Saturday, January 4, 2025

ਦਿਲ-ਲੂਮੀਨਾਟੀ ਟੂਰ ਸਫ਼ਲ ਹੋਣ ‘ਤੇ ਦਿਲਜੀਤ ਦੋਸਾਂਝ ਨੇ ਟੀਮ ਨੂੰ ਦਿੱਤੇ ਗਿਫ਼ਟ

Date:

Punjabi Singer Diljit Dosanjh

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਦਿਲ-ਲੂਮੀਨਾਟੀ ਟੂਰ ਭਾਰਤ ਦੇ ਵਿੱਚ ਕੁੱਝ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ। ਜਿਸ ਨੇ ਕਾਫ਼ੀ ਸੁਰਖ਼ੀਆਂ ਵੀ ਬਟੋਰੀਆਂ ਹਨ। ਕਈ ਫ਼ਿਲਮੀ ਕਲਾਕਾਰਾਂ ਦਾ ਦਿਲਜੀਤ ਨੂੰ ਸਾਥ ਵੀ ਮਿਲਿਆ, ਕਈ ਸ਼ੋਅ ਦੇਖਣ ਲਈ ਵੀ ਪਹੁੰਚੇ ਸਨ।

ਦੋਸਾਂਝਾਵਾਲੇ ਦਾ ਫੈਨਜ਼ ਦੇ ਵਿਚ ਇਸ ਮੌਕੇ ਕਾਫ਼ੀ ਕ੍ਰੇਜ਼ ਦੇਖਣ ਨੂੰ ਵੀ ਮਿਲਿਆ ਹੈ। ਦੱਸ ਦਈਏ ਕਿ ਦਿਲ-ਲੂਮੀਨਾਟੀ ਟੂਰ ਸਫ਼ਲ ਹੋਣ ‘ਤੇ ਦਿਲਜੀਤ ਦੇ ਵੱਲੋਂ ਆਪਣੀ ਟੀਮ ਨੂੰ ਗਿਫ਼ਟ ਦਿੱਤੇ ਗਏ ਅਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਵੱਲੋਂ ਦਿਲਜੀਤ ਦੇ ਨਾਮ ‘ਤੇ ਜੈਕਾਰੇ ਵੀ ਲਗਾਏ ਗਏ ਅਤੇ ਦੋਸਾਂਝਾਵਾਲੇ ਦਾ ਮਸ਼ਹੂਰ ਡਾਇਲਾਗ ‘ਪੰਜਾਬੀ ਆ ਗਏ ਓਏ’ ਬੋਲਦੇ ਹੋਏ ਨਜ਼ਰ ਆਏ।

ਦਿਲਜੀਤ ਆਪਣੇ ਭਾਰਤ ‘ਚ ਸ਼ੋਅ ਦੌਰਾਨ ਕਾਫ਼ੀ ਕੰਟਰੋਵਰਸੀ ਦੇ ਵਿਚ ਵੀ ਰਹੇ। ਜਿਸ ‘ਚ ਪਟਿਆਲਾ ਪੈੱਗ, ਪੰਜ ਤਾਰਾ, ਅਤੇ ਸ਼ਰਾਬ ਨਾਲ ਸੰਬੰਧਿਤ ਗਾਣੇ ਗਾਉਣ ਤੇ ਪਾਬੰਦੀ ਲਗਾਈ ਗਈ ਸੀ। ਇਸ ਦੌਰਾਨ ਦਿਲਜੀਤ ਨੇ ਗਾਣਿਆਂ ਦੇ ਲਾਈਨਾਂ ਬਦਲ ਪਾਬੰਦੀਆਂ ਲਗਾਉਣ ਵਾਲਿਆਂ ਨੂੰ ਠੋਕਵਾਂ ਜਵਾਬ ਵੀ ਦਿੱਤਾ ਹੈ।

Read Also : ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ , LPG ਗੈਸ ਸਿਲੰਡਰ ਹੋਇਆ ਸਸਤਾ!

ਚੰਡੀਗੜ੍ਹ ‘ਚ ਹੋਏ ਸ਼ੋਅ ਦੌਰਾਨ ਵੀ ਦਿਲਜੀਤ ਨੇ ਉਨ੍ਹਾਂ ਨੂੰ ਜਾਰੀ ਕੀਤੀ ਐਡਵਾਈਜ਼ਰੀ ‘ਤੇ ਪ੍ਰਸ਼ਾਸਨ ਨੂੰ ਖਰੀਆਂ-ਖਰੀਆਂ ਸੁਣਾਈਆਂ ਸਨ। ਚੰਡੀਗੜ੍ਹ ਸ਼ੋਅ ਦੌਰਾਨ ਦਿਲਜੀਤ ਨੇ ਕਰਨ ਔਜਲਾ ਅਤੇ ਏਪੀ ਢਿੱਲੋਂ ਦੇ ਸ਼ੋਅ ਨੂੰ ਸਪੋਰਟ ਕਰਨ ਦੀ ਗੱਲ ਕਹਿ ਸੀ। ਜਿਸ ਤੋਂ ਬਾਅਦ ਏਪੀ ਢਿੱਲੋਂ ਨੇ ਦਿਲਜੀਤ ਦੋਸਾਂਝ ਵੱਲੋਂ ਬਲਾਕ ਕਰਨ ਦੀ ਗੱਲ ਕੀਤੀ ਹੈ ਤੇ ਇਸ ਦੌਰਾਨ ਦੋਵਾਂ ਵਿਚਕਾਰ ਵਿਵਾਦ ਛਿੜ ਗਿਆ। ਕਈ ਕਲਾਕਾਰਾਂ ਦੇ ਵੱਲੋਂ ਇਸ ‘ਚ ਦਖ਼ਲ ਦੇ ਕੇ ਆਪਸੀ ਭਾਈਚਾਰਕ ਸਾਂਝ ਬਣਾਏ ਰੱਖਣ ਦੀ ਸਲਾਹ ਦਿੱਤੀ ਹੈ।

ਫ਼ਿਲਹਾਲ ਦਿਲਜੀਤ ਦੇ ਵੱਲੋਂ ਆਪਣੀ ਟੀਮ ਨੂੰ ਟੂਰ ਸਫਲ ਹੋਣ ‘ਤੇ ਧੰਨਵਾਦ ਕਰਦੇ ਹੋਏ ਗਿਫ਼ਟ ਦਿੱਤੇ। ਅੱਜ ਦਿਲਜੀਤ ਦਾ ਲੁਧਿਆਣਾ ਦੇ ਵਿਚ ਦਿਲ-ਲੂਮੀਨਾਟੀ ਟੂਰ ਦਾ ਆਖ਼ਰੀ ਸ਼ੋਅ ਹੈ। ਇਸ ਮੌਕੇ ਸ਼ਹਿਰ ਦੇ ਵਿਚ ਦਿਲਜੀਤ ਦੇ ਸਵਗਾਰਤ ਨੂੰ ਲੈ ਕੇ ਪੋਸਟਰ ਵੀ ਲਗਾਏ ਗਏ ਹਨ। ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਫੈਨਜ਼ ਦੇ ਵਿਚ ਵੀ ਇਸ ਮੌਕੇ ਦਿਲਜੀਤ ਦੇ ਟੂਰ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

Punjabi Singer Diljit Dosanjh

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਮਾਡਰਨ ਕੇਂਦਰੀ ਜੇਲ੍ਹ ਦਾ ਦੌਰਾ

ਫਰੀਦਕੋਟ 3 ਜਨਵਰੀ , ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ...

ਪਲਾਸਟਿਕ ਵਿਰੁੱਧ ਚਲਾਈ ਮੁਹਿੰਮ ਤਹਿਤ ਚੈਕਿੰਗ

ਤਪਾ, 3 ਜਨਵਰੀ         ਪੰਜਾਬ ਪ੍ਰਦੂਸ਼ਣ ਰੋਕਥਾਮ...

ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤੀ ਬਜ਼ੁਰਗ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ

ਢਾਬੀ ਗੁੱਜਰਾਂ/ਪਟਿਆਲਾ, 3 ਜਨਵਰੀ:ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ...