ਚੋਣ ਪ੍ਰਚਾਰ ਦੌਰਾਨ ਉਮੀਦਵਾਰ ਅਤੇ ਸਿਆਸੀ ਪਾਰਟੀਆਂ ਆਨਲਾਈਨ ਵੀ ਲੈ ਸਕਦੀਆਂ ਹਨ ਮਨਜੂਰੀਆਂ

ਚੋਣ ਪ੍ਰਚਾਰ ਦੌਰਾਨ ਉਮੀਦਵਾਰ ਅਤੇ ਸਿਆਸੀ ਪਾਰਟੀਆਂ ਆਨਲਾਈਨ ਵੀ ਲੈ ਸਕਦੀਆਂ ਹਨ ਮਨਜੂਰੀਆਂ

ਮੋਗਾ, 1 ਅਪ੍ਰੈਲ (000) – ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਹਿਤ ਹੋਣ ਵਾਲੀਆਂ ਵੱਖ-ਵੱਖ ਸਭਾਵਾਂ ਤੋਂ ਇਲਾਵਾ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਬਹੁਤ ਸਾਰੀਆਂ ਜਰੂਰੀ ਪ੍ਰਵਾਨਗੀਆਂ ਲੈਣੀਆਂ ਹੁੰਦੀਆਂ ਹਨ। ਉਮੀਦਵਾਰ ਅਤੇ ਸਿਆਸੀ ਪਾਰਟੀਆਂ ਹੁਣ ਇਹ ਪ੍ਰਵਾਨਗੀਆਂ ਆਨਲਾਈਨ ਅਪਲਾਈ ਕਰਕੇ ਵੀ ਲੈ ਸਕਦੀਆਂ ਹਨ। ਇਸ ਲਈ ਪੋਰਟਲ ਦਾ ਲਿੰਕ https://suvidha.eci.gov.in/pc/public/login ਹੈ।ਇਸ ਸਬੰਧੀ ਜਾਣਕਾਰੀ […]

ਮੋਗਾ, 1 ਅਪ੍ਰੈਲ (000) – ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਹਿਤ ਹੋਣ ਵਾਲੀਆਂ ਵੱਖ-ਵੱਖ ਸਭਾਵਾਂ ਤੋਂ ਇਲਾਵਾ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਬਹੁਤ ਸਾਰੀਆਂ ਜਰੂਰੀ ਪ੍ਰਵਾਨਗੀਆਂ ਲੈਣੀਆਂ ਹੁੰਦੀਆਂ ਹਨ। ਉਮੀਦਵਾਰ ਅਤੇ ਸਿਆਸੀ ਪਾਰਟੀਆਂ ਹੁਣ ਇਹ ਪ੍ਰਵਾਨਗੀਆਂ ਆਨਲਾਈਨ ਅਪਲਾਈ ਕਰਕੇ ਵੀ ਲੈ ਸਕਦੀਆਂ ਹਨ। ਇਸ ਲਈ ਪੋਰਟਲ ਦਾ ਲਿੰਕ https://suvidha.eci.gov.in/pc/public/login ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਸਮੂਹ ਸਿਆਸੀ ਪਾਰਟੀਆਂ ਅਤੇ ਸੰਭਾਵਿਤ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਚੋਣ ਸਭਾ, ਰੈਲੀ, ਬੈਠਕ ਪ੍ਰਵਾਨਗੀ ਲਏ ਤੋਂ ਬਿਨਾਂ ਨਾ ਕਰਨ ਅਤੇ ਨਾ ਹੀ ਪੈਂਫਲਿਟ ਵੰਡਣ, ਏਅਰ ਬਲੂਨ ਚੜ੍ਹਾਉਣ ਅਤੇ ਬੈਨਰ ਝੰਡੇ ਲਗਾਉਣ।  ਲਾਊਡ ਸਪੀਕਰ ਦੀ ਪ੍ਰਵਾਨਗੀ ਲੈਣੀ ਵੀ ਲਾਜ਼ਮੀ ਹੈ ਅਤੇ ਵੱਖ-ਵੱਖ ਪ੍ਰਕਾਰ ਦੇ ਵਾਹਨ ਜੋ ਚੋਣ ਪ੍ਰਚਾਰ ਵਿੱਚ ਵਰਤੇ ਜਾ ਰਹੇ ਹਨ ਉਹਨਾਂ ਦੀ ਪ੍ਰਵਾਨਗੀ ਲੈਣੀ ਵੀ ਲਾਜ਼ਮੀ ਹੈ। ਉਹਨਾਂ ਨੇ ਕਿਹਾ ਕਿ ਇਹ ਪ੍ਰਵਾਨਗੀਆਂ ਏਆਰਓ ਪੱਧਰ, ਜ਼ਿਲ੍ਹਾ ਚੋਣ ਅਫਸਰ ਦੇ ਪੱਧਰ ਅਤੇ ਮੁੱਖ ਚੋਣ ਅਫਸਰ ਦੇ ਪੱਧਰ ਉਤੇ ਉਪਲਬਧ ਹਨ ਜੋ ਕਿ ਵੱਖ-ਵੱਖ ਸ਼੍ਰੇਣੀ ਲਈ ਵੱਖ-ਵੱਖ ਥਾਂ ਉਤੇ ਅਪਲਾਈ ਕੀਤੀ ਜਾ ਸਕਦੀ ਹੈ। ਅਪਲਾਈ 48 ਘੰਟੇ ਪਹਿਲਾਂ ਕਰਨਾ ਲਾਜ਼ਮੀ ਹੈ। ਇਹ ਸਾਰਾ ਕੁਝ ਇੱਕੋ ਆਨਲਾਈਨ ਪੋਰਟਲ ਉਤੇ ਉਪਲਬਧ ਹੈ। ਇਸ ਤੋਂ ਬਿਨਾਂ ਆਫਲਾਈਨ ਅਰਜੀ ਵੀ ਦਿੱਤੀ ਜਾ ਸਕਦੀ ਹੈ।

Tags: