ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਐਸ.ਸੀ. ਕਮਿਸ਼ਨ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ
ਚੰਡੀਗੜ੍ਹ, 10 ਮਾਰਚ:
ਸ੍ਰੀ ਜਸਵੀਰ ਸਿੰਘ ਗੜ੍ਹੀ ਨੇ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲ ਲਿਆ ਹੈ।
ਇਸ ਮੌਕੇ ਬੋਲਦਿਆਂ, ਸ੍ਰੀ ਗੜ੍ਹੀ ਨੇ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੇ ਅਧਿਕਾਰਾਂ ਅਤੇ ਹਿੱਤਾਂ ਦੀ ਰਾਖੀ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਸੂਬੇ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਦੀ ਭਲਾਈ, ਨਿਆਂ ਅਤੇ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਲਈ ਸਰਗਰਮੀ ਨਾਲ ਕੰਮ ਕੀਤੇ ਜਾਣਗੇ।
ਇਸ ਸਮਾਗਮ ਵਿੱਚ ਪੰਜਾਬ ਰਾਜ ਕੰਟੇਨਰ ਅਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਡਾ. ਸੁਖਵਿੰਦਰ ਸੁੱਖੀ, ਜਸਵੀਰ ਸਿੰਘ ਔਲੀਆਪੁਰ, ਗੁਰਲਾਲ ਸੈਲਾ, ਪੰਜਾਬ ਚੇਅਰਮੈਨ ਨਵਜੋਤ ਸਿੰਘ ਜਰਗ ਜੈਨਕੋ, ਡਾ. ਜਸਪ੍ਰੀਤ ਬੀਜਾ, ਸ੍ਰੀ ਗੁਰੁ ਰਵੀਦਾਸ ਸਭਾ ਚੰਡੀਗੜ੍ਹ ਦੇ ਪ੍ਰਧਾਨ ਓ.ਪੀ.ਚੋਪੜਾ, ਕਰਮਚਾਰੀ ਯੂਨੀਅਨ ਦੇ ਆਗੂ ਹਰਨੇਕ ਚੰਨੀ, ਪ੍ਰਧਾਨ ਰਵੀਇੰਦਰ ਬੀਕਾ, ਜੇ.ਈ ਰਜਿੰਦਰ ਕੁਮਾਰ, ਹਰਜੋਤ ਰਿੱਕੀ; ਸੁਖਵਿੰਦਰ ਲਾਖਾ, ਬੀ.ਆਰ.ਅੰਬੇਦਕਰ ਸਭਾ ਮੁਹਾਲੀ ਦੇ ਆਗੂ ਸ਼੍ਰੀਮਤੀ ਗੁਰਦੀਪ ਕੌਰ, ਅਨਿਲ ਕੁਮਾਰ; ਕੁਲਦੀਪ ਸਿੰਘ, ਮਲਕੀਤ ਸਾਂਪਲਾ, ਡਾ. ਵਿਕਰਮ ਸਿੰਘ ਹਨੀ, ਜਸਬੀਰ ਸਿੰਘ ਔਜਲਾ, ਐਮ.ਸੀ. ਪਰਵਿੰਦਰ ਕੁਮਾਰ ਪੰਮਾ, ਜਸਵੰਤ ਤੂਰ, ਰਾਜ ਬਹਾਦਰ, ਜੁਆਇੰਟ ਸਕੱਤਰ ਅਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।