ਹੁੱਡਾ ਦੇ ਗੜ੍ਹ ‘ਚ ਇਕੱਠੇ ਹੋਏ ਕਾਂਗਰਸ ਦੇ ਤਿੰਨ ਵੱਡੇ ਨੇਤਾ, ਕਿਰਨ-ਸੈਲਜਾ-ਰਣਦੀਪ ਪਹੁੰਚੇ ਰੋਹਤਕ

Kumari Selja Randeep Surjewala

Kumari Selja Randeep Surjewala

ਦਿੱਗਜ ਕਾਂਗਰਸੀ ਆਗੂ ਹਰਿਆਣਾ ਦੇ ਰੋਹਤਕ ਸਥਿਤ ਮੈਨਾ ਸੈਰ ਸਪਾਟਾ ਕੇਂਦਰ ਪਹੁੰਚ ਗਏ ਹਨ। ਰੋਹਤਕ ਨੂੰ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦਾ ਗੜ੍ਹ ਮੰਨਿਆ ਜਾਂਦਾ ਹੈ। ਕਿਰਨ ਚੌਧਰੀ, ਕੁਮਾਰੀ ਸ਼ੈਲਜਾ ਅਤੇ ਰਣਦੀਪ ਸੁਰਜੇਵਾਲਾ ਬੁੱਧਵਾਰ ਨੂੰ ਇੱਥੇ ਪਹੁੰਚੇ। ਵਿਧਾਇਕ ਕਿਰਨ ਚੌਧਰੀ ਦੇ ਇੱਥੇ ਪੁੱਜਣ ‘ਤੇ ਸਾਬਕਾ ਗ੍ਰਹਿ ਮੰਤਰੀ ਸੁਭਾਸ਼ ਬੱਤਰਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਹਰਿਆਣਾ ਦੀ ਸਿਆਸਤ ‘ਚ ਨਵਾਂ ਧਮਾਕਾ ਹੋ ਸਕਦਾ ਹੈ।

ਇਹ ਵੀ ਪੜ੍ਹੋ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 22 ਦਸੰਬਰ ਨੂੰ ਆਉਣਗੇ ਚੰਡੀਗੜ੍ਹ

ਪ੍ਰੈੱਸ ਕਾਨਫਰੰਸ ‘ਚ ਕਿਰਨ ਚੌਧਰੀ, ਕੁਮਾਰੀ ਸ਼ੈਲਜਾ ਅਤੇ ਰਣਦੀਪ ਸੁਰਜੇਵਾਲਾ ਵੱਡੇ ਐਲਾਨ ਕਰ ਸਕਦੇ ਹਨ। ਤਿੰਨ ਸੀਨੀਅਰ ਕਾਂਗਰਸੀ ਆਗੂਆਂ ਦੇ ਸ਼ਹਿਰ ਵਿੱਚ ਆਉਣ ਕਾਰਨ ਸਿਆਸੀ ਮਾਹੌਲ ਗਰਮਾ ਗਿਆ ਹੈ। ਆਪਣੇ ਆਗੂਆਂ ਦੀ ਆਮਦ ਦੀ ਖ਼ਬਰ ਸੁਣਦਿਆਂ ਹੀ ਵਰਕਰਾਂ ਨੇ ਮੈਨਾ ਸੈਰ ਸਪਾਟਾ ਕੇਂਦਰ ਪੁੱਜਣਾ ਸ਼ੁਰੂ ਕਰ ਦਿੱਤਾ ਹੈ। ਤਿੰਨਾਂ ਕਾਂਗਰਸੀ ਆਗੂਆਂ ਦੇ ਸਾਂਝੇ ਯਤਨਾਂ ਨਾਲ ਵਰਕਰਾਂ ਵਿੱਚ ਜੋਸ਼ ਭਰਿਆ ਜਾ ਸਕਦਾ ਹੈ। Kumari Selja Randeep Surjewala

[wpadcenter_ad id='4448' align='none']