ਦੁਬਈ ’ਚ ਪੰਜਾਬੀ ਨੌਜਵਾਨ ਨੂੰ ਗੋਲ਼ੀ ਮਾਰਨ ਦੇ ਹੁਕਮ, ਸਜ਼ਾ ਮੁਆਫੀ ਲਈ ਦੇਣੀ ਪਵੇਗੀ 60 ਲੱਖ ਰੁਪਏ ਬਲੱਡ ਮਨੀ

 Punjabi youth in Dubai

 Punjabi youth in Dubai

ਹੁਸ਼ਿਆਰਪੁਰ ਦੇ ਪਿੰਡ ਸਰਹਾਲਾ ਕਲਾਂ ਦੇ ਰਹਿਣ ਵਾਲੇ ਨੌਜਵਾਨ ਨੂੰ ਦੁਬਈ ਵਿਚ ਗੋਲੀ ਮਾਰਨ ਦੇ ਹੁਕਮ ਦਿਤੇ ਹਨ। ਨੌਜਵਾਨ ਇਕ ਪਾਕਿਸਤਾਨੀ ਨਾਗਰਿਕ ਦੇ ਕਤਲ ਦੇ ਦੋਸ਼ ਅਧੀਨ ਪਿਛਲੇ ਚਾਰ ਸਾਲਾਂ ਤੋਂ ਦੁਬਈ ਦੀ ਜੇਲ ਵਿਚ ਬੰਦ ਹੈ।  ਨੌਜਵਾਨ ਨੂੰ  ਗੋਲੀ ਮਾਰਨ ਦੇ ਹੁਕਮ ਜਾਂ 60 ਲੱਖ਼ ਰੁਪਏ ਦੀ ਬਲੱਡ ਮਨੀ ਜਲਦ ਜਮ੍ਹਾਂ ਕਰਵਾਉਣ ਦੇ ਹੁਕਮ ਮਿਲੇ ਹਨ। ਇਹ ਸੂਚਨਾ ਮਿਲਦੇ ਹੀ ਪਰਿਵਾਰ ਜਿੱਥੇ ਪੂਰੀ ਤਰ੍ਹਾਂ ਟੁੱਟ ਗਿਆ ਹੈ, ਉੱਥੇ ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਆਪਣੇ ਪੁੱਤਰ ਨੂੰ ਬਚਾਉਣ ਦੀ ਗੁਹਾਰ ਲਗਾਈ ਹੈ।

ਚਰਨਜੀਤ ਸਿੰਘ ਦੀ ਮਾਤਾ ਬਬਲੀ ਅਤੇ ਪਿਤਾ ਤਿਲਕ ਰਾਜ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਪੁੱਤਰ ਨੂੰ 17 ਫਰਵਰੀ 2020 ‘ਚ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਗਿਆ ਸੀ ਤਾਂ ਜੋ ਘਰ ਦੀ ਆਰਥਿਕ ਹਾਲਤ ਨੂੰ ਸੁਧਾਰਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵਿਦੇਸ਼ ਜਾਣ ਤੋਂ ਕਰੀਬ 3 ਮਹੀਨਿਆਂ ਬਾਅਦ ਹੀ ਉਨ੍ਹਾਂ ਦੇ ਪੁੱਤਰ ਨੂੰ ਉਥੇ ਕਤਲ ਮਾਮਲੇ ‘ਚ ਕਮਰੇ ‘ਚ ਰਹਿੰਦੇ ਸਾਥੀਆਂ ਵਲੋਂ ਹੀ ਫਸਾ ਦਿੱਤਾ ਗਿਆ ਤੇ ਪਿਛਲੇ 4 ਸਾਲਾਂ ਤੋਂ ਉਨ੍ਹਾਂ ਦਾ ਪੁੱਤਰ ਆਬੂਧਾਬੀ ਦੀ ਜੇਲ ‘ਚ ਬੰਦ ਸੀ।

ਚਰਨਜੀਤ ਦੇ ਮਾਤਾ-ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਹੁਣ ਉਨ੍ਹਾਂ ਦੇ ਪੁੱਤ ਵੱਲੋਂ ਫੋਨ ‘ਤੇ ਜਾਣਕਾਰੀ ਦਿੱਤੀ ਗਈ ਹੈ ਕਿ ਦੁਬਈ ‘ਚ ਉਸ ਨੂੰ ਗੋਲੀ ਮਾਰਨ ਦੇ ਹੁਕਮ ਦੇ ਦਿਤੇ ਗਏ ਹਨ ਤੇ ਸਜ਼ਾ ਤੋਂ ਬਚਣ ਲਈ ਉਸ ਨੂੰ 60 ਲੱਖ ਰੁਪਏ ਦੀ ਬਲੱਡ ਮਨੀ ਦੇਣੀ ਪਵੇਗੀ।

READ ALSO:ਭੋਜਨ ਵਿਚ ਕਦੇ ਨਾ ਹੋਣ ਦਿਓ ਇਸ ਵਿਟਾਮਿਨ ਦੀ ਕਮੀ, ਕੈਂਸਰ ਤੇ ਦਿਲ ਦੇ ਰੋਗਾਂ ਤੋਂ ਕਰਦਾ ਹੈ ਬਚਾਅ,ਜਾਣੋ..

ਪਰਿਵਾਰ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਮੰਤਰੀਆਂ ਤੱਕ ਪਹੁੰਚ ਕਰ ਰਹੇ ਹਨ, ਪਰ ਉਨ੍ਹਾਂ ਦੀ ਸਾਰ ਕਿਸੇ ਨੇ ਨਹੀਂ ਲਈ ਤੇ ਉਨ੍ਹਾਂ ਦੇ ਘਰ ‘ਚ ਵੀ ਅੱਤ ਦੀ ਗਰੀਬੀ ਹੈ, ਜਿਸ ਕਾਰਨ ਉਹ ਇੰਨੀ ਵੱਡੀ ਰਕਮ ਦੇਣ ਤੋਂ ਅਸਮਰਥ ਹਨ। ਰੋਂਦੇ ਮਾਪਿਆਂ ਨੇ ਸਰਕਾਰਾਂ ਅਤੇ ਸਮਾਜ ਸੇਵੀਆਂ ਤੋਂ ਹੱਥ ਜੋੜ ਕੇ ਮਦਦ ਦੀ ਗੁਹਾਰ ਲਾਉਂਦਿਆਂ ਹੋਇਆਂ ਉਨ੍ਹਾਂ ਦੇ ਪੁੱਤ ਨੂੰ ਬਚਾਉਣ ਦੀ ਅਪੀਲ ਕੀਤੀ ਹੈ।

 Punjabi youth in Dubai

[wpadcenter_ad id='4448' align='none']