ਵਰਕ ਪਰਮਿਟ ਦੀ ਮਿਆਦ ਮੁੱਕਣ ਵਾਲਿਆਂ ਨੂੰ18 ਮਹੀਨਿਆਂ ਦਾ ਹੋਰ ਪਰਮਿਟ ਮਿਲੇਗਾ
Post Graduate Work Permit in Canada ਇਮੀਗ੍ਰੇਸ਼ਨ ਵਿਭਾਗ ਵੱਲੋਂ ਕੈਨੇਡਾ ਵਿੱਚ ਪੋਸਟ ਗਰੈਜੂਏਟ ਵਰਕ ਪਰਮਿਟ ‘ਤੇ ਰਹਿ ਰਹੇ ਵਿਅਕਤੀਆਂ ਦੇ ਪਰਮਿਟ ਦੀ ਮਿਆਦ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸਦੀ ਘੋਸ਼ਣਾ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫ਼੍ਰੇਜ਼ਰ ਵੱਲੋਂ ਓਨਟੇਰੀਓ ਦੇ ਇਕ ਕਾਲਜ ਵਿੱਚ ਕੀਤੀ ਗਈ। ਮਨਿਸਟਰ ਸ਼ੌਨ ਫ਼੍ਰੇਜ਼ਰ ਨੇ ਕਿਹਾ ਕਿ ਬਹੁਤ ਸਾਰੇ ਅੰਤਰ ਰਾਸ਼ਟਰੀ ਵਿਦਿਆਰਥੀ ਆਪਣੇ ਵਰਕ […]
Post Graduate Work Permit in Canada ਇਮੀਗ੍ਰੇਸ਼ਨ ਵਿਭਾਗ ਵੱਲੋਂ ਕੈਨੇਡਾ ਵਿੱਚ ਪੋਸਟ ਗਰੈਜੂਏਟ ਵਰਕ ਪਰਮਿਟ ‘ਤੇ ਰਹਿ ਰਹੇ ਵਿਅਕਤੀਆਂ ਦੇ ਪਰਮਿਟ ਦੀ ਮਿਆਦ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸਦੀ ਘੋਸ਼ਣਾ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫ਼੍ਰੇਜ਼ਰ ਵੱਲੋਂ ਓਨਟੇਰੀਓ ਦੇ ਇਕ ਕਾਲਜ ਵਿੱਚ ਕੀਤੀ ਗਈ। ਮਨਿਸਟਰ ਸ਼ੌਨ ਫ਼੍ਰੇਜ਼ਰ ਨੇ ਕਿਹਾ ਕਿ ਬਹੁਤ ਸਾਰੇ ਅੰਤਰ ਰਾਸ਼ਟਰੀ ਵਿਦਿਆਰਥੀ ਆਪਣੇ ਵਰਕ ਪਰਮਿਟ ਦੀ ਮਿਆਦ ਮੁੱਕਣ ਤੋਂ ਪਹਿਲਾਂ ਕੈਨੇਡਾ ਦੀ ਪੀ ਆਰ ਹਾਸਿਲ ਨਹੀਂ ਕਰ ਪਾ ਰਹੇ ਅਤੇ ਅਜਿਹੇ ਬਿਨੈਕਾਰਾਂ ਦੇ ਵਰਕ ਪਰਮਿਟ ਦੀ ਮਿਆਦ ਵਿੱਚ 18 ਮਹੀਨਿਆਂ ਦਾ ਵਾਧਾ ਕੀਤਾ ਜਾ ਰਿਹਾ ਹੈ।Post Graduate Work Permit in Canada
ਮੰਤਰਾਲੇ ਵੱਲੋਂ ਜਾਰੀ ਜਾਣਕਾਰੀ ਮੁਤਾਬਿਕ ਨਵੀਂ ਐਕਸਟੈਨਸ਼ਨ ਪਾਲਿਸੀ 6 ਅਪ੍ਰੈਲ ਤੋਂ ਲਾਗੂ ਹੋਵੇਗੀ। ਜਿਹੜੇ ਵਿਅਕਤੀਆਂ ਦੇ ਵਰਕ ਪਰਮਿਟ ਦੀ ਮਿਆਦ ਲੰਘ ਚੁੱਕੀ ਹੈ , ਉਹ ਵੀ ਆਪਣਾ ਲੀਗਲ ਸਟੇਟਸ ਮੁੜ ਹਾਸਿਲ ਕਰ ਸਕਣਗੇ। ਮਨਿਸਟਰ ਫ਼੍ਰੇਜ਼ਰ ਨੇ ਐਲਾਨ ਕਰਦਿਆਂ ਕਿਹਾ ਕਿ ਜਿਹੜੇ ਬਿਨੈਕਾਰਾਂ ਦੇ ਵਰਕ ਪਰਮਿਟ ਦੀ ਮਿਆਦ ਖ਼ਤਮ ਹੋਈ ਨੂੰ 90 ਦਾ ਸਮਾਂ ਲੰਘ ਚੁੱਕਾ ਹੈ , ਉਹ ਵੀ ਇਸ ਪਾਲਿਸੀ ਦਾ ਲਾਭ ਲੈਂਦਿਆਂ ਆਪਣੇ ਵਰਕ ਪਰਮਿਟ ਵਿੱਚ ਵਾਧਾ ਹਾਸਿਲ ਕਰ ਸਕਣਗੇ।Post Graduate Work Permit in Canada
Starting April 6 2023, international graduates with a post-graduation work permit (PGWP) expiring in 2023 will qualify for an extended work permit to stay in Canada for up to 18 months longer: https://t.co/0Bny4SQbLH
— IRCC (@CitImmCanada) March 17, 2023
Foreign nationals whose PGWP has already expired in 2023, as well as those who were eligible for the 2022 PGWP facilitative measure, will also have the opportunity to apply for an additional 18-month work permit.
— IRCC (@CitImmCanada) March 17, 2023
also read: ਭਾਰਤ ‘ਚ ਹੈ ਦੁਨੀਆ ਦਾ ਸਭ ਤੋਂ ਰਹੱਸਮਈ ਪਿੰਡ! ਇੱਥੇ ਸਿਰਫ਼ ਜੁੜਵਾਂ ਬੱਚੇ ਹੀ ਪੈਦਾ ਹੁੰਦੇ ਹਨ