ਭਾਰਤ ਨੂੰ ਮਿਲਣ ਜਾ ਰਿਹਾ ਆਪਣਾ 4000 ਸਾਲ ਪੁਰਾਣਾ ਖ਼ਜ਼ਾਨਾ , ਅਮਰੀਕਾ ਨੇ ਕੀਤਾ ਐਲਾਨ , PM ਮੋਦੀ ਨੇ ਕੀਤਾ ਸ਼ੁਕਰਾਨਾ

PM Modi US Visit

PM Modi US Visit

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਅਮਰੀਕਾ ਦੇ ਦੌਰੇ ‘ਤੇ ਹਨ ਅਤੇ ਉੱਥੇ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨਾਲ ਮੁਲਾਕਾਤ ਕੀਤੀ ਹੈ। ਇਸ ਦੇ ਨਾਲ ਹੀ ਅਮਰੀਕਾ ਤੇ ਭਾਰਤ ਦੇ ਡੂੰਘੇ ਸਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਮਰੀਕਾ ਨੇ ਭਾਰਤ ਨੂੰ 297 ਪੁਰਾਣੀਆਂ ਵਸਤਾਂ ਵਾਪਸ ਕਰਨ ਦੀ ਵਿਵਸਥਾ ਕੀਤੀ ਹੈ। ਭਾਰਤ ਤੋਂ ਚੋਰੀ ਜਾਂ ਤਸਕਰੀ ਕੀਤੀਆਂ 297 ਪੁਰਾਤਨ ਵਸਤਾਂ (antiquities) ਵਾਪਸ ਕਰਨ ਦੇ ਅਮਰੀਕਾ ਦੇ ਵਾਅਦੇ ਤਹਿਤ ਭਾਰਤ ਦੀਆਂ ਇਨ੍ਹਾਂ ਸੱਭਿਆਚਾਰਕ ਜਾਇਦਾਦਾਂ ਨੂੰ ਛੇਤੀ ਹੀ ਵਾਪਸ ਲਿਆਂਦਾ ਜਾਵੇਗਾ।

4000 ਸਾਲ ਪੁਰਾਣੀਆਂ ਨੇ ਇਹ ਪੁਰਾਤਨ ਵਸਤਾਂ
ਇਹ ਪੁਰਾਤਨ ਵਸਤਾਂ 4000 ਸਾਲ ਪੁਰਾਣੀਆਂ ਹਨ ਤੇ 2000 ਈਸਾ ਪੂਰਵ ਤੋਂ 1900 ਸਦੀ ਦੀਆਂ ਹਨ। ਇਹ ਵਸਤੂਆਂ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਤੋਂ ਹਨ ਤੇ ਜ਼ਿਆਦਾਤਰ ਪੁਰਾਤਨ ਵਸਤੂਆਂ ਪੂਰਬੀ ਭਾਰਤ ਦੀਆਂ ਟੈਰਾਕੋਟਾ ਕਲਾਕ੍ਰਿਤੀਆਂ ਹਨ। ਇਨ੍ਹਾਂ ਤੋਂ ਇਲਾਵਾ ਹੋਰ ਪੱਥਰ, ਧਾਤ, ਲੱਕੜ ਅਤੇ ਹਾਥੀ ਦੰਦ ਦੀਆਂ ਬਣੀਆਂ ਹੋਈਆਂ ਹਨ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਚੋਰੀ ਜਾਂ ਤਸਕਰੀ ਕੀਤੀਆਂ ਹਨ।

ਪ੍ਰਧਾਨ ਮੰਤਰੀ ਨੇ ਇਨ੍ਹਾਂ ਕਲਾਕ੍ਰਿਤੀਆਂ ਦੀ ਵਾਪਸੀ ਵਿੱਚ ਸਹਿਯੋਗ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦਾ ਧੰਨਵਾਦ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਦੀ ਇਤਿਹਾਸਕ ਸੰਸਕ੍ਰਿਤੀ ਦਾ ਹਿੱਸਾ ਹੋਣ ਤੋਂ ਇਲਾਵਾ, ਇਹ ਇਸਦੀ ਸਭਿਅਤਾ ਤੇ ਚੇਤਨਾ ਦਾ ਅੰਦਰੂਨੀ ਕੇਂਦਰ ਹੈ।ਇਹ ਫੈਸਲਾ ਇਸ ਸਾਲ ਪਹਿਲਾਂ ਹੀ ਲਿਆ ਗਿਆ ਸੀ ਜਦੋਂ ਦੋਵਾਂ ਦੇਸ਼ਾਂ ਨੇ ਜੁਲਾਈ 2024 ਵਿੱਚ ਸੱਭਿਆਚਾਰਕ ਸੰਪੱਤੀ ਸਮਝੌਤੇ ‘ਤੇ ਦਸਤਖਤ ਕੀਤੇ ਸਨ। ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਨੇ ਜੂਨ 2023 ਵਿੱਚ ਹੋਈ ਮੁਲਾਕਾਤ ਤੋਂ ਬਾਅਦ ਇੱਕ ਸਾਂਝੇ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ।

