ਵਿਅਸਤ ਰੂਟੀਨ ਕਾਰਣ ਨਹੀਂ ਹੋ ਰਹੀ ਨੀਂਦ ਪੂਰੀ, ਅਪਣਾਓ ਇਹ ਨੁਸਖ਼ੇ

LIFESTYLE | ਅਜੋਕੇ ਸਮੇਂ ਵਿੱਚ ਅਜਿਹੀ ਜੀਵਨਸ਼ੈਲੀ ਦਾ ਪਾਲਣ ਕਰਨਾ ਬਹੁਤ ਮੁਸ਼ਕਲ ਹੈ, ਪਰ ਜੀਵਨ ਸ਼ੈਲੀ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਰਾਤ ਨੂੰ ਜਲਦੀ ਸੌਣ ਦੀ ਕੋਸ਼ਿਸ਼ ਕਰੋ।

LIFESTYLE
LIFESTYLE

LIFESTYLE

ਨੀਂਦ ਪੂਰੀ ਨਾ ਲੈਣਾ ਅੱਜਕੱਲ੍ਹ ਦੇ ਲਾਈਫ ਸਟਾਈਲ ਦੇ ਹਿਸਾਬ ਨਾਲ ਇੱਕ ਮਾੜਾ ਸੰਕੇਤ ਹੈ ਜਿਸ ਨਾਲ ਸਿਹਤ ਤੇ ਗ਼ਲਤ ਅਸਰ ਪਾਉਣ ਲਈ ਜਿਸ ਨਾਲ਼ ਬਹੁਤ ਸਾਰੀਆਂ ਬਿਮਾਰੀਆਂ ਵੀ ਲੱਗ ਸਕਦੀਆਂ ਹਨ | ਅਜਿਹੇ ‘ਚ ਜੇਕਰ ਤੁਸੀਂ ਵੀ ਰਾਤ ਨੂੰ ਬਿਸਤਰ ‘ਤੇ ਆਰਾਮ ਨਾਲ ਨੀਂਦ ਲੈਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਆਯੁਰਵੇਦ ਦੇ ਕੁਝ ਨੁਸਖੇ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹਨ।

ਪੁਰਾਣੇ ਜ਼ਮਾਨੇ ਵਿੱਚ, ਲੋਕ ਇੱਕ ਚੰਗੀ ਜੀਵਨ ਸ਼ੈਲੀ ਦਾ ਪਾਲਣ ਕਰਦੇ ਹੋਏ, ਸੂਰਜ ਡੁੱਬਣ ਦੇ ਨਾਲ ਸੌਂਦੇ ਸਨ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਜਾਗਦੇ ਸਨ। ਅਜੋਕੇ ਸਮੇਂ ਵਿੱਚ ਅਜਿਹੀ ਜੀਵਨਸ਼ੈਲੀ ਦਾ ਪਾਲਣ ਕਰਨਾ ਬਹੁਤ ਮੁਸ਼ਕਲ ਹੈ, ਪਰ ਜੀਵਨ ਸ਼ੈਲੀ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਰਾਤ ਨੂੰ ਜਲਦੀ ਸੌਣ ਦੀ ਕੋਸ਼ਿਸ਼ ਕਰੋ। ਰਾਤ ਨੂੰ ਬਹੁਤ ਜ਼ਿਆਦਾ ਚਰਬੀ ਵਾਲੇ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਸ਼ਾਮ 6 ਵਜੇ ਤੋਂ ਬਾਅਦ ਖਾਣਾ ਖਾਣ ਤੋਂ ਪਰਹੇਜ਼ ਕਰੋ। ਭੋਜਨ ਸੌਣ ਤੋਂ 3 ਘੰਟੇ ਪਹਿਲਾਂ ਲੈਣਾ ਚਾਹੀਦਾ ਹੈ। ਰਾਤ ਨੂੰ ਸਿਰਫ ਹਲਕਾ ਭੋਜਨ ਹੀ ਲਓ। ਰਾਤ ਨੂੰ ਸੌਂਦੇ ਸਮੇਂ ਚੰਗਾ ਪਾਣੀ ਪੀਓ।

ALSO READ :- ਬਦਲ਼ਦੇ ਮੌਸਮ ਕਾਰਣ ਹੋ ਸਕਦਾ ਹੈ ਚਮੜੀ ਨੂੰ ਨੁਕਸਾਨ, ਸਮਾਧਾਨ ਲਈ ਅਪਣਾਓ ਇਹ ਆਦਤਾਂ

ਰਾਤ ਨੂੰ ਸੌਣ ਤੋਂ ਦੋ ਘੰਟੇ ਪਹਿਲਾਂ ਮੋਬਾਈਲ, ਲੈਪਟਾਪ, ਕੰਪਿਊਟਰ ਆਦਿ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਨ੍ਹਾਂ ਇਲੈਕਟ੍ਰਾਨਿਕ ਉਪਕਰਨਾਂ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਅੱਖਾਂ ਲਈ ਬਹੁਤ ਹਾਨੀਕਾਰਕ ਹੈ। ਸੌਣ ਤੋਂ ਪਹਿਲਾਂ ਮੋਬਾਈਲ ਨੂੰ ਦੂਰ ਰੱਖਣਾ ਚਾਹੀਦਾ ਹੈ। ਆਯੁਰਵੇਦ ਅਨੁਸਾਰ ਚੰਗੀ ਨੀਂਦ ਲਈ ਹਮੇਸ਼ਾ ਖੱਬੇ ਪਾਸੇ ਸੌਣਾ ਚਾਹੀਦਾ ਹੈ। ਖੱਬੇ ਪਾਸੇ ਕਰ ਕੇ ਸੌਣ ਨਾਲ ਛਾਤੀ ਵਿਚ ਜਲਨ ਨਹੀਂ ਹੁੰਦੀ ਅਤੇ ਪਾਚਨ ਸੰਬੰਧੀ ਸ਼ਿਕਾਇਤਾਂ ਵੀ ਦੂਰ ਹੁੰਦੀਆਂ ਹਨ। ਇਸ ਤੋਂ ਇਲਾਵਾ ਘੁਰਾੜਿਆਂ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

[wpadcenter_ad id='4448' align='none']