ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਨੇ ਯੂ.ਟੀ. ਦੇ ਮੁੱਖ ਸਕੱਤਰ ਨੂੰ ਆਪਣੀ ਚਿੱਤਰ ਕਲਾ ਕੀਤੀ ਪੇਸ਼

ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਨੇ ਯੂ.ਟੀ. ਦੇ ਮੁੱਖ ਸਕੱਤਰ ਨੂੰ ਆਪਣੀ ਚਿੱਤਰ ਕਲਾ ਕੀਤੀ ਪੇਸ਼

ਚੰਡੀਗੜ੍ਹ, 2 ਅਪ੍ਰੈਲ:

 ਪੰਜਾਬ ਰਾਜ ਸੂਚਨਾ ਕਮਿਸ਼ਨਰ ਸ੍ਰੀ ਹਰਪ੍ਰੀਤ ਸੰਧੂ ਨੇ ਅੱਜ ਯੂ.ਟੀ. ਸਕੱਤਰੇਤ ਵਿਖੇ ਮੁੱਖ ਸਕੱਤਰ ਯੂ.ਟੀ. ਚੰਡੀਗੜ੍ਹ ਸ੍ਰੀ ਰਾਜੀਵ ਵਰਮਾ ਨੂੰ ਆਪਣੀ ਕਲਾਕ੍ਰਿਤੀ ਪੇਸ਼ ਕੀਤੀ।

ਸ. ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤੀ ਇਸ ਚਿੱਤਰ ਕਲਾ "ਮੋਰ ਦੀ ਸ਼ਾਨ - ਭਾਰਤ ਦੀ ਸ਼ਾਨ" ਨੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਕੁਦਰਤੀ ਸ਼ਾਨ ਨੂੰ ਵਿਲੱਖਣ  ਢੰਗ ਨਾਲ ਪੇਸ਼ ਕੀਤਾ ਹੈ। ਇਹ ਕਲਾਕ੍ਰਿਤੀ ਭਾਰਤ ਦੇ ਰਾਸ਼ਟਰੀ ਪੰਛੀ ਦੀ ਮਹੱਤਤਾ 'ਤੇ ਜ਼ੋਰ ਦੇਣ ਅਤੇ ਮਨੁੱਖ ਤੇ ਕੁਦਰਤ ਦਰਮਿਆਨ ਅੰਦਰੂਨੀ ਬੰਧਨ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਰਚਨਾਤਮਕ ਯਤਨ ਵਜੋਂ ਕੰਮ ਕਰਦੀ ਹੈ।

ਇਸ ਦਾ ਉਦੇਸ਼ ਰਾਸ਼ਟਰ ਦੇ ਵੱਖ-ਵੱਖ ਰਾਜਾਂ-ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਰਮਿਆਨ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ ਹੈ, ਜੋ ਕਿ ਭਾਰਤ ਦੀ ਵਿਭਿੰਨ ਕਲਾਵਾਂ ਨੂੰ ਜੋੜਨ ਵਾਲੀ ਕੁਦਰਤੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੀ ਸਮੂਹਿਕ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ।

ਇਸ ਮੌਕੇ ਸ੍ਰੀ ਰਾਜੀਵ ਵਰਮਾ ਨੇ ਹਰਪ੍ਰੀਤ ਸੰਧੂ ਦੇ ਕਲਾਤਮਕ ਯੋਗਦਾਨ ਨੂੰ ਮਾਨਤਾ ਦਿੱਤੀ ਅਤੇ ਇਸ ਕੰਮ ਨੂੰ ਭਾਰਤ ਦੇ ਵਾਤਾਵਰਣ ਅਤੇ ਸੱਭਿਆਚਾਰਕ ਵਿਰਾਸਤ ਦੀ ਚਿੱਤਰਰੇਖੀ ਪ੍ਰਤੀਨਿਧਤਾ ਦੱਸਿਆ। ਉਨ੍ਹਾਂ ਨੇ ਵਾਤਾਵਰਣ ਪ੍ਰਤੀ ਚੇਤਨਾ ਅਤੇ ਰਾਸ਼ਟਰੀ ਧਰੋਹਰਾਂ ਦੀ ਕਦਰ ਕਰਨ ਦੀ ਭਾਵਨਾ ਪੈਦਾ ਕਰਨ ਲਈ ਅਜਿਹੀਆਂ ਪਹਿਲਕਦਮੀਆਂ ਦੀ ਸਾਰਥਕਤਾ 'ਤੇ ਜ਼ੋਰ ਦਿੱਤਾ।

ਇਸ ਮੌਕੇ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਸ੍ਰੀ ਸੰਦੀਪ ਐਸ ਧਾਲੀਵਾਲ ਅਤੇ ਸ੍ਰੀਮਤੀ ਪੂਜਾ ਗੁਪਤਾ ਵੀ ਹਾਜ਼ਰ ਸਨ।

Tags: