ਕੀ ਭਾਰਤ ਤੋਂ ਟਰੰਪ ਲੈ ਰਿਹਾ ਬਦਲਾ ? ਇਨ੍ਹਾਂ ਦੇਸ਼ਾ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਭੇਜਿਆਂ ਯਾਤਰੀ ਜਹਾਜ ਰਾਹੀ

ਚੀਨ ਅਤੇ ਰੂਸ ਪ੍ਰਤੀ ਟਰੰਪ ਦੇ ਦੋਹਰੇ ਮਾਪਦੰਡ

ਕੀ ਭਾਰਤ ਤੋਂ ਟਰੰਪ ਲੈ ਰਿਹਾ ਬਦਲਾ ? ਇਨ੍ਹਾਂ ਦੇਸ਼ਾ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਭੇਜਿਆਂ ਯਾਤਰੀ ਜਹਾਜ ਰਾਹੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਨੂੰ 30 ਦਿਨ ਬੀਤ ਗਏ ਹਨ। ਇਸ ਸਮੇਂ ਦੌਰਾਨ, ਟਰੰਪ ਨੇ ਹਜ਼ਾਰਾਂ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਨੂੰ ਫੌਜੀ ਜਹਾਜ਼ਾਂ ਰਾਹੀਂ ਦੇਸ਼ ਨਿਕਾਲਾ ਦਿੱਤਾ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਟਰੰਪ ਦੇ ਦੋਹਰੇ ਮਾਪਦੰਡ ਸਪੱਸ਼ਟ ਹਨ।

ਚੋਣਾਂ ਤੋਂ ਪਹਿਲਾਂ ਚੀਨ ਨੂੰ ਧਮਕੀ ਦੇਣ ਵਾਲੇ ਟਰੰਪ ਹੁਣ ਚੀਨ ਅਤੇ ਰੂਸ ਤੋਂ 3 ਲੱਖ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਲਈ ਫੌਜੀ ਜਹਾਜ਼ ਨਹੀਂ ਭੇਜ ਰਹੇ ਹਨ। ਅਮਰੀਕੀ ਗ੍ਰਹਿ ਮੰਤਰਾਲੇ ਦੇ ਅਨੁਸਾਰ, ਚੀਨ ਤੋਂ 2 ਲੱਖ 60 ਹਜ਼ਾਰ ਅਤੇ ਰੂਸ ਤੋਂ 30 ਹਜ਼ਾਰ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀ ਹਨ। ਉਨ੍ਹਾਂ ਨੂੰ ਯਾਤਰੀ ਉਡਾਣਾਂ ਰਾਹੀਂ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ।

ਦੇਖੋ ਵੀਡੀਓ ....