ਪੰਜਾਬ ਚ ਮੌਸਮ ਨੇ ਬਦਲਿਆ ਆਪਣਾ ਮਿਜ਼ਾਜ , ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

The weather will change in the coming days ਪੰਜਾਬ ਦੇ ਵਿਚ ਲਗਾਤਰ ਪਿਛਲੇ ਕਈ ਦਿਨਾਂ ਤੋਂ ਗਰਮੀ ਦਾ ਮੌਸਮ ਬਣਿਆ ਹੋਇਆ ਸੀ ਪਰ ਹੁਣ ਇਕ ਦਮ ਹੀ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ ਹੈ ਜੀ ਹਾਂ ਪੰਜਾਬ ਦੇ ਵਿੱਚ ਮੌਸਮ ਹੁਣ ਆਉਣੇ ਵਾਲੇ ਦਿਨਾਂ ਦੇ ਵਿਚ ਕਾਫੀ ਬਰਸਾਤੀ ਅਤੇ ਠੰਡਾ ਰਹਿਣ ਵਾਲਾ ਹੈ

ਸ਼ਹਿਰ ‘ਚ ਸਰਗਰਮ ਪੱਛਮੀ ਪੌਣਾਂ ਕਾਰਨ ਸ਼ਨੀਵਾਰ ਚੰਗਾ ਮੀਂਹ ਪਿਆ। ਮੌਸਮ ਵਿਭਾਗ ਨੇ ਐਤਵਾਰ ਵੀ ਮੀਂਹ ਦੇ ਆਸਾਰ ਦੱਸੇ ਸਨ ਪਰ ਸਵੇਰ ਤੋਂ ਧੁੱਪ ਨਿਕਲੀ ਰਹੀ। ਵਿਭਾਗ ਮੁਤਾਬਕ ਸੋਮਵਾਰ ਵੀ ਸ਼ਹਿਰ ‘ਚ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਐਤਵਾਰ ਵੱਧ ਤੋਂ ਵੱਧ ਤਾਪਮਾਨ 27.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਆਮ ਨਾਲੋਂ 1 ਡਿਗਰੀ ਘੱਟ ਰਿਹਾ। ਉੱਥੇ ਹੀ ਹੇਠਲਾ ਤਾਪਮਾਨ 13.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਚੰਡੀਗੜ੍ਹ ਮੌਸਮ ਕੇਂਦਰ ਮੁਤਾਬਕ ਪੱਛਮੀ ਪੌਣਾਂ ਕਾਫ਼ੀ ਮਜ਼ਬੂਤ ਹਨ, ਜਿਸ ਕਾਰਨ ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ਅਤੇ ਉੱਤਰ ਭਾਰਤ ਵਿਚ ਇਹ ਸਰਗਰਮ ਹਨ। ਸੋਮਵਾਰ ਵੀ ਸ਼ਹਿਰ ‘ਚ ਮੀਂਹ ਦੇ ਚੰਗੇ ਆਸਾਰ ਹਨ। ਮੀਂਹ ਕਾਰਨ ਆਉਣ ਵਾਲੇ ਦਿਨਾਂ ‘ਚ ਦਿਨ ਦੇ ਪਾਰੇ ਦੇ ਨਾਲ ਹੀ ਰਾਤ ਦੇ ਤਾਪਮਾਨ ‘ਚ ਵੀ ਕਮੀ ਵੇਖੀ ਜਾਵੇਗੀ। The weather will change in the coming days

ਸੋਮਵਾਰ ਬੱਦਲ ਛਾਉਣ ਦੇ ਨਾਲ ਹੀ ਮੀਂਹ ਦੇ ਆਸਾਰ ਬਣੇ ਹੋਏ ਹਨ। ਵੱਧ ਤੋਂ ਵੱਧ ਤਾਪਮਾਨ 27, ਜਦੋਂਕਿ ਹੇਠਲਾ ਤਾਪਮਾਨ 14 ਡਿਗਰੀ ਰਹਿਣ ਦੀ ਸੰਭਾਵਨਾ ਹੈ। ਮੰਗਲਵਾਰ ਬੱਦਲ ਛਾਏ ਰਹਿਣਗੇ। ਮੀਂਹ ਦੀ ਸੰਭਾਵਨਾ ਨਹੀਂ ਹੈ। ਉੱਥੇ ਹੀ ਵੱਧ ਤੋਂ ਵੱਧ ਤਾਪਮਾਨ 28 ਅਤੇ ਹੇਠਲਾ 15 ਡਿਗਰੀ ਰਹਿ ਸਕਦਾ ਹੈ। ਬੁੱਧਵਾਰ ਵੀ ਬੱਦਲ ਛਾਏ ਰਹਿਣਗੇ। ਮੀਂਹ ਦੀ ਸੰਭਾਵਨਾ ਨਹੀਂ ਹੈ। ਵੱਧ ਤੋਂ ਵੱਧ ਤਾਪਮਾਨ 29, ਜਦੋਂਕਿ ਹੇਠਲਾ 16 ਡਿਗਰੀ ਰਹਿ ਸਕਦਾ ਹੈ The weather will change in the coming days

[wpadcenter_ad id='4448' align='none']