ਮੈਕਸੀਕੋ ‘ਚ ਬੱਸ ਤੇ ਟਰੱਕ ਦੀ ਹੋਈ ਟੱਕਰ, 19 ਲੋਕਾਂ ਦੀ ਹੋਈ ਮੌਤ
By Nirpakh News
On
Mexico Accident News
Mexico Accident News : ਉੱਤਰੀ ਮੈਕਸੀਕੋ ਵਿਚ ਬੀਤੀ ਰਾਤ ਇੱਕ ਯਾਤਰੀ ਬੱਸ ਅਤੇ ਇੱਕ ਟਰੱਕ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ਵਿਚ 19 ਲੋਕਾਂ ਦੀ ਮੌਤ ਹੋ ਗਈ। ਜਦਕਿ 18 ਲੋਕ ਜ਼ਖ਼ਮੀ ਵੀ ਹੋਏ ਹਨ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਬੱਸ ‘ਚ 37 ਲੋਕ ਸਵਾਰ ਸਨ।
ਇਹ ਹਾਦਸਾ ਪ੍ਰਸ਼ਾਂਤ ਤੱਟੀ ਰਾਜ ਸਿਨਾਲੋਆ ਦੇ ਇੱਕ ਹਾਈਵੇਅ ‘ਤੇ ਵਾਪਰਿਆ। ਰਾਜ ਦੇ ਸਿਵਲ ਡਿਫੈਂਸ ਦਫਤਰ ਦੇ ਨਿਰਦੇਸ਼ਕ ਰਾਏ ਨਵਾਰੇਤੇ ਨੇ ਦੱਸਿਆ ਕਿ ਇਹ ਹਾਦਸਾ ਬੰਦਰਗਾਹ ਸ਼ਹਿਰ ਮਜ਼ਾਤਲਾਨ ਨੇੜੇ ਇਲੋਟਾ ਟਾਊਨਸ਼ਿਪ ਵਿੱਚ ਵਾਪਰਿਆ।
READ ALSO: 2004 ਤੋਂ ਪਹਿਲਾਂ ਨਿਯੁਕਤ ਸਾਰੇ ਕਰਮਚਾਰੀ ਪੁਰਾਣੀ ਪੈਨਸ਼ਨ ਦੇ ਹੱਕਦਾਰ: ਹਾਈਕੋਰਟ
ਜ਼ਖ਼ਮੀਆਂ ਦਾ ਸਥਾਨਕ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬੱਸ ਵਿੱਚ 37 ਲੋਕ ਸਵਾਰ ਸਨ। ਘਟਨਾ ਵਾਲੀ ਥਾਂ ਤੋਂ ਫੋਟੋਆਂ ਦਰਸਾਉਂਦੀਆਂ ਹਨ ਕਿ ਦੋਵੇਂ ਵਾਹਨ ਟੱਕਰ ਤੋਂ ਬਾਅਦ ਸੜ ਕੇ ਸਵਾਹ ਹੋ ਗਏ।
Mexico Accident News
Advertisement
