ਪੰਜਾਬ ਲਈ ਚਿੰਤਾ ਦੀ ਖ਼ਬਰ ! ਪਸ਼ੂ ਧਨ-ਗਣਨਾ ਦੇ ਡਰਾਉਂਣੇ ਅੰਕੜੇ
By Nirpakh News
On
ਪੰਜਾਬ ’ਚ ਪਸ਼ੂਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ। ਪਸ਼ੂ-ਧਨ ਦੀ ਰਿਪੋਰਟ ਦੇ ਵਿੱਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਕਰੀਬ ਤਿੰਨ ਦਹਾਕਿਆਂ ’ਚ ਮੱਝਾਂ ਦੀ ਗਿਣਤੀ ’ਚ ਕਰੀਬ 25 ਲੱਖ ਦੀ ਕਮੀ ਆ ਗਈ ਹੈ। ਪਸ਼ੂ ਪਾਲਣ ਵਿਭਾਗ ਦੀ 21ਵੀਂ ਪਸ਼ੂ-ਧਨ ਗਣਨਾ ਦੇ ਮੁੱਢਲੇ ਤੱਥ ਸਮੁੱਚੇ ਪਸ਼ੂ-ਧਨ ’ਚ 5.78 ਲੱਖ ਦੀ ਗਿਰਾਵਟ ਦਰਜ ਕੀਤੇ ਜਾਣ ਦੀ ਗਵਾਹੀ ਭਰਦੇ ਹਨ। ਪੇਂਡੂ ਅਰਥਚਾਰੇ ’ਚ ਰੋਜ਼ੀ-ਰੋਟੀ ਦੇ ਵਸੀਲੇ ਵਜੋਂ ਪਸ਼ੂ ਪਾਲਣ ਦਾ ਧੰਦਾ ਅਹਿਮ ਭੂਮਿਕਾ ਨਿਭਾਉਂਦਾ ਹੈ। ਮੁੱਢਲੀ ਰਿਪੋਰਟ ਅਨੁਸਾਰ ਪੰਜਾਬ ’ਚ ਕੁੱਲ ਪਸ਼ੂ ਧਨ 68.03 ਲੱਖ ਰਹਿ ਗਿਆ ਹੈ ਜੋ ਸਾਲ 2019 ਵਿੱਚ 73.81 ਲੱਖ ਸੀ। ਪਰ ਅਜਿਹੇ ਦੇ ਵਿੱਚ ਜੇਕਰ ਕਈ ਸਵਾਲ ਵੀ ਖੜ੍ਹੇ ਹੁੰਦੇ ਹਨ ਕਿ ਜਿੱਥੇ ਮੱਝਾਂ ਦੀ ਗਿਣਤੀ ਘੱਟ ਰਹੀ ਹੈ ਤਾਂ ਵੱਡੀ ਮਾਤਰਾ ਦੇ ਵਿੱਚ ਦੁੱਧ ਕਿੱਥੋ ਆ ਰਿਹਾ ਹੈ। ਕੀ ਇਹ ਦੁੱਧ ਮਿਲਾਵਟੀ ਹੈ?
Read Also : ਸਰਕਾਰ ਨੇ ਝੋਨੇ ਦੀਆਂ ਦੋ ਕਿਸਮਾਂ 'ਤੇ ਲਗਾਈ ਪਬੰਦੀ