ਸ਼੍ਰੋਮਣੀ ਕਮੇਟੀ ਦਾ ਖਜਾਨਚੀ ਤਰਸੇਮ ਸਿੰਘ ਡਿੱਗਿਆ ਨਹਿਰ 'ਚ , ਭਾਲ ਜਾਰੀ

ਸ਼੍ਰੋਮਣੀ ਕਮੇਟੀ ਦਾ ਖਜਾਨਚੀ ਤਰਸੇਮ ਸਿੰਘ  ਡਿੱਗਿਆ ਨਹਿਰ 'ਚ , ਭਾਲ ਜਾਰੀ

ਅੰਮ੍ਰਿਤਸਰ ਤਰਨ ਤਾਰਨ ਰੋਡ ਤੇ ਚਮਰੰਗਰੋੜ ਨਹਿਰ ਤੇ ਉਸ ਸਮੇਂ ਹਲਾਤ ਤਨਾਵਪੂਰਨ ਹੋ ਗਏ ਜਦੋਂ ਸਵੇਰੇ ਘਰ ਤੋਂ ਸੈਰ ਕਰਨ ਆਏ ਐਸਜੀਪੀਸੀ ਖਜਾਨਚੀ ਤਰਸੇਮ ਸਿੰਘ ਦੀ ਨਹਿਰ ਚ ਡਿੱਗਣ ਦੀ ਖਬਰ ਸਾਹਮਣੇ ਆਈ ਜਿਸ ਤੋਂ ਬਾਅਦ ਮੌਕੇ ਤੇ ਕਈ ਐਸਜੀਪੀਸੀ ਅਧਿਕਾਰੀ ਮੁਲਾਜ਼ਮ ਅਤੇ ਤਰਸੇਮ ਸਿੰਘ ਦਾ ਪਰਿਵਾਰ ਵੀ ਪਹੁੰਚ ਗਿਆ। ਇਸ ਦੌਰਾਨ ਐਸਜੀਪੀਸੀ ਦੇ ਧਰਮ ਪ੍ਰਚਾਰ ਸਕੱਤਰ ਵਿਜੇ ਸਿੰਘ ਨੇ ਦੱਸਿਆ ਕਿ ਐਸਜੀਪੀਸੀ ਦਾ ਖਜਾਨਚੀ ਤਰਸੇਮ ਸਿੰਘ ਜੋ ਕਿ ਸਵੇਰੇ ਘਰ ਤੋਂ ਸੈਰ ਕਰਨ ਆਇਆ ਸੀ ਅਤੇ ਉਸਦੀ ਨਹਿਰ ਚ ਡਿੱਗਣ ਦੀ ਖਬਰ ਸਾਹਮਣੇ ਆਈ ਹੈ |

ਸਵੇਰ ਤੋਂ ਹੀ ਪਰਿਵਾਰ ਅਤੇ ਐਸਜੀਪੀਸੀ ਦੇ ਮੁਲਾਜ਼ਮ ਚਮਰੰਗ ਰੋਡ ਤੇ ਸਥਿਤ ਸੁਲਤਾਨਵਿੰਡ ਪੁਲਿਸ ਚੌਂਕੀ ਵਿਖੇ ਪਹੁੰਚੇ ਹਾਂ ਅਤੇ ਪੁਲਿਸ ਵੱਲੋਂ ਕਿਸੇ ਵੀ ਤਰੀਕੇ ਦੀ ਕਾਰਵਾਈ ਨਹੀਂ ਸੀ ਕੀਤੀ ਜਾ ਰਹੀ ਅਤੇ ਮਜਬੂਰਨ ਉਹਨਾਂ ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਸੂਚਿਤ ਕਰਨਾ ਪਿਆ ਤੇ ਬਾਅਦ ਵਿੱਚ ਪੁਲਿਸ ਹਰਕਤ ਵਿੱਚ ਆ ਕੇ ਉਹਨਾਂ ਨੇ ਨਹਿਰ ਦਾ ਪਾਣੀ ਬੰਦ ਕਰਵਾਇਆ ਅਤੇ ਹੁਣ ਗੋਤਾਖੋਰਾਂ ਦੀ ਟੀਮ ਮੰਗਵਾ ਕੇ ਤਰਸੇਮ ਸਿੰਘ ਦੀ ਭਾਲ ਸ਼ੁਰੂ ਕੀਤੀ ਹੈ।

download (1)

Read Also : ਪ੍ਰਵਾਸੀਆਂ ਦੀਆਂ ਝੁੱਗੀਆਂ 'ਤੇ ਚੱਲਿਆ ਬਲਡੋਜ਼ਰ! 20 ਸਾਲਾਂ ਤੋਂ ਕੀਤਾ ਹੋਇਆ ਸੀ ਕਬਜ਼ਾ

ਲੇਕਿਨ ਸਵੇਰ ਤੋਂ ਹੀ ਪੁਲਿਸ ਵੱਲੋਂ ਉਹਨਾਂ ਨੂੰ ਕਾਫੀ ਖੱਜਲ ਖਰਾਬ ਕੀਤਾ ਜਾ ਰਿਹਾ। ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਨਹਿਰ ਦਾ ਇਲਾਕਾ ਦੋ ਥਾਣਿਆਂ ਦੇ ਅਧੀਨ ਆਉਂਦਾ ਹੈ ਫਿਲਹਾਲ ਇਹ ਨਹੀਂ ਪਤਾ ਚੱਲ ਰਿਹਾ ਕਿ ਇਹ ਵਾਰਦਾਤ ਕਿਸ ਥਾਣੇ ਦੇ ਅਧੀਨ ਇਲਾਕੇ ਚ ਹੋਈ ਹੈ ਫਿਲਹਾਲ ਉਹਨਾਂ ਵੱਲੋਂ ਨਹਿਰ ਦਾ ਪਾਣੀ ਬੰਦ ਕਰਾ ਕੇ ਅਤੇ ਗੋਤਾਖੋਰ ਮੰਗਵਾ ਕੇ ਐਸਜੀਪੀਸੀ ਖਜਾਨਚੀ ਤਰਸੇਮ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਪੂਰੇ ਮਾਮਲੇ ਤੇ ਜਾਂਚ ਕੀਤੀ ਜਾ ਰਹੀ