ਯੁੱਧ ਨਸ਼ਿਆਂ ਵਿਰੁੱਧ ਤਹਿਤ ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਸਕੂਲਾਂ ਨੂੰ ਜਾਰੀ ਹਿਦਾਇਤਾਂ
ਫਰੀਦਕੋਟ ਦੇ ਡਿਪਟੀ ਕਮਿਸ਼ਨਰ ਪੂਨਮ ਦੀਪ ਕੌਰ ਵੱਲੋ ਜ਼ਿਲੇ ਦੇ ਸਿੱਖਿਆ ਅਫਸਰ ਨੂੰ ਇੱਕ ਪੱਤਰ ਜਾਰੀ ਕਰ ਹਿਦਾਇਤਾਂ ਕੀਤੀਆਂ ਗਈਆਂ ਹਨ ਕਿ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਲੈਕੇ ਜ਼ਿਲੇ ਦੇ ਸਾਰੇ 85 ਸਰਕਾਰੀ ਸੀਨੀਅਰ ਸਕੈਂਡਰੀ ਸਕੂਲਾਂ ਚੋ ਇੱਕ ਇੱਕ ਟੀਮ ਗਠਿਤ ਕੀਤੀ ਜਾਵੇ ਜਿਸ ਚ ਸੀਨੀਅਰ ਜਮਾਤਾਂ ਦੇ 10 ਬੱਚੇ ਅਤੇ ਇੱਕ ਅਧਿਆਪਕ ਜੋ ਨੋਡਲ ਅਫਸਰ ਦੇ ਤੋਰ ਤੇ ਟੀਮ ਦੀ ਅਗਵਾਈ ਕਰੇਗਾ ਅਤੇ ਇਹ ਟੀਮਾਂ ਸਕੂਲਾਂ ਦੇ ਆਸਪਾਸ ਦੀਆਂ ਦੁਕਾਨਾਂ ਤੇ ਜਾਂਚ ਕਰਨਗੀਆਂ ਕਿ ਕਿਤੇ ਕੋਈ ਨਸ਼ੀਲਾ ਸਮਾਨ ਤਾਂ ਨਹੀਂ ਵਿਕ ਰਿਹਾ।
ਇਸ ਸਬੰਧੀ ਟੀਮਾਂ ਬਣਾਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਸੂਚਿਤ ਕਰਨਾ ਹੋਵੇਗਾ ਨਾਲ ਹੀ ਸਕੂਲਾਂ ਚ ਨਸ਼ੇ ਦੇ ਵਿਰੋਧ ਚ ਬੱਚਿਆਂ ਨੂੰ ਨੁੱਕੜ ਨਾਟਕ ਅਤੇ ਇਸ ਤੋਂ ਇਲਾਵਾ ਪੇਟਿੰਗ ਅਤੇ ਹੋਰ ਐਕਟੀਵੀਟੀ ਦੁਆਰਾ ਜਾਗਰੂਕ ਕੀਤਾ ਜਾਵੇ।ਕਿਸੇ ਬੱਚੇ ਦੇ ਸੁਬਾਅ ਚ ਆਈ ਤਬਦੀਲੀ ਸਬੰਧੀ ਉਸਦੇ ਮਾਤਾ ਪਿਤਾ ਨੂੰ ਜਾਣਕਾਰੀ ਦਿੱਤੀ ਜਾਵੇ।
Read Also : ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ ! 127.54 ਕਰੋੜ ਦੀ ਹੈਰੋਇਨ ਕੀਤੀ ਬਰਾਮਦ
ਇਸ ਸਬੰਧੀ ਸਕੂਲ ਅਧਿਆਪਕਾਂ ਦਾ ਕਹਿਣਾ ਹੈ ਕੇ ਸਰਕਾਰ ਵੱਲੋਂ ਜੋ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਹੈ ਉਹ ਪ੍ਰਸ਼ੰਸਾ ਦੇ ਕਾਬਲ ਹੈ ਅਤੇ ਸਾਡਾ ਵੀ ਫਰਜ਼ ਹੈ ਕੇ ਸਮਾਜ ਭਲਾਈ ਲਈ ਜੋ ਸਰਕਾਰ ਕਦਮ ਚੁਕਦੀ ਹੈ ਉਸਦਾ ਅਸੀਂ ਸਾਥ ਦਈਏ ਇਸ ਲਈ ਅਸੀਂ ਪੁਰੀ ਤਨਦੇਹੀ ਨਾਲ ਇਸ ਮੁਹਿੰਮ ਦਾ ਹਿੱਸਾ ਬਣਾਗੇ ਅਤੇ ਨਸ਼ਿਆਂ ਦੀ ਲਾਹਨਤ ਤੋਂ ਨੌਜਵਾਨੀ ਦਾ ਛੁਟਕਾਰਾ ਦਿਲਾਵਾਂਗੇ।