ਜ਼ਿਲ੍ਹੇ ਦੇ ਸਮੂਹ ਪਿੰਡਾਂ ਦੀਆਂ ਆਗਣਵਾੜੀਆਂ ਦੀ ਜਲਦ ਹੀ ਬਦਲੀ ਜਾਵੇਗੀ ਨੁਹਾਰ –ਵਿਰਾਜ ਐਸ. ਤਿੜਕੇ

ਜ਼ਿਲ੍ਹੇ ਦੇ ਸਮੂਹ ਪਿੰਡਾਂ ਦੀਆਂ ਆਗਣਵਾੜੀਆਂ ਦੀ ਜਲਦ ਹੀ ਬਦਲੀ ਜਾਵੇਗੀ ਨੁਹਾਰ –ਵਿਰਾਜ ਐਸ. ਤਿੜਕੇ

ਮਾਲੇਰਕੋਟਲਾ 10 ਅਪ੍ਰੈਲ :

                ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਸਮੂਹ ਪਿੰਡਾਂ ਵਿੱਚ ਚੱਲ ਰਹੇ ਆਗਣਵਾੜੀ ਕੇਂਦਰਾਂ ਦੀ ਨੁਹਾਰ ਬਦਲਣ ਦਾ ਨਿਵੇਕਲਾ ਉਪਰਾਲਾ ਸਾਦਿਆ ਗਿਆ ਹੈ ਤਾਂ ਜੋ ਪਿੰਡਾਂ ਦੇ ਨੰਨ੍ਹੇ ਬੱਚਿਆਂ ਨੂੰ ਬਿਹਤਰ ਸਿੱਖਿਆ, ਸਿਹਤ ਅਤੇ ਪੋਸ਼ਣ ਦੀਆਂ ਸਹੂਲਤਾਂ ਮਿਲ ਸਕਣ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਸਮੂਹ ਆਗਣਵਾੜੀਆਂ ਦੀ ਨੁਹਾਰ ਨਵੀਨਤਮ ਸੁਵਿਧਾਵਾਂ ਨਾਲ ਜਲਦ ਹੀ ਬਦਲੀ ਜਾਵੇਗੀ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ ।

                 ਉਨ੍ਹਾਂ ਦੱਸਿਆ ਕਿ ਆਗਣਵਾੜੀ ਕੇਂਦਰ ਕਿਸੇ ਵੀ ਪਿੰਡ ਦੀ ਅਧਾਰਭੂਤ ਢਾਂਚੇ ਦੀ ਅਹਿਮ ਭੂਮਿਕਾ ਨਿਭਾਉਂਦਾ ਹੈ। ਜਿੱਥੇ ਕਿ ਨੰਨ੍ਹੇ ਬੱਚਿਆਂ ਦੀ ਪਰਵਰਿਸ਼,  ਮੁਢਲੀ ਤਾਲੀਮ ਅਤੇ ਸਿਹਤ ਸੰਭਾਲ ਹੁੰਦੀ ਹੈ। ਜ਼ਿਲ੍ਹੇ ਦੇ ਪਿੰਡਾਂ ਵਿੱਚ ਚੱਲ ਰਹੇ ਕਈ ਕੇਂਦਰਾਂ ਦੀ ਹਾਲਤ ਨਵੀਨੀਕਰਨ ਤੇ ਸੁਧਾਰ ਦੀ ਮੰਗ ਕਰ ਰਹੀ ਹੈ। ਡਿਪਟੀ ਕਮਿਸ਼ਨਰ ਨੇ ਇਸ ਨੇਕ ਕਾਰਜ ਲਈ ਜ਼ਿਲ੍ਹੇ ਦੀਆਂ ਸਮੂਹ ਉਦਯੋਗਿਕ ਇਕਾਈਆਂ ਨੂੰ ਆਪਣੀ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਟੀ (CSR) ਦੇ ਤਹਿਤ ਅੱਗੇ ਆਉਣ ਦਾ ਸੱਦਾ ਦਿੰਦਿਆ ਉਦਯੋਗਿਕ ਇਕਾਈਆਂ ਦੇ ਪ੍ਰਬੰਧਕਾਂ ਨੂੰ ਆਗਣਵਾੜੀਆਂ ਵਿੱਚ ਢਾਂਚਾਗਤ ਸੁਧਾਰ, ਫਰਨੀਚਰ, ਇਲੈਕਟ੍ਰਾਨਿਕ ਸਾਧਨਾਂ, ਸਿਖਲਾਈ ਸਮੱਗਰੀ ਅਤੇ ਸਾਫ਼-ਸੁਥਰੇ ਮਾਹੌਲ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ।

