No Confidence Motion ਸੰਸਦ ਦੇ ਮੌਨਸੂਨ ਸਦਨ ਦੇ ਅੱਜ ਪੰਜਵੇਂ ਦਿਨ ਕਾਂਗਰਸ ਨੇ ਮਨੀਪੁਰ ਮਾਮਲੇ ‘ਤੇ ਸਰਕਾਰ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਲਿਆਉਂਣ ਲਈ ਅੱਜ ਨੋਟਿਸ ਦਿੱਤਾ ਹੈ। ਲੋਕ-ਸਭਾ ਵਿਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਕੀ ਅਸੀ ਨੋ-ਕੌਨਫੀਡੈਂਸ ਮੋਸ਼ਨ ਲਿਆ ਰਹੇ ਹਾਂ।
ਲੋਕ-ਸਭਾ ‘ਚ ਕਾਂਗਰਸ ਦੇ ਵ੍ਹਿਪ ਮਨੀਕਮ ਟੈਗੋਰ ਨੇ ਦੱਸਿਆ ਕੀ ਅਸੀ ਪ੍ਰਧਾਨ ਮੰਤਰੀ ਮੋਦੀ ਦਾ ਘੰਮਡ ਤੋੜਨਾ ਚਾਹੁੰਦੇ ਹਾਂ ਕਿਉਂਕਿ ਪ੍ਰਧਾਨ ਮੰਤਰੀ ਸੰਸਦ ਵਿਚ ਆ ਕੇ ਮਨੀਪੁਰ ਮਾਮਲੇ ਉਤੇ ਕੋਈ ਵੀ ਬਿਆਨ ਨਹੀਂ ਦੇ ਰਹੇ ਅਤੇ ਸਾਨੂੰ ਲੱਗਦਾ ਹੈ। ਕਿ ਇਸ ਆਖਿਰੀ ਹਥਿਆਰ ਦੀ ਵਰਤੋਂ ਕਰਨਾ ਸਾਡਾ ਫਰਜ਼ ਹੈ।
ਕਾਂਗਰਸ ਸਾਂਸਦ ਗੋਰਵ ਗੰਗੋਈ ਨੇ ਲੋਕ-ਸਭਾ ਸਪੀਕਰ ਦੇ ਦਫ਼ਤਰ ਵਿਚ ਅਵਿਸ਼ਵਾਸ ਪ੍ਰਸਤਾਵ ਦਾ ਨੋਟਿਸ ਦੇ ਦਿੱਤਾ ਹੈ। ਅਤੇ ਇਸ ਦੇ ਨਾਲ ਹੀ BRS ਸਾਂਸਦ ਨਾਗੇਸ਼ਵਰ ਰਾਓ ਨੇ ਵੀ ਸਰਕਾਰ ਦੇ ਖ਼ਿਲਾਫ ਅਵਿਸ਼ਵਾਸ ਪ੍ਰਸਤਾਵ ਪੇਸ਼ ਕਿਤਾ ਹੈ। No Confidence Motion
ਇਹ ਵੀ ਪੜ੍ਹੋ: LAC ਵਿਵਾਦ ਨੇ ਭਾਰਤ ਚੀਨ ‘ਚ ਵਿਸ਼ਵਾਸ ਖ਼ਤਮ ਕੀਤਾ: ਅਜੀਤ ਡੋਬਾਲ
ਅਵਿਸ਼ਵਾਸ ਪ੍ਰਸਤਾਵ ਕਿਉਂ ਲਿਆਉਂਣਾ ਚਾਹੁੰਦੇ ਹਨ ਵਿਰੋਧੀ ਦਲ?
ਵਿਰੋਧੀ ਦਲ ਇਹ ਚੰਗੀ ਤਰਾਂ ਜਾਣਦੇਂ ਹਨ। ਕਿ ਸਰਕਾਰ ਅਸਾਨੀ ਨਾਲ ਬਹੁਮਤ ਸਾਬਿਤ ਕਰ ਦੇਵੇਗੀ ਜਦਕਿ ਜੇਕਰ ਅਵਿਸ਼ਵਾਸ ਪ੍ਰਸਤਾਵ ਦਾ ਨੋਟਿਸ ਸਵੀਕਾਰ ਹੁੰਦਾ ਹੈ ਤਾਂ ਪ੍ਰਧਾਨ-ਮੰਤਰੀ ਦਾ ਭਾਸ਼ਣ ਵੀ ਹੋਵੇਗਾ ਜਿਸ ਨਾਲ ਸਾਰੇ ਦਲਾਂ ਨੂੰ ਚਰਚਾ ਕਰਨ ਦਾ ਮੌਕਾ ਵੀ ਮਿਲੇਗਾ ਇਹ ਸਿਰਫ਼ ਸਦਨ ਵਿਚ ਸਰਕਾਰ ਨੂੰ ਘੇਰਨ ਦਾ ਤਰੀਕਾ ਹੈ। No Confidence Motion