ਪੰਜਾਬ ‘ਚ ‘ਆਪ’ ਵਿਧਾਇਕ ਖਿਲਾਫ ED ਦੀ ਚਾਰਜਸ਼ੀਟ,ਬੈਂਕ ਧੋਖਾਧੜੀ ਦੇ ਮਾਮਲੇ ‘ਚ ਕੀਤਾ ਗਿਆ ਸੀ ਗ੍ਰਿਫ਼ਤਾਰ …

MLA Gajjan Majra 

MLA Gajjan Majra 

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਤੋਂ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨਾਲ ਜੁੜੇ 40.92 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ ‘ਚ ਮੋਹਾਲੀ ਦੀ ਵਿਸ਼ੇਸ਼ ਅਦਾਲਤ ‘ਚ ਚਾਰਜਸ਼ੀਟ (ਪ੍ਰੌਸੀਕਿਊਸ਼ਨ ਸ਼ਿਕਾਇਤ) ਦਾਇਰ ਕੀਤੀ ਹੈ। ਇਸ ਸ਼ਿਕਾਇਤ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਸਮੇਤ 6 ਲੋਕਾਂ ਦੇ ਨਾਂ ਸ਼ਾਮਲ ਹਨ। ਈਡੀ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ। ਦੱਸ ਦੇਈਏ ਕਿ ਜਲੰਧਰ ਈਡੀ ਨੇ ਕਰੀਬ ਚਾਰ ਮਹੀਨੇ ਪਹਿਲਾਂ ਗੱਜਣਮਾਜਰਾ ਨੂੰ ਗ੍ਰਿਫਤਾਰ ਕੀਤਾ ਸੀ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਈਡੀ ਦੀ ਇਹ ਵੱਡੀ ਕਾਰਵਾਈ ਹੈ।

ਜਲੰਧਰ ਜ਼ੋਨਲ ਦਫ਼ਤਰ ਨੇ ਵੀ ਤਾਰਾ ਕਾਰਪੋਰੇਸ਼ਨ ਲਿਮਟਿਡ ਅਤੇ ਤਾਰਾ ਹੈਲਥ ਫੂਡ ਲਿਮਟਿਡ ਦੇ ਸਾਬਕਾ ਡਾਇਰੈਕਟਰ ਜਸਵੰਤ ਅਤੇ ਤਿੰਨ ਕੰਪਨੀਆਂ ਸਮੇਤ ਛੇ ਹੋਰ ਮੁਲਜ਼ਮਾਂ ਖ਼ਿਲਾਫ਼ ਤਾਰਾ ਕਾਰਪੋਰੇਸ਼ਨ ਲਿਮਟਿਡ ਅਤੇ ਹੋਰਾਂ ਦੇ ਖ਼ਿਲਾਫ਼ 5 ਜਨਵਰੀ ਨੂੰ ਮੁਕੱਦਮਾ ਦਰਜ ਕੀਤਾ ਸੀ।

READ ALSO: ਅੰਤਿਮ ਸੰਸਕਾਰ ਦੀ ਅਜੀਬ ਪਰੰਪਰਾ, ਮਰਨ ਤੋਂ ਬਾਅਦ ਵੀ ਲਾਸ਼ ਨੂੰ ਦਫ਼ਨਾਇਆ ਨਹੀਂ ਜਾਂਦਾ,ਸਗੋਂ ਇਸ ਤਰਾਂ ਕੀਤੀ ਜਾਂਦੀ ਸਾਂਭ-ਸੰਭਾਲ…

ਜਿਸ ਵਿੱਚ ਜਸਵੰਤ ਅਤੇ ਤਿੰਨ ਕੰਪਨੀਆਂ ਸਮੇਤ ਹੋਰ ਦੋਸ਼ੀ ਧਿਰਾਂ ਨੂੰ ਪੰਜਾਬ ਦੇ ਮੁਹਾਲੀ ਸਥਿਤ ਸਪੈਸ਼ਲ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ (ਪੀ.ਐਮ.ਐਲ.ਏ.) ਐਕਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। 18 ਮਾਰਚ ਨੂੰ ਅਦਾਲਤ ਨੇ ਉਕਤ ਸ਼ਿਕਾਇਤ ਸਵੀਕਾਰ ਕਰ ਲਈ। ਦੱਸ ਦੇਈਏ ਕਿ ਕੇਂਦਰੀ ਜਾਂਚ ਬਿਊਰੋ ਨੇ ਵੀ ਗੱਜਣਮਾਜਰਾ ਖਿਲਾਫ ਐਫਆਈਆਰ ਦਰਜ ਕੀਤੀ ਸੀ। ਈਡੀ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਗੱਜਣਮਾਜਰਾ ਨੂੰ ਗ੍ਰਿਫਤਾਰ ਕਰ ਲਿਆ।

MLA Gajjan Majra 

[wpadcenter_ad id='4448' align='none']