ਤਾਈਵਾਨ ‘ਚ 25 ਸਾਲਾਂ ‘ਚ ਸਭ ਤੋਂ ਜ਼ਬਰਦਸਤ ਭੂਚਾਲ, 9 ਮੌਤਾਂ, 900 ਦੇ ਕਰੀਬ ਜ਼ਖਮੀ, ਭਾਰਤ ਨੇ ਜਾਰੀ ਕੀਤੀ ਐਡਵਾਈਜ਼ਰੀ

ਤਾਈਵਾਨ ‘ਚ 25 ਸਾਲਾਂ ‘ਚ ਸਭ ਤੋਂ ਜ਼ਬਰਦਸਤ ਭੂਚਾਲ,  9 ਮੌਤਾਂ, 900 ਦੇ ਕਰੀਬ ਜ਼ਖਮੀ, ਭਾਰਤ ਨੇ ਜਾਰੀ ਕੀਤੀ ਐਡਵਾਈਜ਼ਰੀ

Taiwan Earthquake

Taiwan Earthquake

ਬੁੱਧਵਾਰ (3 ਅਪ੍ਰੈਲ) ਨੂੰ ਤਾਇਵਾਨ ਵਿੱਚ 7.5 ਤੀਬਰਤਾ ਦਾ ਭੂਚਾਲ ਆਇਆ। ਇਸ ਦੇ ਝਟਕੇ ਜਾਪਾਨ ਅਤੇ ਫਿਲੀਪੀਨਜ਼ ਤੱਕ ਮਹਿਸੂਸ ਕੀਤੇ ਗਏ। ਤਾਈਵਾਨ ਦੇ ਫਾਇਰ ਵਿਭਾਗ ਮੁਤਾਬਕ 9 ਲੋਕਾਂ ਦੀ ਮੌਤ ਹੋ ਗਈ ਹੈ। 880 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

ਇਸ ਦੇ ਨਾਲ ਹੀ ਭਾਰਤ ਨੇ ਤਾਇਵਾਨ ‘ਚ ਰਹਿ ਰਹੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇੰਡੀਆ ਤਾਈਪੇ ਐਸੋਸੀਏਸ਼ਨ ਨੇ ਐਮਰਜੈਂਸੀ ਨੰਬਰ ਅਤੇ ਈ-ਮੇਲ ਆਈਡੀ ਜਾਰੀ ਕੀਤੀ ਹੈ। ਇਹ ਹਨ: 0905247906 ਅਤੇ [email protected]. ਤਾਇਵਾਨ ਵਿੱਚ ਕਰੀਬ 5 ਹਜ਼ਾਰ ਭਾਰਤੀ ਰਹਿੰਦੇ ਹਨ।

ਮੌਸਮ ਵਿਭਾਗ ਮੁਤਾਬਕ ਭੂਚਾਲ ਪੂਰਬੀ ਤਾਈਵਾਨ ਦੇ ਹੁਆਲੀਨ ਸ਼ਹਿਰ ‘ਚ ਆਇਆ। ਇਸ ਦਾ ਕੇਂਦਰ ਧਰਤੀ ਤੋਂ 34 ਕਿਲੋਮੀਟਰ ਹੇਠਾਂ ਸੀ। ਭਾਰਤੀ ਸਮੇਂ ਮੁਤਾਬਕ ਸਵੇਰੇ 5:30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ, ਲੈਂਡ ਸਲਾਈਡ ਵੀ ਹੋਏ। ਬਚਾਅ ਕਾਰਜ ਜਾਰੀ ਹੈ।

READ ALSO :ਮੁੱਕੇਬਾਜ਼ ਵਿਜੇਂਦਰ ਸਿੰਘ ਕਾਂਗਰਸ ਛੱਡ ,ਭਾਜਪਾ ‘ਚ ਹੋਏ ਸ਼ਾਮਲ

ਬੀਬੀਸੀ ਦੀ ਰਿਪੋਰਟ ਮੁਤਾਬਕ ਤਾਈਵਾਨ ਵਿੱਚ 100 ਤੋਂ ਵੱਧ ਝਟਕੇ ਆਏ ਹਨ। ਇਸ ਦੇ ਨਾਲ ਹੀ, ਤਾਈਵਾਨੀ ਕੇਂਦਰੀ ਮੌਸਮ ਬਿਊਰੋ ਦੇ ਅਨੁਸਾਰ, ਇਹ 25 ਸਾਲਾਂ ਵਿੱਚ ਤਾਈਵਾਨ ਵਿੱਚ ਆਉਣ ਵਾਲਾ ਸਭ ਤੋਂ ਵੱਧ ਤੀਬਰਤਾ ਵਾਲਾ ਭੂਚਾਲ ਹੈ। ਇਸ ਤੋਂ ਪਹਿਲਾਂ 1999 ‘ਚ 7.6 ਤੀਬਰਤਾ ਦਾ ਭੂਚਾਲ ਆਇਆ ਸੀ। ਉਦੋਂ 2 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਸੀ।

Taiwan Earthquake