           ਉਨ੍ਹਾਂ ਕਿਹਾ ਕਿ "ਸਿਰਫ਼ ਸਰਕਾਰ ਦੀ ਕੋਸ਼ਿਸ਼ ਹੀ ਨਹੀਂ, ਸਾਰੇ ਸਮਾਜ ਅਤੇ ਖ਼ਾਸ ਕਰਕੇ ਉਦਯੋਗਿਕ ਸੈਕਟਰ ਦੀ ਭੂਮਿਕਾ ਵੀ ਮਹੱਤਵਪੂਰਨ ਹੈ।"ਇਸ ਪ੍ਰਕਲਪ ਦੇ ਤਹਿਤ, ਹਰ ਆਂਗਣਵਾੜੀ ਕੇਂਦਰ ਵਿੱਚ ਬੱਚਿਆਂ ਲਈ ਰੰਗੀਨ ਅਤੇ ਸਿੱਖਣਯੋਗ ਮਾਹੌਲ ਬਣਾਇਆ ਜਾਵੇਗਾ। ਇਨ੍ਹਾ ਕੇਂਦਰਾਂ ਵਿੱਚ ਪੌਸ਼ਟਿਕ ਭੋਜਨ, ਖੇਡ ਸਮੱਗਰੀ ਅਤੇ ਸਵੱਛ ਪੀਣ ਯੋਗ ਪਾਣੀ ਦੀ ਉਪਲਬਧਤਾ ਵੀ ਮੁਹੱਈਆ ਕਰਵਾਈ ਜਾਵੇਗੀ। ਔਡੀਓ-ਵਿਜ਼ੂਅਲ ਸਾਧਨਾਂ ਰਾਹੀਂ ਬੱਚਿਆਂ ਲਈ ਸਿੱਖਣ ਦਾ ਤਜਰਬਾ ਹੋਰ ਰੁਚਿਕਰ ਅਤੇ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ।

          ਡਿਪਟੀ ਕਮਿਸ਼ਨਰ ਨੇ ਆਖ਼ਰ ਵਿੱਚ ਕਿਹਾ ਕਿ "ਜੇਕਰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸੁਧਾਰਨਾ ਹੈ, ਤਾਂ ਇਹ ਆਗਣਵਾੜੀਆਂ ਸਭ ਤੋਂ ਪਹਿਲਾ ਕਦਮ ਹਨ। ਉਮੀਦ ਹੈ ਕਿ ਜ਼ਿਲ੍ਹੇ ਦੀਆਂ ਸਭ ਉਦਯੋਗਿਕ ਇਕਾਈਆਂ ਆਪਣੀ ਸਮਾਜਿਕ ਜਿੰਮੇਵਾਰੀ ਨਿਭਾਉਂਦਿਆਂ ਇਸ ਮੁਹਿੰਮ ਵਿਚ ਭਰਪੂਰ ਸਹਿਯੋਗ ਦੇਣਗੀਆਂ।"

          ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਨਵਦੀਪ ਕੌਰ,ਸੀ.ਡੀ.ਪੀ.ਓ ਪਵਨ ਕੁਮਾਰ, ਦਸ਼ਮੇਸ਼ ਮਕੈਨੀਕਲ ਵਰਕਸ ਪ੍ਰਾਈਵੇਟ ਲਿਮੀਟਡ  ਅਮਰ ਸਿੰਘਮੈਨੇਜਰ (ਐਚ.ਐਰਅਰਿਹੰਤ ਸਪੀਨਿੰਗ ਮਿੱਲਸ ਰਾਜ ਕੁਮਾਰਜਨਰਲ ਮੈਨੇਜਰ ਸਰਿਆਂਸ਼ ਇੰਡਸਟਰੀਜ ਲਿਮੀਟਡ ਡਾਭਗਵਤੀ ਪ੍ਰਸ਼ਾਦ ਤੋਂ ਇਲਾਵਾ ਹੋਰ ਉਦਯੋਗਿਕ ਇਕਾਕੀਆਂ ਦੇ ਨੁਮਾਇੰਦੇ ਮੌਜੂਦ ਸਨ 

Tags: