Friday, December 27, 2024

ਇਜ਼ਰਾਈਲ ਨੇ ਰਫ਼ਾਹ ‘ਚ ਗੋਲਾਬਾਰੀ ਕਰ ਕੇ ਦੋ ਬੰਧਕਾਂ ਨੂੰ ਛੁਡਵਾਇਆ, 67 ਫਲਸਤੀਨੀਆਂ ਦੀ ਗਈ ਜਾਨ; ਗੋਲੀਬਾਰੀ ਜਾਰੀ

Date:

Israel-Hamas War

ਇਜ਼ਰਾਈਲੀ ਸੁਰੱਖਿਆ ਬਲਾਂ ਨੇ ਮਿਸਰ ਦੀ ਸਰਹੱਦ ਦੇ ਨੇੜੇ ਗਾਜ਼ਾ ਦੇ ਦੱਖਣੀ ਸ਼ਹਿਰ ਰਫਾਹ ਵਿੱਚ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਇਜ਼ਰਾਈਲ ਨੇ ਸੋਮਵਾਰ ਸਵੇਰੇ ਇੱਕ ਅਪਾਰਟਮੈਂਟ ਦੇ ਨੇੜੇ ਭਾਰੀ ਗੋਲੀਬਾਰੀ ਕਰਕੇ ਨਾਟਕੀ ਢੰਗ ਨਾਲ ਦੋ ਬੰਧਕਾਂ ਨੂੰ ਆਜ਼ਾਦ ਕਰਵਾਇਆ। ਇਜ਼ਰਾਈਲ ਇਸ ਨੂੰ ਆਪਣੀ ਸਭ ਤੋਂ ਵੱਡੀ ਕਾਮਯਾਬੀ ਮੰਨ ਰਿਹਾ ਹੈ। ਇਸ ਮੁਹਿੰਮ ਦੌਰਾਨ ਔਰਤਾਂ ਅਤੇ ਬੱਚਿਆਂ ਸਮੇਤ 67 ਫਲਸਤੀਨੀਆਂ ਦੀ ਜਾਨ ਚਲੀ ਗਈ।

ਉੱਤਰੀ ਗਾਜ਼ਾ ਅਤੇ ਦੱਖਣੀ ਖਾਨ ਯੂਨਿਸ ਵਿੱਚ ਇਜ਼ਰਾਈਲੀ ਬਲਾਂ ਦੁਆਰਾ ਮੁਹਿੰਮ ਤੋਂ ਬਾਅਦ, ਲਗਭਗ 14 ਲੱਖ ਫਲਸਤੀਨੀ ਆਪਣੀ ਜਾਨ ਬਚਾਉਣ ਲਈ ਰਫਾਹ ਵਿੱਚ ਸ਼ਰਨ ਲੈ ਰਹੇ ਹਨ। ਰਫਾਹ ‘ਤੇ ਇਜ਼ਰਾਈਲ ਦੀ ਗੋਲਾਬਾਰੀ ਕਾਰਨ ਸੰਯੁਕਤ ਰਾਸ਼ਟਰ ਦੀ ਸਹਾਇਤਾ ਏਜੰਸੀਆਂ ਚਿੰਤਤ ਹੋ ਗਈਆਂ ਹਨ। ਇਸ ਦੇ ਨਾਲ ਹੀ ਇਜ਼ਰਾਈਲ ਦੋ ਬੰਧਕਾਂ ਦੀ ਰਿਹਾਈ ਤੋਂ ਉਤਸ਼ਾਹਿਤ ਹੈ। ਫੌਜ ਨੇ ਬਚਾਏ ਗਏ ਬੰਧਕਾਂ ਦੀ ਪਛਾਣ 60 ਸਾਲਾ ਫਰਨਾਂਡੋ ਸਾਈਮਨ ਮਾਰਮਨ ਅਤੇ 70 ਸਾਲਾ ਲੁਈਸ ਹਾਰ ਵਜੋਂ ਕੀਤੀ ਹੈ।