ਜਾਣੋ ਭਾਰਤ ਨੂੰ ਵਾਪਸ ਕੀਤੀਆਂ ਜਾ ਰਹੀਆਂ ਵਿਸ਼ੇਸ਼ ਪੁਰਾਤਨ ਵਸਤਾਂ
10-11ਵੀਂ ਸਦੀ ਬੀ.ਸੀ ਦੀ ਮੱਧ ਭਾਰਤ ਤੋਂ ਸੈਂਡਸਟੋਨ ਅਪਸਰਾ

15-16ਵੀਂ ਸਦੀ ਦੇ ਮੱਧ ਭਾਰਤ ਦੇ ਕਾਂਸੀ ਦੇ ਬਣੇ ਜੈਨ ਤੀਰਥੰਕਰ

ਪੂਰਬੀ ਭਾਰਤ ਤੋਂ ਤੀਜੀ-ਚੌਥੀ ਸਦੀ ਦੇ ਟੈਰਾਕੋਟਾ ਫੁੱਲਦਾਨ

ਪਹਿਲੀ ਸਦੀ ਈਸਾ ਪੂਰਵ ਤੋਂ ਪਹਿਲੀ ਸਦੀ ਵਿੱਚ ਦੱਖਣੀ ਭਾਰਤ ਤੋਂ ਪੱਥਰ ਦੀ ਮੂਰਤੀ

17ਵੀਂ-18ਵੀਂ ਸਦੀ ਦੇ ਦੱਖਣੀ ਭਾਰਤ ਵਿੱਚ ਕਾਂਸੀ ਦੇ ਭਗਵਾਨ ਗਣੇਸ਼

15-16ਵੀਂ ਸਦੀ ਵਿੱਚ ਉੱਤਰੀ ਭਾਰਤ ਤੋਂ ਰੇਤਲੇ ਪੱਥਰ ਦੀ ਬਣੀ ਭਗਵਾਨ ਬੁੱਧ ਦੀ ਖੜ੍ਹੀ ਅਵਤਾਰ ਮੂਰਤੀ

17ਵੀਂ-18ਵੀਂ ਸਦੀ ਦੇ ਪੂਰਬੀ ਭਾਰਤ ਤੋਂ ਕਾਂਸੀ ਦੇ ਭਗਵਾਨ ਵਿਸ਼ਨੂੰ

2000-1800 ਬੀ.ਸੀ, ਉੱਤਰੀ ਭਾਰਤ ਤੋਂ ਤਾਂਬੇ ਦਾ ਮਾਨਵ-ਰੂਪ ਚਿੱਤਰ

17-18ਵੀਂ ਸਦੀ ਦੇ ਦੱਖਣੀ ਭਾਰਤ ਤੋਂ ਕਾਂਸੀ ਦੇ ਬਣੇ ਭਗਵਾਨ ਕ੍ਰਿਸ਼ਨ

13-14ਵੀਂ ਸਦੀ ਈਸਾ ਪੂਰਵ ਦੇ ਦੱਖਣ ਭਾਰਤ ਤੋਂ ਗ੍ਰੇਨਾਈਟ ਤੋਂ ਬਣੇ ਭਗਵਾਨ ਕਾਰਤੀਕੇਯ

Read Also : ਭਾਰਤ-ਪਾਕਿਸਤਾਨ ਦਾ ਮਹਾਮੁਕਾਬਲਾ ਦੇਖਣ ਲਈ ਹੋ ਜਾਓ ਤਿਆਰ , ਸਿਰਫ਼ 342 ਰੁਪਏ ‘ਚ ਮਿਲੇਗੀ ਟਿਕਟ

2016 ਤੋਂ ਹੁਣ ਤੱਕ ਅਮਰੀਕਾ ਤੋਂ ਭਾਰਤ ਵਾਪਸ ਆਈਆਂ ਸੱਭਿਆਚਾਰਕ ਕਲਾਕ੍ਰਿਤੀਆਂ ਦੀ ਕੁੱਲ ਸੰਖਿਆ 578 ਹੈ, ਜੋ ਕਿ ਕਿਸੇ ਵੀ ਦੇਸ਼ ਤੋਂ ਭਾਰਤ ਨੂੰ ਵਾਪਸ ਕੀਤੀਆਂ ਸੱਭਿਆਚਾਰਕ ਕਲਾਕ੍ਰਿਤੀਆਂ ਦੀ ਸਭ ਤੋਂ ਵੱਡੀ ਸੰਖਿਆ ਹੈ। ਦੋਵਾਂ ਦੇਸ਼ਾਂ ਦੀ ਸੱਭਿਆਚਾਰਕ ਵਿਰਾਸਤ ਦੀ ਰੱਖਿਆ ਅਤੇ ਸੱਭਿਆਚਾਰਕ ਸਮਝ ਨੂੰ ਉਤਸ਼ਾਹਿਤ ਕਰਨ ਲਈ ਇਹ ਇੱਕ ਵੱਡਾ ਕਦਮ ਹੈ।

PM Modi US Visit

[wpadcenter_ad id='4448' align='none']