ਪੈਂਥਰ ਡਿਵੀਜ਼ਨ ਦੀ ਅਗਵਾਈ ਹੇਠ ਅੰਮ੍ਰਿਤਸਰ ਵਿਚ ਸਾਬਕਾ ਸੈਨਿਕਾਂ ਅਤੇ ਉਨਾਂ ਦੇ ਆਸ਼ਰਿਤਾਂ ਲਈ ਰੈਲੀ

ਅੰਮ੍ਰਿਤਸਰ 11 ਫਰਵਰੀ 2024:

ਭਾਰਤੀ ਫੌਜ਼ ਹਮੇਸ਼ਾਂ ਆਪਣੇ ਸੈਨਿਕਾਂ ਲਈ ਖੜੀ ਹੁੰਦੀ ਹੈ ਭਾਵੇਂ ਉਹ ਸੇਵਾ ਵਿੱਚ ਹੋਣ ਜਾਂ ਸੇਵਾਮੁਕਤੀ ਤੋਂ ਬਾਅਦ । ਸਟੇਸ਼ਨ ਹੇਡਕੁਆਰਟਰ, ਅੰਮ੍ਰਿਤਸਰ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲੇ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਵੀਰ ਮਾਤਾਵਾਂ ਲਈ ਪੈਂਥਰ ਡਿਵੀਜ਼ਨ ਦੀ ਅਗਵਾਈ ਹੇਠ ਅੰਮ੍ਰਿਤਸਰ ਵਿਚ 10 ਫਰਵਰੀ ਨੂੰ ਰੈਲੀ ਕੀਤੀ ਗਈ। ਰੈਲੀ ਦਾ ਉਦੇਸ਼ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਵੀਰ ਮਾਤਾਵਾਂ ਨੂੰ ਸੇਵਾਮੁਕਤੀ ਤੋਂ ਬਾਅਦ ਮਿਲਣ ਵਾਲੇ ਲਾਭਾਂ ਦੀ ਜਾਣਕਾਰੀ ਦੇਣਾ, ਸ਼ਿਕਾਇਤਾਂ ਦਾ ਨਿਪਟਾਰਾ ਕਰਨਾ, ਦਸਤਾਵੇਜ਼ਾਂ ਦੀਆਂ ਗੜਬੜੀਆਂ ਠੀਕ ਕਰਵਾਉਣਾ ਅਤੇ ਵੱਖ-ਵੱਖ ਰਿਕਾਰਡ ਦਫਤਰਾਂ ਤੇ ਆਰਮੀ ਪੈਂਨਸ਼ਨ ਦਫਤਰਾਂ ਦੀ ਸਹਾਇਤਾ ਨਾਲ ਪੈਂਨਸ਼ਨ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦਾ ਨਿਪਟਾਰਾ ਕਰਨਾ ਸੀ।

 ਲੋੜਵੰਦਾਂ ਨੂੰ ਜ਼ਰੂਰੀ ਅਤੇ ਤੁਰੰਤ ਮੈਡੀਕਲ ਸਹੂਲਤ ਪ੍ਰਦਾਨ ਕਰਨ ਲਈ ਇਕ ਮੈਡੀਕਲ ਕੈਂਪ ਵੀ ਲਗਾਇਆ ਗਿਆ । ਨਾਲ ਹੀ ਦੁਪਹਿਰ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ । ਇਸ ਰੈਲੀ ਨਾਲ ਸਾਰੇ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਵੀਰ ਮਾਤਾਵਾਂ ਨੂੰ ਉਨਾਂ ਦੇ ਬਲਿਦਾਨ ਅਤੇ ਨਿਰਸਵਾਰਥ ਸੇਵਾ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ ਗਿਆ । ਰੈਲੀ ਵਿਚ ਵੱਡੀ ਗਿਣਤੀ ਵਿਚ ਸਾਬਕਾ ਸੈਨਿਕ, ਵੀਰ ਨਾਰੀਆਂ, ਵੀਰ ਮਾਤਾਵਾਂ ਅਤੇ ਉਨਾਂ ਦੇ ਆਸ਼ਰਿਤਾਂ ਸ਼ਾਮਿਲ ਹੋਏ।  ਇਹ ਰੈਲੀ ਫੌਜ ਲਈ ਬਜ਼ੁਰਗਾਂ ਦੇ ਮਾਰਗਦਰਸ਼ਨ, ਉਨ੍ਹਾਂ ਨੂੰ ਸਿੱਖਿਅਤ ਕਰਨ ਅਤੇ ਉਨ੍ਹਾਂ ਦੇ ਆਸ਼ਰਤਾਂ ਨੂੰ ਇਕ ਸਨਮਾਨਜਨਕ ਜੀਵਨ ਬਤੀਤ ਕਰਨ ਦੇ ਯੋਗ ਬਣਾਉਣ ਦੇ ਇਕ ਮੌਕੇ ਵਜੋਂ ਵੇਖਿਆ ਜਾ ਰਿਹਾ ਹੈ । ਪੈਂਥਰ ਡਿਵੀਜ਼ਨ ਦੇ ਜਨਰਲ ਅਫਸਰ ਕਮਾਂਡਿੰਗ ਮੇਜਰ ਜਰਨਲ ਮੁਕੇਸ਼ ਸ਼ਰਮਾ ਨੇ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਪੈਂਥਰ ਡਿਵੀਜ਼ਨ ਹਮੇਸ਼ਾਂ ਉਨ੍ਹਾਂ ਦੀ ਮਦਦ ਲਈ ਖੜ੍ਹੀ ਰਹੇਗੀ ।

[wpadcenter_ad id='4448' align='none']