ਖੇਤਰ ‘ਚੋਂ ਲੰਘਣ ਵਾਲੇ ਜਹਾਜ਼ਾਂ ਨੂੰ ਚੌਕਸ ਕਰਨ ਲਈ ਅਲਰਟ ਜਾਰੀ ਕੀਤਾ ਹੈ। ਜਹਾਜ਼ ਦੇ ਸੰਚਾਲਕਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਕੋਈ ਸ਼ੱਕੀ ਚੀਜ਼ ਮਿਲਦੀ ਹੈ ਤਾਂ ਉਹ ਤੁਰੰਤ ਕੰਟਰੋਲ ਰੂਮ ਨਾਲ ਸੰਪਰਕ ਕਰਨ।
Indian Navy Maltese Cargo