ਗੰਜੇਪਨ ਤੋਂ ਛੁਟਕਾਰਾ ਪਾਉਣ ਦੇ ਚੱਕਰ 'ਚ ਲੋਕ ਹੋ ਗਏ ਅੰਨ੍ਹੇ !
ਸੰਗਰੂਰ ਵਿੱਚ ਵਾਲਾਂ ਦੀ ਦਵਾਈ ਦੇ ਨਾਲ ਲੋਕ ਹੋਏ ਬਿਮਾਰ ਦਵਾਈ ਅੱਖਾਂ ਦੇ ਵਿੱਚ ਜਾਣ ਕਾਰਨ ਲੋਕਾਂ ਦੀਆਂ ਅੱਖਾਂ ਦੇ ਵਿੱਚ ਜਲਨ ਹੋ ਰਹੀ ਹੈ ! ਕਿਸੇ ਵਿਅਕਤੀ ਵੱਲੋਂ ਗੰਜੇਪਨ ਤੋਂ ਛੁਟਕਾਰਾ ਦੇਣ ਲਈ ਲਾਇਆ ਗਿਆ ਸੀ ਵਾਲਾਂ ਦੀ ਦਵਾਈ ਦਾ ਕੈਂਪ।
ਸੰਗਰੂਰ ਦੇ ਵਿੱਚ ਅੱਜ ਕਿਸੇ ਵਿਅਕਤੀ ਵੱਲੋਂ ਵਾਲਾ ਦੀ ਦਵਾਈ ਦਾ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਗੰਜੇਪਣ ਤੋਂ ਛੁਟਕਾਰਾ ਦੇਣ ਲਈ ਸਲੋਨ ਦਾ ਮਾਲਿਕ ਗੰਜੇਪਨ ਦੀ ਦਵਾਈ ਬੜਾ ਕਿ ਗੰਜੇ ਵਿਅਕਤੀਆਂ ਦੇ ਵਾਲਾਂ ਤੇ ਲਗਾਉਂਦਾ ਸੀ ਜਿਸ ਦੇ ਚਲਦੇ ਇਹ ਕੈਂਪ ਉਸ ਵਿਅਕਤੀ ਵੱਲੋਂ ਅੱਜ ਸੰਗਰੂਰ ਵਿੱਚ ਲਗਾਇਆ ਗਿਆ ਸੀ ਇੰਸਟਾਗਰਾਮ ਅਤੇਫ ਤੇ ਵਾਇਰਲ ਇਸ ਵਿਅਕਤੀ ਦੀ ਵੀਡੀਓ ਉਸ ਤੋਂ ਬਾਅਦ ਸੰਗਰੂਰ ਦੇ ਲੋਕ ਅੱਜ ਇਸ ਕੈਂਪ ਦੇ ਵਿੱਚ ਮੌਜੂਦ ਰਹੇ ਸਨ।
ਦਵਾਈ ਲਗਾਉਣ ਤੋਂ ਬਾਅਦ ਕੁਝ ਲੋਕਾਂ ਨੂੰ ਅੱਖਾਂ ਮੱਚਣ ਦੀ ਪਰੇਸ਼ਾਨੀ ਆਈ ਅਤੇ ਇਹ ਪਰੇਸ਼ਾਨੀ ਸਕੱਤਰ ਵਧੀਕੀ ਉਨਾਂ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਦੀ ਐਮਰਜੰਸੀ ਵਿੱਚ ਦਾਖਲ ਕਰਵਾਉਣਾ ਪਿਆ ਉਤੇ ਹੀ ਮਰੀਜ਼ਾਂ ਨੇ ਦੱਸਿਆ ਕਿ ਉਹ ਗੰਜੇਪਣ ਦੀ ਦਵਾਈ ਲਈ ਉਸ ਕੈਂਪ ਵਿੱਚ ਸ਼ਾਮਿਲ ਹੋਏ ਸਨ ਅਤੇ ਦਵਾਈ ਲਗਾਉਣ ਤੋਂ ਬਾਅਦ ਜਦ ਉਹਨਾਂ ਨੇ ਇਸ ਦਵਾਈ ਨੂੰ ਧੋਇਆ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਸੋਜੀ ਸ਼ਤੀ ਇਨਫੈਕਸ਼ਨ ਹੋ ਗਿਆ ਜਿਸ ਤੋਂ ਬਾਅਦ ਉਹ ਸਰਕਾਰੀ ਹਸਪਤਾਲ ਵਿੱਚ ਦਾਖਲ ਹੋਏ ਹਨ।
Read Also : ਅੰਮ੍ਰਿਤਸਰ 'ਚ ਮੰਦਰ 'ਤੇ ਗ੍ਰੇਨੇਡ ਸੁੱਟਣ ਵਾਲਿਆਂ ਦਾ ਪੁਲਿਸ ਨੇ ਕੀਤਾ Encounter
ਉਥੇ ਹੀ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੀਆਂ ਅੱਖਾਂ ਨੂੰ ਚੰਗੀ ਤਰ੍ਹਾਂ ਧੋ ਦਿੱਤਾ ਗਿਆ ਹੈ। ਅਤੇ ਅੱਖਾਂ ਦੇ ਵਿੱਚ ਇਨਫੈਕਸ਼ਨ ਹੈ ਪਰ ਕੁਝ ਮਰੀਜ਼ਾਂ ਦਾ ਇਲਾਜ ਹੋਣ ਵੀ ਚੱਲ ਰਿਹਾ ਹੈ। ਉਹਨਾਂ ਵੱਲੋਂ ਇਹ ਰਾਏ ਵੀ ਦਿੱਤੀ ਗਈ ਕਿ ਜਿਨਾਂ ਦੀਆਂ ਅੱਖਾਂ ਨੂੰ ਦਵਾਈ ਨਾਲ ਧੋ ਦਿੱਤਾ ਹੈ ਉਹ ਕੱਲ ਨੂੰ ਇੱਕ ਵਾਰ ਅੱਖਾਂ ਦੇ ਮਾਹਿਰ ਡਾਕਟਰ ਨੂੰ ਜਰੂਰ ਮਿਲਣ ਤਾਂ ਜੋ ਉਨਾਂ ਦੀਆਂ ਅੱਖਾਂ ਦਾ ਕੋਈ ਜਿਆਦਾ ਨੁਕਸਾਨ ਨਾ ਹੋ ਸਕੇ।