Rohtak Traders And Police
ਹਰਿਆਣਾ ਦੇ ਰੋਹਤਕ ‘ਚ ਸੋਮਵਾਰ (28 ਅਕਤੂਬਰ) ਸਵੇਰੇ ਰੇਲਵੇ ਰੋਡ ‘ਤੇ ਭਿਵਾਨੀ ਸਟੈਂਡ ‘ਤੇ ਦੁਕਾਨਾਂ ਦੇ ਬਾਹਰ ਸਾਮਾਨ ਰੱਖਣ ਨੂੰ ਲੈ ਕੇ ਪੁਲਸ ਅਤੇ ਵਪਾਰੀ ਆਹਮੋ-ਸਾਹਮਣੇ ਹੋ ਗਏ। ਜਿਸ ਤੋਂ ਬਾਅਦ ਵਪਾਰੀ ਸੜਕ ਦੇ ਵਿਚਕਾਰ ਹੜਤਾਲ ‘ਤੇ ਬੈਠ ਗਏ। ਵਪਾਰੀਆਂ ਨੇ ਸੜਕ ਜਾਮ ਕਰਕੇ ਪੁਲਿਸ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪੁਲਿਸ ਦੁਕਾਨਾਂ ਦੇ ਬਾਹਰ ਰੱਖੇ ਸਾਮਾਨ ਨੂੰ ਹਟਾਉਣ ਲਈ ਪੁੱਜੀ ਸੀ। ਵਪਾਰੀਆਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਜਾਣਬੁੱਝ ਕੇ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਤਿਉਹਾਰ ਦੌਰਾਨ ਉਨ੍ਹਾਂ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਨਾ ਕੀਤਾ ਜਾਵੇ।
Read Also : ਔਰਤਾਂ ਲਈ ਚੰਗੀ ਖ਼ਬਰ ! ਹੁਣ ਔਰਤਾਂ ਨੂੰ 1000 ਨਹੀਂ ਸਗੋਂ ਮਿਲਣਗੇ ਇੰਨੇ ਪੈਸੇ , CM ਮਾਨ ਨੇ ਕਰ’ਤਾ ਐਲਾਨ
ਦੀਵਾਲੀ ਦੇ 4 ਦਿਨ ਬਾਕੀ ਹਨ। ਲੋਕ ਬਾਜ਼ਾਰ ‘ਚ ਖਰੀਦਦਾਰੀ ਕਰਨ ਲਈ ਆ ਰਹੇ ਹਨ। ਦੁਕਾਨਾਂ ਦੇ ਬਾਹਰ ਰੱਖੇ ਸਾਮਾਨ ਕਾਰਨ ਟ੍ਰੈਫਿਕ ਜਾਮ ਲੱਗ ਜਾਂਦਾ ਹੈ। ਇਸ ਕਾਰਨ ਪੁਲਿਸ ਨੇ ਦੁਕਾਨਾਂ ਦੇ ਬਾਹਰ ਰੱਖੇ ਸਾਮਾਨ ਅਤੇ ਢੇਰਾਂ ਨੂੰ ਹਟਾਉਣ ਦੀਆਂ ਹਦਾਇਤਾਂ ਦਿੱਤੀਆਂ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਵੀ ਆਖੀ। ਇਸ ਤਹਿਤ ਪੁਲੀਸ ਟੀਮ ਭਿਵਾਨੀ ਸਟੈਂਡ ਪੁੱਜੀ। ਦੁਕਾਨਾਂ ਦੇ ਬਾਹਰ ਰੱਖੇ ਸਾਮਾਨ ਨੂੰ ਜਦੋਂ ਹਟਾਇਆ ਗਿਆ ਤਾਂ ਵਪਾਰੀਆਂ ਨੇ ਵਿਰੋਧ ਕੀਤਾ।ਜਿਸ ਤੋਂ ਬਾਅਦ ਪੁਲਿਸ ਅਤੇ ਦੁਕਾਨਦਾਰ ਆਹਮੋ ਸਾਹਮਣੇ ਹੋ ਜਾਂਦੇ ਨੇ , ਪੁਲਿਸ ਦੇ ਵੱਲੋ ਦੁਕਾਨਦਾਰਾਂ ਨੂੰ ਸਮਝਾਉਂਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ |
Rohtak Traders And Police