ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ  ਵੱਲੋਂ ਟਰੱਕ ਯੂਨੀਅਨ ਫਰੀਦਕੋਟ ਵਿਖੇ ਅੱਖਾਂ ਦੇ ਚੈਕਅੱਪ ਸਬੰਧੀ ਕੈਪ ਦਾ ਆਯੋਜਨ

ਫ਼ਰੀਦਕੋਟ 11 ਫਰਵਰੀ,2024

ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਤਹਿਤ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਪੁਲਿਸ ਕਪਤਾਨ ਸ. ਹਰਜੀਤ ਸਿੰਘ ਅਤੇ ਸਿਵਲ ਸਰਜਨ ਫਰੀਦਕੋਟ ਸ. ਮਨਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਗਤੀਵਿਧੀਆਂ ਲਗਾਤਾਰ ਜਾਰੀ ਹਨ।

ਇਸੇ ਲੜੀ ਤਹਿਤ ਅੱਜ ਟਰੱਕ ਯੂਨੀਅਨ ਕੋਟਕਪੂਰਾ ਵਿਖੇ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ  ਵੱਲੋ ਆਪਸੀ ਸਹਿਯੋਗ ਨਾਲ ਟਰੱਕ ਯੂਨੀਅਨ ਫਰੀਦਕੋਟ ਵਿਖੇ ਜਾਗਰੂਕਤਾ ਅਤੇ ਅੱਖਾਂ ਦੇ ਚੈਕ ਅੱਪ ਦੇ ਕੈਪ ਦਾ ਆਯੋਜਨ ਕੀਤਾ ਗਿਆ।

 ਇਸ ਕੈਪ ਵਿੱਚ ਹਾਜਰ ਟਰੱਕ ਉਪਰੇਟਰਾਂ, ਡਰਾਈਵਰਾਂ ਨੂੰ ਜਾਣਕਾਰੀ ਦਿੰਦੇ ਹੋਏ ਵਿਸ਼ਾ ਮਾਹਿਰਾਂ ਨੇ ਦੱਸਿਆਂ ਕਿ ਰੋਡ ਸੇਫਟੀ ਮਹੀਨਾ ਮਨਾਉਣ ਦਾ ਮੁੱਖ ਮਕਸਦ ਆਮ ਜਨਤਾ ਨੂੰ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਸੜਕ ਹਾਦਸਿਆ ਤੋ ਬਚਿਆ ਜਾ ਸਕੇ ਤੇ ਕੀਮਤੀ ਜਾਨਾਂ ਨੂੰ ਬਚਾਇਆਂ ਜਾ ਸਕੇ।

 ਇਸ ਮੌਕੇ ਅੱਖਾਂ ਦੇ ਮਾਹਿਰ ਡਾ. ਗੁਰਪ੍ਰੀਤ ਕੌਰ ਵੱਲੋ ਅੱਖਾਂ ਦੀ ਜਾਂਚ ਕੀਤੀ ਗਈ ਮੁਫਤ ਦਵਾਈ ਦਿੱਤੀ ਗਈ। ਉਨਾਂ ਕਿਹਾ ਕਿ ਸਾਨੂੰ ਹਰ ਛੇ ਮਹੀਨੇ ਬਾਅਦ ਮਾਹਿਰ ਡਾਕਟਰ ਕੋਲੋ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ।ਸੂਗਰ ਅਤੇ ਬਲੱਡ ਪ੍ਰੈਸਰ ਆਦਿ ਰੋਗ ਅੱਖਾਂ ਦੀ ਨਿਗਾਹ ਤੇ ਮਾੜਾ ਪ੍ਰਭਾਵ ਪਾਉਦੇ ਹਨ।

ਉਨ੍ਹਾਂ ਕਿਹਾ ਕਿ ਜੋ ਵਿਅਕਤੀ ਡਰਾਈਵਰ ਆਦਿ ਕਿੱਤੇ ਨਾਲ ਸੰਬੰਧਤ ਕੰਮ ਕਰਦੇ ਹਨ ਉਨਾਂ ਲਈ ਹੋਰ ਵੀ ਜਰੂਰੀ ਹੈ ਕਿ ਉਨ੍ਹਾਂ ਦੀ ਅੱਖਾਂ ਦੀ ਦ੍ਰਿਸ਼ਟੀ ਵਧੀਆ ਹੋਵੇ। ਜੇਕਰ ਨਿਗਾਹ ਘੱਟ ਹੈ ਤਾਂ ਐਨਕ ਲਗਵਾਈ ਜਾਵੇ। 

ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ, ਅਪਥਲਮਿਕ ਅਫਸਰ ਰਾਹੁਲ ਹਾਜਰ ਸਨ।

[wpadcenter_ad id='4448' align='none']