Jacqueliene Fernandez
ਬਾਲੀਵੁੱਡ ਅਦਾਕਾਰਾਂ ਜੈਕਲੀਨ ਫਰਨਾਂਡਿਸ ਦੀ ਇਮਾਰਤ ‘ਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੌਰਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪੂਰੀ ਮੰਜ਼ਿਲ ਅੱਗ ਦੀ ਲਪੇਟ ‘ਚ ਆ ਗਈ ਹੈ। ਜਦੋਂ ਜੈਕਲੀਨ ਦੇ ਪ੍ਰਸ਼ੰਸਕਾਂ ਨੂੰ ਇਸ ਖ਼ਬਰ ਦਾ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਏ। ਇਸ ਮਗਰੋਂ ਜੈਕਲੀਨ ਦੇ ਫੈਨਜ਼ ਲਗਾਤਾਰ ਉਸ ਦਾ ਹਾਲ-ਚਾਲ ਪੁੱਛਣ ਲੱਗੇ। ਚੰਗੀ ਗੱਲ ਇਹ ਹੈ ਕਿ ਜੈਕਲੀਨ ਦੇ ਫਲੋਰ ‘ਤੇ ਅੱਗ ਨਹੀਂ ਲੱਗੀ ਅਤੇ ਉਹ ਬਿਲਕੁਲ ਸੁਰੱਖਿਅਤ ਹੈ। ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇੱਥੇ ਆਲੀਸ਼ਾਨ ਪਾਲੀ ਹਿੱਲ ਇਲਾਕੇ ‘ਚ ਬੁੱਧਵਾਰ ਰਾਤ ਨੂੰ 17 ਮੰਜ਼ਿਲਾ ਇਮਾਰਤ ਦੀ 14ਵੀਂ ਮੰਜ਼ਿਲ ‘ਤੇ ਅਚਾਨਕ ਅੱਗ ਲੱਗ ਗਈ।
also read :- ਨਵਾਜ਼ੂਦੀਨ ਸਿੱਦਕੀ ‘ਤੇ ਪਤਨੀ ਆਲੀਆ ਦੀਆਂ ਵਧੀਆ ਮੁਸੀਬਤਾਂ, ਦੋਸਤ ਨਾਲ ਧੋਖਾਧੜੀ ਮਗਰੋਂ ਗੈਰ ਜ਼ਮਾਨਤੀ ਵਾਰੰਟ ਜਾਰੀ
ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਇਮਾਰਤ ਦੀ 15ਵੀਂ ਮੰਜ਼ਿਲ ‘ਤੇ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਡੇਢ ਘੰਟੇ ਤੋਂ ਵੱਧ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਅਧਿਕਾਰੀ ਨੇ ਦੱਸਿਆ, ‘ਨਰਗਿਸ ਦੱਤ ਰੋਡ ‘ਤੇ ਨਵਰੋਜ਼ ਹਿੱਲ ਸੁਸਾਇਟੀ ਦੀ 14ਵੀਂ ਮੰਜ਼ਿਲ ‘ਤੇ ਰਾਤ ਕਰੀਬ 8 ਵਜੇ ਅੱਗ ਲੱਗ ਗਈ।