ਸੂਰਿਆਕੁਮਾਰ ਯਾਦਵ ਨੇ ਆਪਣੀ ਸਿਹਤ ਨੂੰ ਲੈ ਕੇ ਦਿੱਤੀ ਵੱਡੀ ਅਪਡੇਟ, ਬਣ ਸਕਦੇ ਹਨ IPL 2024 ਦਾ ਹਿੱਸਾ

ਸੂਰਿਆਕੁਮਾਰ ਯਾਦਵ ਨੇ ਆਪਣੀ ਸਿਹਤ ਨੂੰ ਲੈ ਕੇ ਦਿੱਤੀ ਵੱਡੀ ਅਪਡੇਟ, ਬਣ ਸਕਦੇ ਹਨ IPL 2024 ਦਾ ਹਿੱਸਾ

SURYA KUMAR YADAV
ਸੂਰਿਆਕੁਮਾਰ ਯਾਦਵ ਨੇ ਆਪਣੀ ਸਿਹਤ ਨੂੰ ਲੈ ਕੇ ਦਿੱਤੀ ਵੱਡੀ ਅਪਡੇਟ, ਬਣ ਸਕਦੇ ਹਨ IPL 2024 ਦਾ ਹਿੱਸਾ

SURYA KUMAR YADAV

ਭਾਰਤੀ ਟੀਮ ਦੇ ਮਿਡਲ ਆਰਡਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ IPL 2024 ਤੋਂ ਪਹਿਲਾਂ ਆਪਣੀ ਸੱਟ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ। ਸੂਰਿਆ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਮੈਦਾਨ ‘ਤੇ ਵਾਪਸੀ ਲਈ ਸਖ਼ਤ ਮਿਹਨਤ ਕਰਦੇ ਨਜ਼ਰ ਆ ਰਹੇ ਹਨ।

ਤੁਹਾਨੂੰ ਦੱਸ ਦਈਏ ਕਿ ਦਸੰਬਰ 2023 ਵਿੱਚ, ਸੂਰਿਆਕੁਮਾਰ ਨੂੰ ਦੱਖਣੀ ਅਫਰੀਕਾ ਦੌਰੇ ਦੌਰਾਨ ਗਿੱਟੇ ਦੀ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਹਰਨੀਆ ਦੀ ਸਰਜਰੀ ਵੀ ਕਰਵਾਈ ਸੀ। ਉਦੋਂ ਤੋਂ ਉਹ ਮੈਦਾਨ ਤੋਂ ਬਾਹਰ ਚੱਲ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਵੀਡੀਓ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਉਮੀਦ ਵੀ ਹੈ ਕਿ ਸੂਰਿਆਕੁਮਾਰ ਆਉਣ ਵਾਲੇ ਮੈਚਾਂ ਦਾ ਹਿੱਸਾ ਜ਼ਰੂਰ ਬਣਨਗੇ |

also read :- ਲੰਡਨ ਦੇ ਇੱਕ ਰੈਸਟੋਰੈਂਟ ਵਿੱਚ ਵਿਰਾਟ ਕੋਹਲੀ ਨੇ ਬੇਟੀ ਵਾਮਿਕਾ ਨਾਲ ਬਿਤਾਇਆ ਸਮਾਂ

ਦਰਅਸਲ, ਸੂਰਿਆਕੁਮਾਰ ਯਾਦਵ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ‘ਚ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਕਿ ਰਿਕਵਰੀ ਪ੍ਰੋਸੈਸ ਆਨ ਪੁਆਇੰਟ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਰਜਰੀ ਤੋਂ ਬਾਅਦ ਸੂਰਿਆ ਠੀਕ ਤਰ੍ਹਾਂ ਨਾਲ ਚੱਲ ਵੀ ਨਹੀਂ ਪਾ ਰਹੇ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਕੋਸ਼ਿਸ਼ ਜਾਰੀ ਰੱਖੀ ਅਤੇ ਹੌਲੀ-ਹੌਲੀ ਆਪਣੀ ਰਫਤਾਰ ਫੜ ਲਈ। ਉਸ ਨੇ NCA ‘ਚ ਸਖ਼ਤ ਟ੍ਰੇਨਿੰਗ ਕਰਕੇ ਸੁਰਖੀਆਂ ਬਟੋਰੀਆਂ ਹਨ। ਸੂਰਿਆ IPL 2024 ‘ਚ ਖੇਡਣ ਲਈ ਕਾਫੀ ਪਸੀਨਾ ਵਹਾ ਰਹੇ ਹਨ ।

ਤੁਹਾਨੂੰ ਦੱਸ ਦੇਈਏ ਕਿ ਸੂਰਿਆ ਦੀ ਹਰਨੀਆ ਦੀ ਸਰਜਰੀ 17 ਜਨਵਰੀ ਨੂੰ ਜਰਮਨੀ ਵਿੱਚ ਹੋਈ ਸੀ। ਇਹ ਦੂਜੀ ਵਾਰ ਸੀ ਜਦੋਂ ਸੂਰਿਆਕੁਮਾਰ ਯਾਦਵ ਨੂੰ ਗਿੱਟੇ ਦੀ ਸੱਟ ਨਾਲ ਜੂਝਣਾ ਪਿਆ ਸੀ। ਉਹ ਭਾਰਤ ਬਨਾਮ ਦੱਖਣੀ ਅਫਰੀਕਾ ਦੀ ਟੀ-20 ਸੀਰੀਜ਼ ‘ਚ ਜ਼ਖਮੀ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਰਜਰੀ ਕਰਵਾਈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਕ ਟਵੀਟ ‘ਚ ਕਿਹਾ ਕਿ ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ ਅਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਜਲਦੀ ਹੀ ਵਾਪਸ ਆਵਾਂਗਾ।

[wpadcenter_ad id='4448' align='none']