Thursday, December 26, 2024

ਇਕ ਹੋਰ ਦੇਸ਼ ਹੋਇਆ Visa Free, ਭਾਰਤੀਆਂ ਨੂੰ ਨਹੀਂ ਪਵੇਗੀ ਵੀਜ਼ਾ ਲੈਣ ਦੀ ਲੋੜ

Date:

Iran became visa free

 ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਦੇ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਮੰਗਲਵਾਰ ਨੂੰ ਈਰਾਨ ਨੇ ਭਾਰਤ ਤੋਂ ਆਉਣ ਵਾਲੇ ਲੋਕਾਂ ਲਈ ਵੀਜ਼ਾ ਮੁਕਤ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਹੈ। ਹਾਲਾਂਕਿ ਇਸ ਤਹਿਤ ਆਉਣ ਵਾਲੇ ਸੈਲਾਨੀ ਜ਼ਿਆਦਾ ਤੋਂ ਜ਼ਿਆਦਾ 15 ਦਿਨ ਹੀ ਉੱਥੇ ਰਹਿ ਸਕਣਗੇ। 

ਈਰਾਨੀ ਦੂਤਘਰ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਲਈ ਚਾਰ ਸ਼ਰਤਾਂ ਤਹਿਤ 4 ਫਰਵਰੀ ਤੋਂ ਵੀਜ਼ਾ-ਮੁਕਤ ਦਾਖਲੇ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਦਸੰਬਰ ਵਿਚ, ਈਰਾਨ ਨੇ ਭਾਰਤ, ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ, ਇੰਡੋਨੇਸ਼ੀਆ, ਜਾਪਾਨ, ਸਿੰਗਾਪੁਰ ਅਤੇ ਮਲੇਸ਼ੀਆ ਸਮੇਤ 32 ਹੋਰ ਦੇਸ਼ਾਂ ਲਈ ਵੀਜ਼ਾ ਮੁਕਤ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਸੀ।

READ ALSO:NOC ਨੂੰ ਖਤਮ ਕਰਨ ਸਬੰਧੀ ਹੋਈ ਮੀਟਿੰਗ: ਮੁੱਖ ਮੰਤਰੀ ਪੰਜਾਬ ਨੇ ਕਿਹਾ, ਕਾਨੂੰਨੀ ਅੜਚਨਾਂ ਨੂੰ ਦੂਰ ਕਰਕੇ ਲਿਆ ਜਾਵੇਗਾ ਫੈਸਲਾ

ਈਰਾਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਧਾਰਨ ਪਾਸਪੋਰਟ ਰੱਖਣ ਵਾਲੇ ਲੋਕਾਂ ਨੂੰ ਹਰ 6 ਮਹੀਨਿਆਂ ਵਿਚ ਇਕ ਵਾਰ ਬਿਨਾਂ ਵੀਜ਼ੇ ਦੇ ਵੱਧ ਤੋਂ ਵੱਧ 15 ਦਿਨ ਤੱਕ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਬਿਆਨ ਵਿਚ ਕਿਹਾ ਗਿਆ ਹੈ, “ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ 15 ਦਿਨਾਂ ਦੀ ਮਿਆਦ ਵਧਾਈ ਨਹੀਂ ਜਾ ਸਕਦੀ।”

Iran became visa free

Share post:

Subscribe

spot_imgspot_img

Popular

More like this
Related