ਹਮਾਸ ਦੇ ਅੱਤਵਾਦੀਆਂ ਨੇ ਉਨ੍ਹਾਂ ਨੂੰ ਪਿਛਲੇ ਸਾਲ 7 ਅਕਤੂਬਰ ਨੂੰ ਸਰਹੱਦ ਪਾਰ ਤੋਂ ਕੀਤੇ ਗਏ ਹਮਲੇ ‘ਚ ਕਿਬੁਟਜ਼ ਨੀਰ ਯਿਤਜ਼ਾਕ ਤੋਂ ਅਗਵਾ ਕਰ ਲਿਆ ਸੀ, ਜਿਸ ਨਾਲ ਜੰਗ ਸ਼ੁਰੂ ਹੋ ਗਈ ਸੀ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਨੇ ਕਿਹਾ ਕਿ ਉਨ੍ਹਾਂ ਕੋਲ ਅਰਜਨਟੀਨਾ ਦੀ ਨਾਗਰਿਕਤਾ ਵੀ ਹੈ। ਅਕਤੂਬਰ ‘ਚ ਹੋਏ ਹਮਲੇ ‘ਚ ਹਮਾਸ ਅਤੇ ਹੋਰ ਅੱਤਵਾਦੀਆਂ ਨੇ 250 ਨਾਗਰਿਕਾਂ ਅਤੇ ਸੈਨਿਕਾਂ ਨੂੰ ਬੰਧਕ ਬਣਾ ਲਿਆ ਸੀ, ਜਿਨ੍ਹਾਂ ‘ਚੋਂ 100 ਤੋਂ ਜ਼ਿਆਦਾ ਬੰਧਕ ਅਜੇ ਵੀ ਅੱਤਵਾਦੀਆਂ ਦੀ ਹਿਰਾਸਤ ‘ਚ ਹਨ।

READ ALSO:ਬੰਦ ਕੀਤਾ ਲਾਲ ਕਿਲਾ, ਕਿਸਾਨਾਂ ਦੇ ਕਾਫਲੇ ਦਿੱਲੀ ਵੱਲ ਵਧੇ, ਸ਼ੰਭੂ ਬਾਰਡਰ ਉਤੇ ਹਾਲਾਤ ਵਿਗੜੇ…

ਅਮਰੀਕਾ, ਮਿਸਰ ਅਤੇ ਕਤਰ ਸਮੇਤ ਕਈ ਦੇਸ਼ਾਂ ਤੋਂ ਬੰਧਕਾਂ ਦੀ ਸੁਰੱਖਿਅਤ ਰਿਹਾਈ

ਇਜ਼ਰਾਈਲ ਦੇ ਨਾਲ-ਨਾਲ ਅਮਰੀਕਾ, ਮਿਸਰ ਅਤੇ ਕਤਰ ਸਮੇਤ ਕਈ ਦੇਸ਼ ਬੰਧਕਾਂ ਦੀ ਸੁਰੱਖਿਅਤ ਰਿਹਾਈ ਅਤੇ ਗਾਜ਼ਾ ਵਿੱਚ ਸਥਾਈ ਜੰਗਬੰਦੀ ਲਈ ਯਤਨ ਕਰ ਰਹੇ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਇਜ਼ਰਾਈਲ ਦੇ ਜਵਾਬੀ ਹਮਲਿਆਂ ਵਿੱਚ ਹੁਣ ਤੱਕ 28,175 ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ 12,300 ਤੋਂ ਵੱਧ ਨਾਬਾਲਗ ਅਤੇ ਲਗਭਗ 8,400 ਔਰਤਾਂ ਸ਼ਾਮਲ ਹਨ। ਮਤਲਬ ਕਿ ਮਾਰੇ ਗਏ 43 ਫੀਸਦੀ ਨਾਬਾਲਗ ਹਨ।

Israel-Hamas War

Share post:

Subscribe

spot_imgspot_img

Popular

More like this
Related