ਵਿਸ਼ੇਸ਼ ਬੱਚਿਆਂ ਦੀ ਪ੍ਰਤਿਭਾ ਸਮਾਜ ਦੀ ਇੱਕ ਕੀਮਤੀ ਵਿਰਾਸਤ : ਅਮਨ ਅਰੋੜਾ

ਵਿਸ਼ੇਸ਼ ਬੱਚਿਆਂ ਦੀ ਪ੍ਰਤਿਭਾ ਸਮਾਜ ਦੀ ਇੱਕ ਕੀਮਤੀ ਵਿਰਾਸਤ : ਅਮਨ ਅਰੋੜਾ

ਹੁਸ਼ਿਆਰਪੁਰ, 12 ਅਪ੍ਰੈਲ : ਆਸ਼ਾ ਦੀਪ ਵੈਲਫੇਅਰ ਸੁਸਾਇਟੀ ਵਲੋਂ ਚਲਾਏ ਜਾ ਰਹੇ ਜਗਜੀਤ ਸਿੰਘ ਸਚਦੇਵਾ ਆਸ਼ਾ ਕਿਰਨ ਸਪੈਸ਼ਲ ਸਕੂਲ ਅਤੇ ਸਪੈਸ਼ਲ ਓਲੰਪਿਕ ਭਾਰਤ, ਪੰਜਾਬ ਚੈਪਟਰ ਦੇ ਸਾਂਝੇ ਪ੍ਰਬੰਧ ਹੇਠ 'ਉਮੰਗ 2025' ਸੀਜ਼ਨ 7 ਦਾ ਰੰਗਾਰੰਗ ਪ੍ਰੋਗਰਾਮ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਇਹ ਪ੍ਰੋਗਰਾਮ ਵਿਸ਼ੇਸ਼ ਤੌਰ ’ਤੇ ਬੌਧਿਕ ਰੂਪ ਵਿਚ ਚੁਨੌਤੀਆਂ ਪੂਰਨ ਬੱਚਿਆਂ ਦੀ ਪ੍ਰਤਿਭਾ ਨੂੰ ਇਕ ਪਲੇਟਫਾਰਮ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ।

          ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਮੁੱਖ ਮਹਿਮਾਨ ਵਜੋਂ ਮੌਜੂਦ ਸਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ 'ਤੇ ਅਪਾਹਜ ਬੱਚੇ ਸਾਡੇ ਸਮਾਜ ਦੀ ਕੀਮਤੀ ਵਿਰਾਸਤ ਹਨ। ਉਨ੍ਹਾਂ ਦੇ ਅੰਦਰ ਬੇਅੰਤ ਸੰਭਾਵਨਾਵਾਂ ਅਤੇ ਵਿਸ਼ੇਸ਼ ਪ੍ਰਤਿਭਾ ਛੁਪੀ ਹੋਈ ਹੈ। ਅਜਿਹੇ ਸਮਾਗਮਾਂ ਰਾਹੀਂ ਨਾ ਸਿਰਫ਼ ਉਨ੍ਹਾਂ ਦਾ ਮਨੋਬਲ ਵਧਦਾ ਹੈ ਸਗੋਂ ਉਨ੍ਹਾਂ ਨੂੰ ਇੱਕ ਸਕਾਰਾਤਮਕ ਪਛਾਣ ਵੀ ਮਿਲਦੀ ਹੈ। ਪੰਜਾਬ ਸਰਕਾਰ ਸਮਾਵੇਸ਼ੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਅਜਿਹੇ ਸਮਾਗਮ ਭਵਿੱਖ ਵਿੱਚ ਵੀ ਹਰ ਸੰਭਵ ਸਹਿਯੋਗ ਕਰਨਗੇ।

 

             ਅਰੋੜਾ ਨੇ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਆਸ਼ਾਦੀਪ ਵੈਲਫੇਅਰ ਸੋਸਾਇਟੀ ਅਤੇ ਸਪੈਸ਼ਲ ਓਲੰਪਿਕ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ 'ਉਮੰਗਵਰਗੇ ਪਲੇਟਫਾਰਮ ਬੱਚਿਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ  ਅਤੇ ਸਮਾਜ ਪ੍ਰਤੀ ਸੱਚੀ ਸੰਵੇਦਨਸ਼ੀਲਤਾ ਨੂੰ ਵੀ ਪੇਸ਼ ਕਰਦੇ ਹਨ।

            ਇਸ ਮੌਕੇ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਪੰਜਾਬ ਅਤੇ ਸੋਨਾਲੀਕਾ ਇੰਡਸਟਰੀਜ਼ ਗਰੁੱਪ ਦੇ ਵਾਈਸ ਚੇਅਰਮੈਨ ਅੰਮ੍ਰਿਤ ਸਾਗਰ ਮਿੱਤਲ ਨੇ ਕਿਹਾ ਕਿ ਵਿਸ਼ੇਸ਼ ਬੱਚਿਆਂ ਦੀ ਸਿੱਖਿਆ ਅਤੇ ਸਮਾਜਿਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਸਾਡਾ ਨੈਤਿਕ ਫਰਜ਼ ਹੈ। 'ਉਮੰਗ 2025ਵਰਗੇ ਸਮਾਗਮ ਸਮਾਜ ਨੂੰ ਸਦਭਾਵਨਾ ਵੱਲ ਪ੍ਰੇਰਿਤ ਕਰਦੇ ਹਨ ਅਤੇ ਸੱਚੇ ਸਮਾਵੇਸ਼ ਦੀ ਝਲਕ ਪ੍ਰਦਾਨ ਕਰਦੇ ਹਨ।

ਪ੍ਰੋਗਰਾਮ ਦੌਰਾਨਸਪੈਸ਼ਲ ਓਲੰਪਿਕਸ ਪੰਜਾਬ ਦੇ ਏਰੀਆ ਡਾਇਰੈਕਟਰ ਪਰਮਜੀਤ ਸਿੰਘ ਸਚਦੇਵਾ ਨੇ ਕਿਹਾ ਕਿ ਇਹ ਪੂਰੇ  ਦੇਸ਼ ਵਿੱਚ ਆਪਣੀ ਕਿਸਮ ਦਾ ਇੱਕੋ ਇੱਕ ਸੱਭਿਆਚਾਰਕ ਮੁਕਾਬਲਾ ਹੈਜਿਸ ਵਿੱਚ ਇਸ ਸਾਲ ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ 29 ਟੀਮਾਂ ਦੇ 330 ਵਿਸ਼ੇਸ਼ ਬੱਚਿਆਂ ਨੇ ਹਿੱਸਾ ਲਿਆ। ਇਹ ਮੁਕਾਬਲਾ ਦੇਸ਼ ਭਰ ਦੇ ਵਿਸ਼ੇਸ਼ ਬੱਚਿਆਂ ਲਈ ਇੱਕ ਮਿਸਾਲ ਬਣ ਗਿਆ ਹੈ। ਉਨ੍ਹਾਂ ਕਿਹਾ ਕਿ 'ਉਮੰਗ 2025ਸਿਰਫ਼ ਇੱਕ ਮੁਕਾਬਲੇ ਵਜੋਂ ਨਹੀਂ ਸਗੋਂ ਦਇਆਨੇੜਤਾ ਅਤੇ ਸਮਾਵੇਸ਼ੀ ਵਿਕਾਸ ਦੇ ਪ੍ਰਤੀਕ ਵਜੋਂ ਉਭਰਿਆ ਹੈ।

ਇਸ ਮੌਕੇ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਗਿੱਲਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣਚੇਅਰਮੈਨ ਬੈਕਫਿੰਕੋ ਸੰਦੀਪ ਸੈਣੀਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਕਰਮਜੀਤ ਕੌਰਚੇਅਰਮੈਨ ਮਾਰਕੀਟ ਕਮੇਟੀ ਹੁਸ਼ਿਆਰਪੁਰ ਜਸਪਾਲ ਸਿੰਘ ਚੇਚੀਇੰਜੀਨੀਅਰ ਹਰਬੰਸ ਸਿੰਘਕਰਨਲ ਗੁਰਮੀਤ ਸਿੰਘਮਨਜੀਤ ਸਿੰਘ ਬਰਾੜਸਪੋਰਟਸ ਡਾਇਰੈਕਟਰ ਐਸ..ਬੀ ਪੰਜਾਬਅਸ਼ੋਕ ਅਰੋੜਾਪ੍ਰਧਾਨ ਐਸ..ਬੀ ਪੰਜਾਬਸ਼ੈਲੀ ਸ਼ਰਮਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

Tags: