ਅਗਨੀਵੀਰ ਅਤੇ ਪੰਜਾਬ ਪੁਲਿਸ ਵਿੱਚ ਸਿਪਾਹੀ ਦੀ ਭਰਤੀ ਲਈ ਸੀ ਪਾਇਟ ਵਿਖੇ ਸਿਖਲਾਈ ਸ਼ੁਰੂ

ਅਗਨੀਵੀਰ ਅਤੇ ਪੰਜਾਬ ਪੁਲਿਸ ਵਿੱਚ ਸਿਪਾਹੀ ਦੀ ਭਰਤੀ ਲਈ ਸੀ ਪਾਇਟ ਵਿਖੇ ਸਿਖਲਾਈ ਸ਼ੁਰੂ

ਫ਼ਤਹਿਗੜ੍ਹ ਸਾਹਿਬ, 16 ਮਾਰਚ 
 
ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੋਜਗਾਰ ਕੇਂਦਰ (ਸੀ-ਪਾਈਟ) ਕੈਪ ਸਹੀਦਗੜ੍ਹ ਵਿਖੇ ਅਗਨੀਵੀਰ ਅਤੇ ਪੰਜਾਬ ਪੁਲਿਸ ਕਾਸਟੇਬਲ ਦੇ ਪੇਪਰ ਦੀ ਤਿਆਰੀ ਚਲ ਰਹੀ ਹੈ। ਇਹ ਜਾਣਕਾਰੀ ਕੈਪਟਨ ਨਰੇਂਦਰ ਕੁਮਾਰ ਸਿੰਘ ਟਰੇਨਿੰਗ ਅਫਸਰ ਨੇ ਦਿੱਤੀ। 
 
ਉਨ੍ਹਾਂ ਦੱਸਿਆ ਕਿ ਚਾਹਵਾਨ ਯੁਵਕ ਜਲਦੀ ਤੋ ਜਲਦੀ ਆਪਣੇ ਸਰਟੀਫਿਕੇਟਾਂ ਦੀਆ ਫੋਟੋ ਕਾਪੀਆ ਅਤੇ ਦੋ ਪਾਸਪੋਰਟ ਫੋਟੋ ਨਾਲ ਲੈ ਕੇ ਸੀ-ਪਾਈਟ ਕੈਂਪ ਸਹੀਦਗੜ੍ਹ ਨੇੜੇ ਬੱਸੀ ਪਠਾਣਾ ਵਿਖੇ ਰਿਪੋਰਟ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਟਰੇਨਿੰਗ ਦੌਰਾਨ ਸਿਖਿਆਰਥੀਆਂ ਨੂੰ ਖਾਣਾ ਤੇ ਰਿਹਾਇਸ ਦੀ ਸਹੂਲਤ ਪੰਜਾਬ ਸਰਕਾਰ ਵੱਲੋ ਮੁਫਤ ਦਿੱਤੀ ਜਾਵੇਗੀ।
 
ਵਧੇਰੇ ਜਾਣਕਾਰੀ ਲਈ ਕੈਪਟਨ ਨਰੇਂਦਰ ਕੁਮਾਰ ਸਿੰਘ, ਟਰੇਨਿੰਗ ਅਫਸਰ ਦੇ ਮੋਬਾਇਲ ਨੰਬਰ 70873-48491ਅਤੇ ਮਾਸਟਰ ਪ੍ਰਿਅੰਕਾ, ਦੇ ਮੋਬਾਇਲ ਨੰਬਰ 98776-78994 ਤੇ ਸੰਪਰਕ ਕੀਤਾ ਜਾ ਸਕਦਾ ਹੈ।
Tags: