ਹਲਕਾ ਪਟਿਆਲਾ ਦਿਹਾਤੀ ਦੇ ਪਿੰਡ ਕੈਦੂਪੁਰ ਚ ਪਹੁੰਚੇ ਕੈਬਨਟ ਮੰਤਰੀ ਡਾ. ਬਲਬੀਰ ਸਿੰਘ...
ਪਟਿਆਲਾ ( ਮਾਲਕ ਸਿੰਘ ਘੁੰਮਣ ) ਪੰਜਾਬ ਭਰ ਦੇ ਖੇਤਾਂ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਨਾਭਾ ਬਲਾਕ ਦੇ ਪਿੰਡ ਕੈਦੂਪੁਰ ਵਿਖੇ ਕਣਕ ਦੀ ਨਾੜ ਜਿਸ ਤੋਂ ਤੂੜੀ ਬਣਾਈ ਜਾਣੀ ਸੀ, ਕਣਕ ਦੀ ਨਾੜ ਦੇ 16 ਕਿੱਲੇ ਸੜ ਕੇ ਸਵਾਹ ਹੋ ਗਏ, ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਇੱਕ ਵਿਅਕਤੀ ਜੋ ਅੱਗ ਨੂੰ ਬੁਝਾ ਰਿਹਾ ਸੀ। ਇਸ ਅੱਗ ਨੂੰ ਬੁਝਾਉਂਦਾ ਹੋਇਆ ਬੁਰੀ ਤਰਾਂ ਝੁਲਸ ਗਿਆ। ਜੋ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ।
ਪਿਛਲੇ ਦਿਨ ਹੀ ਪਟਿਆਲਾ ਦਿਹਾਤੀ ਦੇ ਨੇੜਲੇ ਪਿੰਡ ਕੈਦੂਪੁਰ ਵਿੱਚ ਇੱਕ ਖੇਤ ਦੇ ਚ ਅੱਗ ਲੱਗ ਗਈ ਸੀ ਜਿਸ ਨੂੰ ਬੁਝਾਣ ਲਈ ਕਿਸਾਨ ਜੀ ਜਾਨ ਲਗਾ ਰਿਹਾ ਸੀ ਇਸ ਦੋਰਾਨ ਕਿਸਾਨ ਅੱਗ ਦੀ ਚਪੇਟ ਦੇ ਵਿੱਚ ਆ ਗਿਆ ਸੀ ਜਿਸ ਦਾ ਇਲਾਜ ਪੀ.ਜੀ.ਆਈ ਚੰਡੀਗੜ੍ਹ ਵਿਖੇ ਚੱਲ ਰਿਹਾ ਹੈ. ਅੱਜ ਉਸ ਦੇ ਖੇਤ ਦੇ ਵਿੱਚ ਅਤੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਪਿੰਡ ਪਹੁੰਚੇ ਪਟਿਆਲਾ ਦਿਹਾਤੀ ਦੇ ਵਿਧਾਇਕ ਅਤੇ ਕੈਬਨਟ ਮੰਤਰੀ ਡਾ. ਬਲਬੀਰ ਸਿੰਘ ਗੱਲਬਾਤ ਦੌਰਾਨ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਉਹ ਕੱਲ ਪੀ.ਜੀ ਆਈ ਚੰਡੀਗੜ੍ਹ ਵਿੱਚ ਜਾ ਕੇ ਵੀ ਕਿਸਾਨ ਦਾ ਹਾਲ ਚਾਲ ਜਾਣ ਕੇ ਆਏ ਹਨ ਅਤੇ ਅੱਜ ਉਸ ਦੇ ਪਿੰਡ ਵਿੱਚ ਪਹੁੰਚ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਹੈ ਤੇ ਲੋਕਾਂ ਦੇ ਦੁਆਰਾ ਹੀ ਚਲਾਈ ਜਾਂਦੀ ਹੈ ਇਸ ਲਈ ਸਰਕਾਰ ਕਿਸਾਨ ਦਾ ਹਰ ਇਲਾਜ ਆਪਣੇ ਵੱਲੋਂ ਕਰਵਾਏਗੀ ਅਤੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਇਸ ਮੌਕੇ ਡਾਕਟਰ ਬਲਵੀਰ ਜੀ ਨਾਲ ਸਮੁੱਚਾ ਪ੍ਰਸ਼ਾਸਨ ਵੀ ਮੌਜੂਦ ਰਿਹਾ.
ਇਸ ਮੌਕੇ ਪਿੰਡ ਵਾਸੀ ਤੇ ਕਿਸਾਨ ਨੇ ਕਿਹਾ ਕਿ ਪਿੰਡ ਕੈਦੂਪੁਰ ਵਿਖੇ ਕਣਕ ਦੀ ਨਾੜ ਰੈਹਦ ਖ਼ੁਹਦ ਦੇ 16 ਕਿੱਲੇ ਸੜਕੇ ਸਵਾਹ ਹੋ ਗਏ ਅੱਗ ਬਹੁਤ ਜ਼ਿਆਦਾ ਭਿਆਨਕ ਸੀ। ਇਸ ਦੇ ਵਿੱਚ ਇੱਕ ਵਿਅਕਤੀ ਵੀ ਬੁਰੀ ਤਰ੍ਹਾਂ ਅੱਗ ਦੀ ਚਪੇੜ ਦੇ ਵਿੱਚ ਆ ਗਿਆ। ਜੋ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ। ਅੱਗ ਬਹੁਤ ਜ਼ਿਆਦਾ ਭਿਆਨਕ ਸੀ ਅੱਗ ਜਿਆਦਾ ਭਿਆਨਕ ਹੋਣ ਕਾਰਨ ਇਹ ਅੱਗ ਅੱਗੇ ਤੋਂ ਅੱਗੇ ਵਧਦੀ ਗਈ। ਅੱਗ ਲੱਗਣ ਦਾ ਕਾਰਨ ਕੋਈ ਵਿਅਕਤੀ ਬੀੜੀ ਪੀ ਕੇ ਇੱਥੇ ਸਿੱਟ ਗਿਆ। ਮੌਕੇ ਤੇ ਫਾਇਰ ਦਸਟੇ ਦੇ ਵੱਲੋਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਸਦਕਾ ਕੜੀ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਇਸ ਦੇ ਨਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
Read Also : ਹਰਿਆਣੇ ਨੂੰ CM ਮਾਨ ਦਾ ਵੱਡਾ ਝਟਕਾ ! ਕਿਹਾ " ਹਰਿਆਣਾ ਨੂੰ ਦੇਣ ਲਈ ਸਾਡੇ ਕੋਲ ਇੱਕ ਬੂੰਦ ਵੀ ਪਾਣੀ ਦੀ ਨਹੀਂ "
ਇਸ ਮੌਕੇ ਤੇ ਨਾਭਾ ਫਾਇਰ ਦੱਸਤੇ ਦੇ ਕਰਮਚਾਰੀ ਨੇ ਕਿਹਾ ਕਿ ਪਿੰਡ ਕੈਦੂਪੁਰ ਵਿਖੇ ਅੱਗ ਲੱਗਣ ਦੀ ਜਦੋਂ ਸਾਨੂੰ ਸੂਚਨਾ ਮਿਲੀ ਤਾਂ ਅਸੀਂ ਮੌਕੇ ਤੇ ਪਹੁੰਚੇ। ਇਹ ਅੱਗ ਬਹੁਤ ਜਿਆਦਾ ਭਿਆਨਕ ਸੀ। ਕੜੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਇਹ ਖੇਤਾਂ ਦੇ ਵਿੱਚ ਕਣਕ ਦੀ ਨਾੜ ਨੂੰ ਅੱਗ ਲੱਗ ਗਈ ਸੀ। ਇਸ ਅੱਗ ਲੱਗਣ ਦੇ ਨਾਲ ਕਣਕ ਦੀ ਨਾੜ ਦੇ 16 ਕਿੱਲੇ ਅੱਗ ਦੇ ਨਾਲ ਨੁਕਸਾਨੇ ਗਏ ਅਤੇ ਇੱਕ ਵਿਅਕਤੀ ਦੀ ਅੱਗ ਦੇ ਨਾਲ ਬੁਰੀ ਤਰਾਂ ਝੁਲਸ ਗਿਆ। ਜੋ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ।