ਨਿਮਰਤ ਖਹਿਰਾ ਦੀ ਨਵੀਂ ਐਲਬਮ ‘ਮਾਣਮੱਤੀ’ ਦਾ ਗੀਤ ‘ਕਾਇਨਾਤ’ ਦੇ ਰਿਹਾ ਹੈ ਪ੍ਰਸ਼ੰਸਕਾਂ ਨੂੰ ਮੇਡੀਟੇਸ਼ਨ ਜਿਨ੍ਹਾਂ ਸੁਕੂਨ

Pollywood Update
Pollywood Update

Pollywood Update

ਪੰਜਾਬੀ ਸਿੰਗਰ ਨਿਮਰਤ ਖਹਿਰਾ ਆਪਣੀ ਨਵੀਂ ਐਲਬਮ ‘ਮਾਣਮੱਤੀ’ ਰਿਲੀਜ਼ ਹੋਈ ਸੀ, ਜਿਸ ਨੂੰ ਪੰਜਾਬੀਆਂ ਨੇ ਹੀ ਨਹੀਂ, ਬਲਕਿ ਪੂਰੇ ਭਾਰਤ ਨੇ ਰੱਜ ਕੇ ਪਿਆਰ ਦਿੱਤਾ ਹੈ। ਹੁਣ ਨਿੰਮੋ ਦੀ ਇਹ ਐਲਬਮ ਇੱਕ ਵਾਰ ਫਿਰ ਸੁਰਖੀਆ ‘ਚ ਹੈ।

ਦਰਅਸਲ ਨਿਮਰਤ ਖਹਿਰਾ ਦੀ ਐਲਬਮ ‘ਮਾਣਮੱਤੀ’ ਦੇ ਗਾਣੇ ‘ਕਾਇਨਾਤ’ ਦੀ ਵੀਡੀਓ ਰਿਲੀਜ਼ ਕਰ ਦਿੱਤੀ ਗਈ ਹੈ। ਇਸ ਗੀਤ ਦੇ ਬੋਲ ਜਿੰਨੇ ਪਿਆਰੇ ਹਨ, ਉਨੀਂ ਹੀ ਪਿਆਰੀ ਇਸ ਦੀ ਵੀਡੀਓ ਹੈ। ਵੀਡੀਓ ਅਤੇ ਨਿਮਰਤ ਦੋਨੋਂ ਵਿੱਚੋਂ ਹੀ ਬਹੁਤ ਸਾਦਗੀ ਝੱਲਕਦੀ ਹੈ ਤੇ ਇਸੇ ਸਾਦਗੀ ਨੂੰ ਲੋਕ ਬੇਹੱਦ ਪਸੰਦ ਕਰ ਰਹੇ ਨੇ | ਗਾਣੇ ਦੀ ਵੀਡੀਓ ‘ਚ ਇੱਕ ਤੋਂ ਵਧ ਕੇ ਇੱਕ ਕੁਦਰਤ ਦੇ ਨਜ਼ਾਰੇ ਦਿਖਾਏ ਗਏ ਹਨ, ਜੋ ਕਿ ਦਿਲ ਜਿੱਤ ਲੈਂਦੇ ਹਨ। ਇਹ ਗੀਤ ਸੁਣ ਕੇ ਤੇ ਦੇਖ ਕੇ ਤੁਸੀਂ ਕਿਸੇ ਮੇਡੀਟੇਸ਼ਨ ਵਾਂਗ ਮਹਿਸੂਸ ਕਰੋਗੇ।

also read :- ਕਿਸਾਨਾਂ ਦੇ ਹੱਕ ‘ਚ ਇੱਕ ਵਾਰ ਫ਼ਿਰ ਤੋਂ ਰਿਲੀਜ਼ ਹੋਣ ਜਾ ਰਿਹਾ ਹੈ ਗੀਤ ‘ਕਿਸਾਨ ਐਂਥਮ 3’

ਤੁਹਾਨੂੰ ਦੱਸ ਦਈਏ ਕਿ ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ‘ਚ ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣੀ ਜਾਂਦੀ ਹੈ। ਇਸ ਦੇ ਨਾਲ ਨਾਲ ਉਸ ਦੇ ਪਹਿਰਾਵੇ ‘ਚ ਵੀ ਪੰਜਾਬ ਤੇ ਪੰਜਾਬੀ ਸੱਭਿਆਚਾਰ ਝਲਕਦਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਨਿੰਮੋ ਆਪਣੀ ਨਵੀਂ ਐਲਬਮ ‘ਮਾਣਮੱਤੀ’ ਕਰਕੇ ਫਿਰ ਤੋਂ ਸੁਰਖੀਆਂ ਚ’ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਸਾਲ 2023 ‘ਚ ਫਿਲਮਾਂ ‘ਚ ਵੀ ਐਂਟਰੀ ਕੀਤੀ ਸੀ।

[wpadcenter_ad id='4448' align='none']