ਬੱਚੇ ਨੂੰ ਕਿਫ਼ਨੇਪਿੰਗ ਦੇ ਮਾਮਲੇ ਚ 4 ਦੇ ਖਿਲਾਫ ਮਾਮਲਾ ਦਰਜ, 3 ਗਿਰਫਤਾਰ
ਪਠਾਨਕੋਟ ਪੁਲਿਸ ਵੱਲੋਂ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਸੁਮੀਰ ਸਿੰਘ ਮਾਨ ਨੇ ਦੱਸਿਆ ਕਿ ਪੁਲਿਸ ਕੋਲ ਸ਼ਿਕਾਇਤ ਆਈ ਸੀ ਇਹ ਚਾਰ ਲੋਕ ਇਕ ਮੋਟਰਸਾਈਕਲ ਤੇ ਬੱਚੇ ਨੂੰ ਜ਼ਬਰਦਸਤੀ ਲੈ ਜਾ ਰਹੇ ਹਨ, ਇਸ ਸਬੰਧੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ,
ਜਿਸ ਵਿੱਚ ਚਾਰ ਲੋਕ ਮੋਟਰਸਾਈਕਲ ਤੇ ਇੱਕ ਬੱਚੇ ਨੂੰ ਜ਼ਬਰਦਸਤੀ ਲੈ ਜਾਂਦੇ ਹਨ, ਬੱਚੇ ਦੇ ਪਰਿਵਾਰ ਵਾਲੇ ਉਸਦੇ ਮਗਰ ਆ ਰਹੇ ਹੁੰਦੇ ਹਨ, ਜਿਸ ਤੋਂ ਬਾਅਦ ਬੱਚੇ ਨੂੰ ਚੁੱਕਣ ਵਾਲੇ ਨੌਜਵਾਨ ਉਸ ਨੂੰ ਥੱਲੇ ਸੁੱਟ ਦਿੰਦੇ ਹਨ, ਇਸ ਘਟਨਾ ਦੇ ਬਾਅਦ ਪੁਲਿਸ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ, ਅਤੇ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋ ਦੇ ਨਿਰਦੇਸ਼ਾਂ ਅਨੁਸਾਰ ਥਾਣਾ ਡਿਵੀਜ਼ਨ ਨੰਬਰ ਦੋ ਦੇ ਐਸ ਐਚ ਓ ਮਨਦੀਪ ਸਲਗੋਤਰਾ ਦੀ ਅਗਵਾਈ ਵਿੱਚ ਟੀਮ ਗਠਿਤ ਕਰਕੇ
Read Also : ਸਹੁਰਾ ਪਰਿਵਾਰ ਵੱਲੋਂ ਨੂੰਹ ਦੀ ਬੇਰਹਿਮੀ ਨਾਲ ਕੀਤੀ ਗਈ ਕੁੱਟ ਮਾਰ ਮੌਕੇ ਦੀ ਵੀਡਿਓ ਹੋਈ ਵਾਇਰਲ
ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ ਦੋ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ, ਜਿਨਾਂ ਦੀ ਪਹਿਚਾਨ ਮਾਣਿਕ, ਅਮਿਤ, ਧੁੱਰੂਵ ਅਤੇ ਸਾਵਣ ਦੇ ਰੂਪ ਵਿੱਚ ਹੋਈ ਹੈ, ਅਤੇ ਪੁਲਿਸ ਵੱਲੋਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ ਕੋਰਟ ਵਿੱਚ ਪੇਸ਼ ਕਰਕੇ, ਉਹਨਾਂ ਦਾ ਪੁਲਿਸ ਰਿਮਾਂਡ ਲਿਆ ਜਾਏਗਾ, ਅਤੇ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