25 ਲੱਖ ਲਗਾ ਰੀਝਾਂ ਨਾਲ ਕੈਨੇਡਾ ਭੇਜੀ ਪਤਨੀ ਨੇ ਚਾੜ੍ਹ ਦਿੱਤਾ ਚੰਨ, ਨਹੀਂ ਪਤਾ ਸੀ ਇੰਝ ਤੋੜੇਗੀ ਸੁਪਨੇ

25 ਲੱਖ ਲਗਾ ਰੀਝਾਂ ਨਾਲ ਕੈਨੇਡਾ ਭੇਜੀ ਪਤਨੀ ਨੇ ਚਾੜ੍ਹ ਦਿੱਤਾ ਚੰਨ, ਨਹੀਂ ਪਤਾ ਸੀ ਇੰਝ ਤੋੜੇਗੀ ਸੁਪਨੇ

PUNJAB NEWS

PUNJAB NEWS

ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਦੌਰਾਂਗਲਾ ਵਿਖੇ ਇਕ ਪਤਨੀ ਵੱਲੋਂ ਆਪਣੇ ਪਤੀ ਨੂੰ ਕੈਨੇਡਾ ਬੁਲਾ ਕੇ ਮੁੜ ਪੀ. ਆਰ. ਨਾ ਕਰਵਾਉਣ ਅਤੇ ਇਕੱਲੇ ਨੂੰ ਛੱਡਣ ਤਹਿਤ ਉਸਦੀ ਪਤਨੀ ਸਮੇ ਸੱਸ, ਸਹੁਰੇ ਵਿਰੁੱਧ ਧਰਾਵਾ 420, 506 ਸਮੇਤ 120ਬੀ ਤਹਿਤ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਬ-ਇਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ 27-02-23 ਨੂੰ ਰਛਪਾਲ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਦਬੂੜੀ ਨੇ ਮਾਨਯੋਗ ਐੱਸ.ਐੱਸ.ਪੀ ਗੁਰਦਾਸਪੁਰ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਰਿਸ਼ਤਾ ਕਰਦੇ ਮੌਕੇ ਦੋਵਾਂ ਪਰਿਵਾਰਾਂ ਵਿਚ ਜ਼ੁਬਾਨੀ ਤੌਰ ’ਤੇ ਫ਼ੈਸਲਾ ਹੋਇਆ ਸੀ ਕਿ ਲੜਕੀ ਵਿਦੇਸ਼ ਜਾ ਕੇ ਲੜਕੇ ਨੂੰ ਆਪਣੇ ਕੋਲ ਬੁਲਾ ਕੇ ਪੀ. ਆਰ. ਕਰਵਾਏਗੀ ਜਿਸ ਤੋਂ ਬਾਅਦ ਮੇਰੇ ਲੜਕੇ ਜੁਗਰਾਜ ਸਿੰਘ ਦੀ ਸ਼ਾਦੀ 18-1-2018 ਨੂੰ ਅਮਨਦੀਪ ਕੌਰ ਵਾਸੀ ਕਾਲਾਨੰਗਲ ਨਾਲ ਪੂਰੇ ਰੀਤੀ ਰਿਵਾਜ਼ਾਂ ਨਾਲ ਹੋਈ ਸੀ। 

ਇਸ ਤੋ ਬਾਆਦ ਅਮਨਦੀਪ ਕੌਰ ਨੂੰ ਆਈਲੈਟਸ ਮੈਂ ਆਪਣੇ ਖਰਚੇ ’ਤੇ ਕਰਵਾਉਣ ਉਪਰੰਤ ਕੈਨੇਡਾ ਪੜ੍ਹਾਈ ਬੇਸ ’ਤੇ ਭੇਜਿਆ ਸੀ ਜਿਸ ’ਤੇ ਕਰੀਬ ਮੇਰਾ 25 ਲੱਖ ਰੁਪਏ ਖਰਚਾ ਆਇਆ ਸੀ ਅਤੇ ਕੁੱਝ ਸਮੇਂ ਬਾਆਦ ਕੈਨੇਡਾ ਤੋਂ ਵਾਪਸ ਆਈ ਅਤੇ ਇਕ ਮਹੀਨੇ ਸਾਡੇ ਪਿੰਡ ਸਾਡੇ ਕੋਲ ਰਹੀ ਅਤੇ ਮੁੜ ਕੈਨੇਡਾ ਜਾ ਜਲਦ ਮੇਰੇ ਬੇਟੇ ਜੁਗਰਾਜ ਸਿੰਘ ਨੂੰ ਆਪਣੇ ਕੋਲੋ ਬੁਲਾ ਲਿਆ ਪਰ ਬੁਲਾਉਣ ਉਪਰੰਤ ਪੀ.ਆਰ. ਨਹੀਂ ਕਰਵਾਈ ਅਤੇ ਨਾ ਹੀ ਉਸ ਨਾਲ ਰਹੀ ਜਿਸ ਕਾਰਨ ਕਰੀਬ 2 ਮਹੀਨੇ ਮੇਰੇ ਬੇਟਾ ਖੱਜਲ-ਖੁਆਰ ਹੋਣ ਉਪੰਰਤ ਮੁੜ ਭਾਰਤ ਵਾਪਸ ਆਉਣ ਲਈ ਮਜਬੂਰ ਹੋਇਆ ਪਰ ਅਮਨਦੀਪ ਕੌਰ ਦੀ ਆਪਣੇ ਮਾਤਾ-ਪਿਤਾ ਨਾਲ ਇਕ ਸਲਾਹ ਸੀ। 

READ ALSO: ਖਨੌਰੀ ਬਾਰਡਰ ’ਤੇ ਇਕ ਹੋਰ ਕਿਸਾਨ ਦੀ ਮੌਤ; ਬਠਿੰਡਾ ਦੇ ਕਿਸਾਨ ਨੂੰ ਪਿਆ ਦਿਲ ਦਾ ਦੌਰਾ

ਇਸ ਸੰਬੰਧੀ ਪੁਲਸ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਪੁਲਸ ਨੇ ਲੰਬੇ ਸਮੇਂ ਤੱਕ ਸਾਰੀ ਜਾਂਚ ਪੜਤਾਲ ਕਰਨ ਉਪਰੰਤ ਅੱਜ ਰਛਪਾਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਸੁਰਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ, ਅਮਨਦੀਪ ਕੌਰ ਪੁੱਤਰੀ ਸੁਰਿੰਦਰ ਸਿੰਘ, ਜਸਬੀਰ ਕੌਰ ਪਤਨੀ ਸੁਰਿੰਦਰ ਸਿੰਘ ਸਾਰੇ ਵਾਸੀਅਨ ਕਾਲਾਨੰਗਲ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

PUNJAB NEWS