ਲਾਂਘਾ ਖੁੱਲ੍ਹਣ ਮਗਰੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਇਆ ਪਹਿਲਾ ਅਨੰਦ ਕਾਰਜ

Pakistan News

Pakistan News

ਸਾਲ 2019 ਵਿਚ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਤੋਂ ਬਾਅਦ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਵਿਖੇ ਪਹਿਲੀ ਵਾਰ ਸਿੱਖ ਜੋੜੇ ਦੇ ਅਨੰਦ ਕਾਰਜ ਹੋਏ। ਇਸ ਦੌਰਾਨ ਨਵ-ਵਿਆਹੁਤਾ ਜੋੜੇ ਅਰਜਨ ਸਿੰਘ ਅਤੇ ਅਮਨ ਕੌਰ ਨੂੰ ਗੁਰਦੁਆਰਾ ਸਾਹਿਬ ਵਲੋਂ ਨਿਕਾਹਨਾਮਾ ਵੀ ਦਿਤਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਸਿਆਲਕੋਟ ਵਾਸੀ ਅਰਜਨ ਸਿੰਘ ਦਾ ਵਿਆਹ ਨਾਰੋਵਾਲ ਵਾਸੀ ਅਮਨ ਕੌਰ ਨਾਲ ਸਿੱਖ ਰਹਿਤ ਮਰਿਯਾਦਾ ਮੁਤਾਬਕ ਹੋਇਆ। ਇਸ ਮੌਕੇ ਹੈੱਡ ਗ੍ਰੰਥੀ ਭਾਈ ਗੋਬਿੰਦ ਸਿੰਘ ਨੇ ਪਰਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਅਨੰਦ ਕਾਰਜ ਕਰਵਾਏ। ਅਨੰਦ ਕਾਰਜ ਉਪਰੰਤ ਨਵ-ਵਿਆਹੇ ਜੋੜੇ ਨੂੰ ਕਰਤਾਰਪੁਰ ਪ੍ਰਾਜੈਕਟ ਮੈਨੇਜਮੈਂਟ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਕੀ ਹੈ ਨਿਕਾਹਨਾਮਾ

ਨਿਕਾਹਨਾਮਾ(ਇਸਲਾਮੀ ਸ਼ਰੀਅਤ ਅਨੁਸਾਰ) ਨਿਕਾਹ ਸਬੰਧੀ ਸ਼ਰਤਾਂ ਵਾਲ਼ਾ ਦਸਤਾਵੇਜ਼ ਹੈ। ਦਸਿਆ ਜਾਂਦਾ ਹੈ ਕਿ ਲਹਿਦੇ ਪੰਜਾਬ ਵਿਚ ਕੁੱਝ ਕਾਰਨਾਂ ਕਰ ਕੇ ‘ਦਿ ਪੰਜਾਬ ਸਿੱਖ ਅਨੰਦ ਕਾਰਜ ਮੈਰਿਜ ਐਕਟ’ ਬਿੱਲ ਦਾ ਡਰਾਫਟ ਕਰੀਬ 18 ਸਾਲਾਂ ਤੋਂ ਵਿਚਾਰ ਅਧੀਨ ਹੈ। ਇਸ ਦੇ ਚਲਦਿਆਂ ਸਿੱਖਾਂ ਨੂੰ ਵਿਆਹ ਦੇ ਸਰਟੀਫਿਕੇਟ ਵਜੋਂ ਪਿਸ਼ਾਵਰ ਦੇ ਗੁਰਦੁਆਰਾ ਭਾਈ ਜੋਗਾ ਸਿੰਘ, ਗੁਰਦੁਆਰਾ ਸ੍ਰੀ ਪੰਜਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨਾਂ ਵਲੋਂ ਗੁਰਮੁਖੀ ਵਿਚ ਤਿਆਰ ਕੀਤਾ ਨਿਕਾਹਨਾਮਾ ਦਿਤਾ ਜਾਂਦਾ ਹੈ। ਹਾਲਾਂਕਿ ਇਸ ਨੂੰ ਕਾਨੂੰਨੀ ਤੌਰ ’ਤੇ ਮਾਨਤਾ ਪ੍ਰਾਪਤ ਨਹੀਂ ਹੈ।

READ ALSO: ਵਿਦਿਆਰਥਣਾਂ ਨੂੰ ਨਵੀਂ ਵੋਟ ਬਣਵਾਉਣ ਅਤੇ ਵੋਟ ਦੀਮਹੱਤਤਾ ਬਾਰੇ ਪ੍ਰੇਰਿਤ ਕੀਤਾ

Pakistan News

[wpadcenter_ad id='4448' align='none']