ਆਨਲਾਈਨ ਖਾਣਾ ਮੰਗਵਾਉਣਾ ਹੋਇਆ ਮਹਿੰਗਾ ,Zomato ਨੇ ਉਪਭੋਗਤਾਵਾਂ ਲਈ ਪਲੇਟਫਾਰਮ ਫੀਸ ‘ਚ ਕੀਤਾ ਵਾਧਾ ..

ਆਨਲਾਈਨ ਖਾਣਾ ਮੰਗਵਾਉਣਾ ਹੋਇਆ ਮਹਿੰਗਾ ,Zomato ਨੇ ਉਪਭੋਗਤਾਵਾਂ ਲਈ ਪਲੇਟਫਾਰਮ ਫੀਸ ‘ਚ ਕੀਤਾ ਵਾਧਾ ..

Online food delivery platform

Online food delivery platform

ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ ਜ਼ੋਮੈਟੋ (Zomato) ਤੋਂ ਖਾਣਾ ਆਰਡਰ ਕਰਨਾ ਹੁਣ ਮਹਿੰਗਾ ਹੋ ਗਿਆ ਹੈ। ਕੰਪਨੀ ਨੇ ਇੱਕ ਸਾਲ ਦੇ ਅੰਦਰ ਦੂਜੀ ਵਾਰ ਆਪਣੇ ਪਲੇਟਫਾਰਮ ਦੀ ਫੀਸ ਵਿੱਚ ਵਾਧਾ ਕੀਤਾ ਹੈ। ਹੁਣ ਗਾਹਕ ਨੂੰ ਹਰ ਆਰਡਰ ਉਤੇ 25 ਫੀਸਦੀ ਜ਼ਿਆਦਾ ਪਲੇਟਫਾਰਮ ਫੀਸ ਅਦਾ ਕਰਨੀ ਪਵੇਗੀ। ਇਸ ਤੋਂ ਇਲਾਵਾ ਕੰਪਨੀ ਨੇ ਦੋ ਸ਼ਹਿਰਾਂ ਵਿਚਾਲੇ ਆਪਣੀ ਸੇਵਾ ਵੀ ਬੰਦ ਕਰ ਦਿੱਤੀ ਹੈ। ਇਹ ਸੇਵਾ ਇੰਟਰਸਿਟੀ ਲੀਜੈਂਡ ਦੇ ਨਾਂ ਹੇਠ ਚਲਾਈ ਜਾ ਰਹੀ ਸੀ।

Zomato ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਹੁਣ ਗਾਹਕ ਨੂੰ ਹਰ ਆਰਡਰ ‘ਤੇ 25 ਫੀਸਦੀ (5 ਰੁਪਏ ਤੱਕ) ਜ਼ਿਆਦਾ ਪਲੇਟਫਾਰਮ ਫੀਸ ਅਦਾ ਕਰਨੀ ਪਵੇਗੀ। ਇਸ ਤੋਂ ਇਲਾਵਾ ਕੰਪਨੀ ਨੇ ਇੰਟਰਸਿਟੀ ਫੂਡ ਡਿਲੀਵਰੀ ਦੀ ਸੇਵਾ ਵੀ ਬੰਦ ਕਰ ਦਿੱਤੀ ਹੈ।

Zomato ਅਗਲੇ ਹਫਤੇ ਦੇ ਅੰਦਰ ਆਪਣੇ ਤਿਮਾਹੀ ਨਤੀਜੇ ਵੀ ਜਾਰੀ ਕਰਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਗਸਤ 2023 ਵਿੱਚ ਵੀ Zomato ਨੇ ਪਲੇਟਫਾਰਮ ਫੀਸ ਵਿੱਚ 2 ਰੁਪਏ ਦਾ ਵਾਧਾ ਕੀਤਾ ਸੀ। ਇਸ ਤੋਂ ਪਹਿਲਾਂ ਜਨਵਰੀ ‘ਚ ਫੀਸ 1 ਰੁਪਏ ਤੋਂ ਵਧਾ ਕੇ 4 ਰੁਪਏ ਕਰ ਦਿੱਤੀ ਗਈ ਸੀ, ਜਦਕਿ 31 ਦਸੰਬਰ ਨੂੰ ਪਲੇਟਫਾਰਮ ਫੀਸ ‘ਚ 9 ਰੁਪਏ ਦਾ ਵਾਧਾ ਕੀਤਾ ਗਿਆ ਸੀ।

