ਵਿਦਿਆਰਥਣਾਂ ਨੂੰ ਸੈਮੀਨਾਰ ਦੌਰਾਨ ਵੋਟ ਲਾਜਮੀ ਤੌਰ *ਤੇ ਪਾਉਣ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਸਬੰਧੀ ਪ੍ਰੇਰਿਤ ਕੀਤਾ

ਵਿਦਿਆਰਥਣਾਂ ਨੂੰ ਸੈਮੀਨਾਰ ਦੌਰਾਨ ਵੋਟ ਲਾਜਮੀ ਤੌਰ *ਤੇ ਪਾਉਣ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਸਬੰਧੀ ਪ੍ਰੇਰਿਤ ਕੀਤਾ

ਅਬੋਹਰ , 1 ਅਪ੍ਰੈਲ ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁਗਲ ਦੇ ਦਿਸ਼ਾ-ਨਿਰਦੇਸ਼ਾਂ ਸਹਾਇਕ ਰਿਟਰਨਿੰਗ ਅਫਸਰ ਬੱਲੂਆਣਾ ਸ. ਅਮਰਿੰਦਰ ਸਿੰਘ ਮੱਲੀ ਏ.ਡੀ.ਸੀ ਵਿਕਾਸ, ਤਹਿਸੀਲਦਾਰ ਸ੍ਰੀਮਤੀ ਸੁਖਬੀਰ ਕੌਰ ਅਤੇ ਬੀਡੀਪੀਓ ਸ. ਜਸਵਿੰਦਰ ਸਿੰਘ ਵੱਲੋਂ ਸਵੀਟ ਟੀਮ ਰਾਹੀਂ ਬੱਲੂਆਣੇ ਦੇ ਹਲਕੇ ਦੇ ਪਿੰਡ ਕਾਲਾ ਟਿੱਬਾ ਅਤੇ ਭਾਗ ਸਿੰਘ ਖਾਲਸਾ ਕਾਲਜ ਫਾਰ ਵੁਮੈਨ ਅਬੋਹਰ ਵਿਖੇ ਸਵੀਟ ਟੀਮ ਦੇ ਅਸਿਸਟੈਂਟ ਇੰਚਾਰਜ ਰਜਿੰਦਰ ਪਾਲ ਸਿੰਘ ਸਟੇਟ […]

ਅਬੋਹਰ , 1 ਅਪ੍ਰੈਲ

ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁਗਲ ਦੇ ਦਿਸ਼ਾ-ਨਿਰਦੇਸ਼ਾਂ ਸਹਾਇਕ ਰਿਟਰਨਿੰਗ ਅਫਸਰ ਬੱਲੂਆਣਾ ਸ. ਅਮਰਿੰਦਰ ਸਿੰਘ ਮੱਲੀ ਏ.ਡੀ.ਸੀ ਵਿਕਾਸ, ਤਹਿਸੀਲਦਾਰ ਸ੍ਰੀਮਤੀ ਸੁਖਬੀਰ ਕੌਰ ਅਤੇ ਬੀਡੀਪੀਓ ਸ. ਜਸਵਿੰਦਰ ਸਿੰਘ ਵੱਲੋਂ ਸਵੀਟ ਟੀਮ ਰਾਹੀਂ ਬੱਲੂਆਣੇ ਦੇ ਹਲਕੇ ਦੇ ਪਿੰਡ ਕਾਲਾ ਟਿੱਬਾ ਅਤੇ ਭਾਗ ਸਿੰਘ ਖਾਲਸਾ ਕਾਲਜ ਫਾਰ ਵੁਮੈਨ ਅਬੋਹਰ ਵਿਖੇ ਸਵੀਟ ਟੀਮ ਦੇ ਅਸਿਸਟੈਂਟ ਇੰਚਾਰਜ ਰਜਿੰਦਰ ਪਾਲ ਸਿੰਘ ਸਟੇਟ ਅਵਾਰਡੀ ਅਤੇ ਸੀਡੀਪੀਓ ਮੈਡਮ ਨਵਦੀਪ ਕੌਰ ਵਲੋਂ ਕਾਲਜ ਦੀਆਂ ਵਿਦਿਆਰਥਨਾਂ ਦਾ ਸੈਮੀਨਾਰ ਲਗਾਇਆ ਗਿਆ।

ਇਸ ਪ੍ਰੋਗਰਾਮ ਵਿੱਚ ਤਹਿਸੀਲਦਾਰ ਸ੍ਰੀਮਤੀ ਸੁਖਬੀਰ ਕੌਰ ਵੱਲੋਂ ਸ਼ਿਰਕਤ ਕਰਦਿਆਂ ਵਿਦਿਆਰਥਣਾਂ ਨੂੰ ਵੋਟ ਲਾਜਮੀ ਤੌਰ *ਤੇ ਪਾਉਣ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਹਾਜਰੀਨ ਨੂੰ ਵੋਟਾਂ ਦੇ ਮਹੱਤਵ ਬਾਰੇ ਸਮਝਾਇਆ ਗਿਆ ਅਤੇ ਵੋਟ ਦਾ ਇਸਤੇਮਾਲ ਕਰਨ ਸਬੰਧੀ ਸਹੁੰ ਵੀ ਚੁਕਵਾਈ ਗਈ।

ਇਸ ਸੈਮੀਨਾਰ ਵਿੱਚ ਕਾਫੀ ਗਿਣਤੀ ਵਿਚ ਵਿਦਿਆਰਥੀਆਂ ਵਿਦਿਆਰਥਣਾਂ ਨੇ ਭਾਗ ਲਿਆ। ਰਜਿੰਦਰ ਪਾਲ ਸਿੰਘ ਬਰਾੜ ਵੱਲੋਂ ਵੋਟ ਕਿਸ ਤਰ੍ਹਾਂ ਬਣਾਉਣੀ ਹੈ ਅਤੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਈਵੀਐਮ ਅਤੇ ਇਲੈਕਸ਼ਨ ਸੈੱਲ ਦੀ ਸਾਰੀ ਪ੍ਰਕਿਰਿਆ ਤੋਂ ਜਾਣੂੰ ਕਰਵਾਇਆ ਗਿਆ | ਬੱਚਿਆਂ ਦੇ ਪ੍ਰਸ਼ਨਾਂ ਦਾ ਜਵਾਬ ਵੀ ਤਸੱਲੀ ਬਖਸ਼ ਦਿੱਤਾ ਗਿਆ ਅਤੇ ਵਿਦਿਆਰਥਣਾਂ ਵੱਲੋਂ ਸ਼ਪਥ ਚਾਰਟ ਤੇ ਦਸਤਖਤ ਕਰਕੇ ਇਹ ਵਿਸ਼ਵਾਸ ਦਵਾਇਆ ਗਿਆ ਕਿ ਉਹ ਆਪਣੀ ਵੋਟ ਦੀ ਵਰਤੋਂ ਜਰੂਰ ਕਰਨਗੇ ਤੇ ਬਿਨਾਂ ਲਾਲਚ ਕਿਸੇ ਭੈ ਦੇ ਡਰ ਤੋਂ ਬਗੈਰ ਕਰਨਗੇ

ਇਸ ਇਲੈਕਸ਼ਨ ਸੈੱਲ ਤੋਂ ਅਮਨਦੀਪ, ਨੀਤੀਨ ਕੁਮਾਰ ਅਤੇ ਅਸ਼ਵਨੀ ਮੱਕੜ ਹਾਜ਼ਰ ਸਨ।

Tags: