ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੈਡੀਕਲ ਸਟੋਰਾਂ ਦੀ ਚੈਕਿੰਗ ਜਾਰੀ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੈਡੀਕਲ ਸਟੋਰਾਂ ਦੀ ਚੈਕਿੰਗ ਜਾਰੀ

 ਬਰਨਾਲਾ, 12 ਅਪ੍ਰੈਲ
 ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਮੈਡੀਕਲ ਸਟੋਰਾਂ ਦੀ ਚੈਕਿੰਗ ਜਾਰੀ ਹੈ।
    ਇਸ ਸਬੰਧੀ ਡਰੱਗਜ਼ ਕੰਟਰੋਲ ਅਫ਼ਸਰ ਬਰਨਾਲਾ ਸ਼੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਬਡਬਰ, ਭੈਣੀ ਮਹਿਰਾਜ, ਕਾਲੇਕੇ ਦੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। 
 ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਬਡਬਰ ਦੇ ਜੇ.ਐਨ ਮੈਡੀਕੋਜ਼, ਚੀਮਾ ਮੈਡੀਕਲ ਸਟੋਰ, ਪ੍ਰਵੀਨ ਮੈਡੀਕਲ ਹਾਲ ਅਤੇ ਪਿੰਡ ਕਾਲੇਕੇ ਦੇ ਗੁਰੂ ਨਾਨਕ ਮੈਡੀਕਲ ਹਾਲ, ਬਾਂਸਲ ਮੈਡੀਕਲ ਹਾਲ, ਪਿੰਡ ਭੈਣੀ ਮਹਿਰਾਜ ਦੇ ਔਲਖ ਮੈਡੀਕਲ ਸਟੋਰ ਆਦਿ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਕੋਈ ਵੀ ਨਸ਼ੀਲੀ ਦਵਾਈ ਪ੍ਰਾਪਤ ਨਹੀ ਹੋਈ ਪ੍ਰੰਤੂ ਜੇ.ਐਨ ਮੈਡੀਕੋਜ਼, ਬਡਬਰ ਅਤੇ ਚੀਮਾ ਮੈਡੀਕਲ ਸਟੋਰ ਬਡਬਰ, ਮੈਡੀਕਲ ਸਟੋਰਾਂ 'ਤੇ ਡਰੱਗਜ਼ ਅਤੇ ਕਾਸਮੈਟਿਕ ਐਕਟ,1940 ਦੀਆਂ ਧਰਾਵਾਂ ਦੀ ਉਲੰਘਣਾ ਪਾਈ ਗਈ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਅਗਲੀ ਕਾਰਵਾਈ ਲਈ ਸੂਚਿਤ ਕੀਤਾ ਗਿਆ ਹੈ।
Tags: