Friday, December 27, 2024

ਵਧੀਕ ਡਿਪਟੀ ਕਮਿਸ਼ਨਰ ਨੇ ਜਿਲ੍ਹਾ ਸਮਾਜਿਕ ਸੁਰੱਖਿਆ ਦਫਤਰ ਵੱਲੋਂ ਤਿਆਰ 21 ਟ੍ਰਾਂਸਜੈਂਡਰਸ ਦੇ ਸਰਟੀਫਿਕੇਟ ਅਤੇ ਆਈ.ਕਾਰਡ ਕੀਤੇ ਜਾਰੀ

Date:

ਫਾਜ਼ਿਲਕਾ, 2 ਦਸੰਬਰ
ਜਿਲ੍ਹਾ ਫਾਜਿਲਕਾ ਦੇ ਟ੍ਰਾਂਸਜੈਂਡਰਸ  ਨੂੰ ਇੰਪਲੀਮੈਨਟੇਸ਼ਨ ਆਫ ਟਰਾਂਸਜੈਂਡਰ ਪਰਸਨ (ਪ੍ਰੋਟੈਕਸ਼ਨ ਆਫ ਰਾਈਟਸ) ਐਕਟ 2019 ਅਤੇ ਟਰਾਂਜੈਂਡਰ ਪਰਸਨ (ਪ੍ਰੋਟੈਕਸ਼ਨ ਆਫ ਰਾਈਟਸ) ਐਕਟ 2020 ਅਨੁਸਾਰ ਸ਼ੈਕਸ਼ਨ 6/7 ਦੇ ਨਿਯਮ 04 ਤਹਿਤ 21 ਟ੍ਰਾਂਸਜੈਂਡਰਸ ਦੇ ਸਰਟੀਫਿਕੇਟ ਅਤੇ ਆਈ.ਕਾਰਡ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਫਾਜਿਲਕਾ ਡਾ. ਮਨਦੀਪ ਕੌਰ ਦੁਆਰਾ ਜਾਰੀ ਕੀਤੇ ਗਏ।
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਫਾਜਿਲਕਾ ਨੇ ਦੱਸਿਆ ਕਿ ਇਸ ਕਾਰਡ ਦੁਆਰਾ ਟਾਂਸਜੈਡਰਸ 05 ਲੱਖ ਤੱਕ ਦਾ ਹੈਲਥ ਇੰਸ਼ੋਰੈਂਸ , ਸੈਂਟਰ ਅਤੇ ਸਟੇਟ ਵੈੱਲਫੇਅਰ ਸਕੀਮਾਂ ਦਾ ਲਾਭ ਲੇ ਸਕਣਗੇ ਅਤੇ ਇਹ ਕਾਰਡ ਰਾਸ਼ਟਰੀ ਪਹਿਚਾਣ ਪੱਤਰ ਵਜੋਂ ਕੰਮ ਕਰੇਗਾ ਜੋ ਕਿ ਭਾਰਤ ਸਰਕਾਰ ਦੀ ਵੱਲੋਂ ਚਲਾਈ ਗਈ ਸਮਾਇਲ ਸਕੀਮ ਦੇ ਲਾਭ ਲੈਣ ਲਈ ਲੋੜੀਂਦਾ ਦਸਤਾਵੇਜ ਹੈ।
ਇਸ ਮੌਕੇ ਦਫਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਫਾਜਿਲਕਾ ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਕਾਰਡ ਨੂੰ ਅਪਲਾਈ ਕਰਨ ਵਾਸਤੇ ਆਨਲਾਈਨ ਪੋਰਟਲ https://transgender.dosje.gov.in  ਤੇ ਜਾ ਕੇ ਭਰ ਸਕਦੇ ਹਨ ।
ਇਸ ਦੌਰਾਨ ਸਟੇਨੋ ਸਤਪ੍ਰੀਤ ਸਿੰਘ, ਸ਼੍ਰੀ ਬਲਜੀਤ ਸਿੰਘ ਕਲਰਕ, ਸ਼੍ਰੀਮਤੀ ਨਵਨੀਤ ਕੌਰ ਕਲਰਕ, ਸ਼੍ਰੀਮਤੀ ਨੇਹਾ, ਸ਼੍ਰੀ ਮਨਦੀਪ ਕੁਮਾਰ ਅਤੇ ਸ਼੍ਰੀ ਕਾਲੂ ਸਿੰਘ ਹਾਜਿਰ ਸਨ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...