ਜ਼ੋਮੈਟੋ ਹਰ ਸਾਲ ਲਗਭਗ 85 ਤੋਂ 90 ਕਰੋੜ ਆਰਡਰ ਪ੍ਰਦਾਨ ਕਰਦਾ ਹੈ। ਜ਼ਾਹਿਰ ਹੈ ਕਿ ਫੀਸਾਂ ਵਿੱਚ 1 ਰੁਪਏ ਦਾ ਵਾਧਾ ਕਰਨ ਨਾਲ ਵੀ ਕੰਪਨੀ ਦੀ ਕਮਾਈ ਵਿੱਚ 90 ਕਰੋੜ ਰੁਪਏ ਦਾ ਵਾਧਾ ਹੋਵੇਗਾ। ਇਸ ਨਾਲ ਕੰਪਨੀ ਦੇ EBITDA ‘ਤੇ ਵੀ ਅਸਰ ਪਵੇਗਾ ਅਤੇ ਇਸ ਦਾ EBITDA 5 ਫੀਸਦੀ ਤੱਕ ਮਜ਼ਬੂਤ ​​ਹੋ ਜਾਵੇਗਾ। ਹਾਲਾਂਕਿ ਕੀਮਤਾਂ ‘ਚ ਇਹ ਵਾਧਾ ਕੁਝ ਸ਼ਹਿਰਾਂ ਲਈ ਹੀ ਲਾਗੂ ਕੀਤਾ ਗਿਆ ਹੈ।

READ ALSO : ਹਰ ਥਾਂ ਤੇ ਨਾ ਦੱਸੋ ਪੂਰਾ ਅਧਾਰ ਨੰਬਰ , ਇਸ ਕਾਰਡ ਰਾਹੀਂ ਰੱਖੋ ਖੁਦ ਨੂੰ ਸੈਫ਼ ,ਇੰਝ ਕਰੋ ਡਾਊਨਲੋਡ..

Zomato ਨੇ ਇੰਟਰਸਿਟੀ ਸੇਵਾ ਵੀ ਬੰਦ ਕਰ ਦਿੱਤੀ ਹੈ। ਇਸ ਸੇਵਾ ਦੇ ਤਹਿਤ, ਦੂਜੇ ਸ਼ਹਿਰਾਂ ਵਿੱਚ ਰਹਿਣ ਵਾਲੇ ਗਾਹਕ ਵੀ ਕਿਸੇ ਹੋਰ ਸ਼ਹਿਰ ਵਿੱਚ ਸਥਿਤ ਚੋਟੀ ਦੇ ਰੈਸਟੋਰੈਂਟਾਂ ਤੋਂ ਭੋਜਨ ਮੰਗਵਾ ਸਕਦੇ ਹਨ। ਇਸ ਲਈ ਪਲੇਟਫਾਰਮ ‘ਤੇ ਇੱਕ ਲੀਜੈਂਡ ਟੈਬ ਹੈ। ਕੰਪਨੀ ਨੇ ਫਿਲਹਾਲ ਇਹ ਸੇਵਾ ਬੰਦ ਕਰ ਦਿੱਤੀ ਹੈ। Zomato ਆਪਣੇ ਗਾਹਕਾਂ ਨੂੰ ਸਬਸਕ੍ਰਿਪਸ਼ਨ ਪਲਾਨ ਵੀ ਪੇਸ਼ ਕਰਦਾ ਹੈ, ਜਿਸ ਵਿੱਚ ਕੋਈ ਡਿਲੀਵਰੀ ਚਾਰਜ ਨਹੀਂ ਹੁੰਦਾ। ਹਾਲਾਂਕਿ, ਇਸ ਵਿੱਚ ਪਲੇਟਫਾਰਮ ਫੀਸ ਵੀ ਅਦਾ ਕਰਨੀ ਪੈਂਦੀ ਹੈ।

Online food delivery platform

Advertisement

Latest

ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾ
ਯੁੱਧ ਨਸ਼ਿਆਂ ਵਿਰੁੱਧ ਦੇ 135ਵੇਂ ਦਿਨ 109 ਨਸ਼ਾ ਤਸਕਰ ਕਾਬੂ; 2.7 ਕਿਲੋ ਹੈਰੋਇਨ ਅਤੇ 7.18 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ (ਸੋਧ) ਬਿੱਲ, 2025 ਅਤੇ ਪੰਜਾਬ ਨਮਿੱਤਣ ਐਕਟਸ (ਰਪੀਲ) ਬਿੱਲ, 2025 ਸਰਬਸੰਮਤੀ ਨਾਲ ਪਾਸ
ਪੰਜਾਬ ਵਿੱਚ ਮੌਜੂਦਾ ਸਮੇਂ ਹੜ੍ਹਾਂ ਜਿਹੀ ਕੋਈ ਸਥਿਤੀ ਨਹੀਂ, ਸਰਕਾਰ ਵੱਲੋਂ ਹਰ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਬਰਿੰਦਰ ਕੁਮਾਰ ਗੋਇਲ
ਮੁੱਖ ਮੰਤਰੀ ਦੀ ਅਗਵਾਈ ’ਚ ਵਜ਼ਾਰਤ ਵੱਲੋਂ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ-2025’ ਨੂੰ ਮਨਜ਼ੂਰੀ