Panchkula Triple Murder
ਹਰਿਆਣਾ ਦੇ ਪੰਚਕੂਲਾ ਵਿੱਚ ਇੱਕ ਰੈਸਟੋਰੈਂਟ ਵਿੱਚ ਦੇਰ ਰਾਤ ਗੋਲੀਆਂ ਚਲਾਈਆਂ ਗਈਆਂ। ਗੋਲੀਬਾਰੀ ਵਿੱਚ ਇੱਕ ਲੜਕੀ ਅਤੇ ਦੋ ਨੌਜਵਾਨਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਹ ਘਟਨਾ ਬੀਤੀ ਰਾਤ 3 ਵਜੇ ਦੇ ਕਰੀਬ ਬੁਰਜਕੋਟੀਆ ਰੋਡ, ਮੋਰਨੀ ਰੋਡ ‘ਤੇ ਸਥਿਤ ‘ਸੁਲਤਾਨਤ ਰੈਸਟੋਰੈਂਟ’ ਵਿੱਚ ਵਾਪਰੀ, ਜਿਸ ਵਿੱਚ ਇੱਕ ਲੜਕੀ ਅਤੇ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦਿੱਲੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਪੁਲੀਸ ਅਨੁਸਾਰ 20 ਸਾਲਾ ਲੜਕੀ ਨਾਲ ਦੋ ਨੌਜਵਾਨ ਜਨਮ ਦਿਨ ਦੀ ਪਾਰਟੀ ਮਨਾਉਣ ਲਈ ਸੁਲਤਾਨਤ ਰੈਸਟੋਰੈਂਟ ਵਿੱਚ ਰੁਕੇ ਸਨ। ਜਾਣਕਾਰੀ ਮੁਤਾਬਕ ਪੁਰਾਣੀ ਰੰਜਿਸ਼ ਕਾਰਨ ਤਿੰਨਾਂ ਦਾ ਕਤਲ ਕੀਤਾ ਗਿਆ ਹੈ। ਮ੍ਰਿਤਕ ਦੀ ਉਮਰ 20 ਤੋਂ 25 ਸਾਲ ਹੈ। ਇਕ ਈਟੀਓਸ ਕਾਰ ਵਿਚ ਤਿੰਨ ਨੌਜਵਾਨ ਆਏ ਅਤੇ ਗੋਲੀਆਂ ਚਲਾ ਕੇ ਕਤਲ ਕਰ ਕੇ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਪੁਲੀਸ ਕੰਟਰੋਲ ਰੂਮ ’ਤੇ ਦੁਪਹਿਰ 3.30 ਵਜੇ ਦੇ ਕਰੀਬ ਦਿੱਤੀ ਗਈ। ਪੁਲੀਸ ਨੇ ਤਿੰਨੋਂ ਲਾਸ਼ਾਂ ਨੂੰ ਮੌਰਚਰੀ ਵਿੱਚ ਰੱਖ ਦਿੱਤਾ ਹੈ।
Read Also : ਹਾਈਵੇਅ ‘ਤੇ ਕੱਟ ਮਾਰਦਿਆਂ ਵਾਪਰ ਗਿਆ ਭਿਆਨਕ ਹਾਦਸਾ, 2 ਵਿਦੇਸ਼ੀ ਵਿਦਿਆਰਥੀਆ ਦੀ ਮੌਤ ..
Panchkula Triple Murder