Police personnel were promotedਚੰਡੀਗੜ੍ਹ ਪੁਲਸ ਦੇ ਡੀ. ਜੀ. ਪੀ. ਪ੍ਰਵੀਰ ਰੰਜਨ ਨੇ ਹੈੱਡ ਕਾਂਸਟੇਬਲ ਤੋਂ ਲੈ ਕੇ ਸਬ-ਇੰਸਪੈਕਟਰ ਤੱਕ 29 ਪੁਲਸ ਜਵਾਨਾਂ ਨੂੰ ਪ੍ਰਮੋਟ ਕੀਤਾ ਹੈ, ਜਿਨ੍ਹਾਂ ਵਿਚ 13 ਸਬ- ਇੰਸਪੈਕਟਰ, 15 ਏ. ਐੱਸ. ਆਈ. ਅਤੇ ਇਕ ਹੈੱਡ ਕਾਂਸਟੇਬਲ ਸ਼ਾਮਲ ਹੈ। ਇਸ ਤੋਂ ਇਲਾਵਾ 137 ਪੁਲਸ ਜਵਾਨਾਂ ਨੂੰ ਪ੍ਰਮੋਸ਼ਨ ਕੋਰਸ ਲਈ ਕੋਰਸ ’ਤੇ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਉੱਥੇ ਹੀ 551 ਕਾਂਸਟੇਬਲਾਂ ਨੂੰ ਪੱਕਾ ਕਰ ਦਿੱਤਾ ਹੈ। ਹੁਣ ਤਕ 551 ਕਾਂਸਟੇਬਲ ਪ੍ਰੋਬੇਸ਼ਨ ਪੀਰੀਅਡ ’ਤੇ ਚੱਲ ਰਹੇ ਸਨ।Police personnel were promoted
also read :- PM ਮੋਦੀ ਨੇ ਨੀਰਜ ਚੋਪੜਾ ਨੂੰ ਦੋਹਾ ਡਾਇਮੰਡ ਲੀਗ ਜਿੱਤਣ ‘ਤੇ ਦਿੱਤੀ ਵਧਾਈ
ਇਸ ਤੋਂ ਪਹਿਲਾਂ 57 ਪੁਲਸ ਮੁਲਾਜ਼ਮਾਂ ਨੂੰ ਅਪਰ ਕੋਰਸ (ਸਬ-ਇੰਸਪੈਕਟਰ ਲਈ) ਅਤੇ 60 ਪੁਲਸ ਮੁਲਾਜ਼ਮਾਂ ਨੂੰ ਇੰਟਰਮੀਡੀਏਟ ਕੋਰਸ (ਅਸਿਸਟੈਂਟ ਸਬ-ਇੰਸਪੈਕਟਰ ਰੈਂਕ ਲਈ) ਲਈ ਸੈਕਟਰ-26 ਸਥਿਤ ਪੁਲਸ ਲਾਈਨ ਵਿਚ ਸਥਿਤ ਟ੍ਰੇਨਿੰਗ ਸੈਂਟਰ ਵਿਚ ਭੇਜਿਆ ਹੈ। ਡੀ. ਜੀ. ਪੀ. ਨੇ ਕਿਹਾ ਕਿ ਸੰਗਠਨਾਤਮਕ ਯੋਗਤਾ ਨੂੰ ਬਣਾਈ ਰੱਖਣ ਲਈ ਵਿਅਕਤੀਗਤ ਰੈਂਕ ਪਦਉੱਨਤੀ ਅਤੇ ਰੈਗੂਲਰ ਪਦਉੱਨਤੀ ਇਕ ਮਹੱਤਵਪੂਰਨ ਕਦਮ ਹੈ। ਇਸ ਨਾਲ ਪੁਲਸ ਮੁਲਾਜ਼ਮਾਂ ਦਾ ਮਨੋਬਲ ਅਤੇ ਆਤਮ ਵਿਸ਼ਵਾਸ ਵਧੇਗਾ।Police personnel were promoted