ਕਬਜ਼ ਦੂਰ ਕਰਨ ਲਈ

Date:

ਸਤਿ ਸ੍ਰੀ ਅਕਾਲ

ਕਬਜ਼ ਦੂਰ ਕਰਨ ਲਈ To relieve constipation

  1. ਕਬਜ਼ ਹੋਣ ਦੇ ਕਾਰਨਾਂ ‘ਚ ਗਲਤ ਖਾਣਾ, ਸਹੀ ਸਮੇਂ ‘ਤੇ ਟਾਇਲਟ ਨਾ ਜਾਣਾ,
    ਕਸਰਤ ਨਾ ਕਰਨਾ ਅਤੇ
    ਸਰੀਰਕ ਕੰਮ ਦੀ ਕਮੀ ਸ਼ਾਮਲ ਹੈ।
  2. ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਚੋਕਰ ਸਮੇਤ ਆਟੇ ਦੀ ਰੋਟੀ ਖਾਓ ।
    ਇਸ ਵਿਚ ਤੁਸੀ ਹੋਰ ਅਨਾਜ ਵੀ ਮਿਲਾ ਸਕਦੇ ਹੋ।
  3. ਖੰਡ-ਗੁੜ ਆਮ ਤੌਰ ‘ਤੇ ਪੇਟ ਨੂੰ ਸਾਫ ਰੱਖਦਾ ਹੈ, ਇਸ ਲਈ ਖਾਣ ਤੋਂ ਬਾਅਦ ਇਸ ਦਾ ਸੇਵਨ ਕਰੋ।
  4. ਸਬਜ਼ੀਆਂ ‘ਚ ਮੂਲੀ, ਕਾਲਾ ਲੂਫਾ, ਘਿਓ, ਬੈਂਗਣ, ਗਾਜਰ, ਪਰਵਲ, ਪਪੀਤਾ, ਟਮਾਟਰ ਆਦਿ ਪੱਤਿਆਂ ਦੇ ਨਾਲ ਖਾਓ।
  5. ਦਾਲਾਂ ਨੂੰ ਛਿਲਕੇ ਦੇ ਨਾਲ ਹੀ ਖਾਓ
  6. ਸਵੇਰੇ ਖਾਲੀ ਪੇਟ ਜ਼ਿਆਦਾ ਤੋਂ ਜ਼ਿਆਦਾ ਸੇਬ ਖਾਓ
  7. ਇਮਲੀ ‘ਚ ਗੁੜ ਮਿਲਾ ਕੇ ਮਿੱਠੀ ਚਟਨੀ ਬਣਾਓ ਅਤੇ ਇਸ ਦਾ ਸੇਵਨ ਕਰੋ। ਇਸ ਨਾਲ ਪੇਟ ਸਾਫ਼ ਰਹੇਗਾ
  8. ਖਾਣੇ ਦੇ ਨਾਲ ਸਲਾਦ ਵਿਚ ਟਮਾਟਰ ਲਓ।
    ਲੂਣ ਪੇਟ ਨੂੰ ਵੀ ਸਾਫ਼ ਰੱਖਦਾ ਹੈ। To relieve constipation
  9. ਭੋਜਨ ਤੋਂ ਬਾਅਦ ਸੌਂਫ ਅਤੇ ਮਿਸਰੀ ਚਬਾਉਣ ਨਾਲ ਵੀ ਪੇਟ ਠੀਕ ਰਹਿੰਦਾ ਹੈ।
  10. ਜ਼ਿਆਦਾ ਕਬਜ਼ ਦੀ ਸਥਿਤੀ ‘ਚ ਤ੍ਰਿਫਲਾ, ਅਭਯਰਿਸ਼ਟ ਬਹੁਤ ਵਧੀਆ ਵਿਕਲਪ ਨੇ। ਇਹ ਪੇਟ ਨੂੰ ਹਲਕਾ ਕਰਦੇ ਹਨ।
  11. ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਜਰੂਰ ਪੀਓ ।
  12. ਅਮਰੂਦ,
    ਪੱਕਾ ਕੇਲਾ,
    ਬੇਰ,
    ਪਰਵਲ,
    ਬੈਂਗਣ,
    ਪਪੀਤਾ,
    ਅੰਗੂਰ,
    ਅੰਜੀਰ,
    ਆਲੂ ਬੁਖਾਰਾ,
    ਸੁੱਕੇ ਅੰਗੂਰ ਆਦਿ ਦਾ ਸੇਵਨ ਕਰੋ, ਕਬਜ਼ ਦੂਰ ਰਹੇਗੀ
  13. ਕਬਜ਼ ਹੋਵੇ ਤਾਂ ਈਸਬਗੋਲ ਦੇ ਬੂਰੇ ਦਾ ਅਸਰ ਹੋਣ ‘ਚ 10-12 ਘੰਟੇ ਲੱਗ ਜਾਂਦੇ ਹਨ, ਇਸ ਲਈ ਸ਼ਾਮ ਨੂੰ ਛੇ ਵਜੇ ਦੇ ਲੱਗਭਗ ਲਓਗੇ ਤਾਂ ਸਵੇਰੇ ਸਮੇਂ ਸਿਰ ਅਸਰ ਹੋਵੇਗਾ। ਜਦੋਂ ਕਬਜ਼ ਦੂਰ ਹੋ ਜਾਏ ਤਾਂ ਇਸ ਦੀ ਵਰਤੋਂ ਬੰਦ ਕਰ ਦਿਓ। ਅੱਧਾ ਗਲਾਸ ਪਾਣੀ ‘ਚ ਇਕ ਚੱਮਚ ਈਸਬਗੋਲ ਦਾ ਬੂਰਾ 5 ਮਿੰਟ ਤੱਕ ਭਿਓਂ ਕੇ ਪੀ ਲਓ ਅਤੇ ਇਸ ਤੋਂ ਬਾਅਦ ਇਕ ਗਲਾਸ ਪਾਣੀ ਪੀ ਲਓ। ਇਸ ਨੂੰ ਖਾਣੇ ਤੋਂ ਇਕ ਘੰਟੇ ਬਾਅਦ ਖਾਣਾ ਬਿਹਤਰ ਹੁੰਦਾ ਹੈ।
  14. ਅੈਲੋਵੇਰਾ ਦਾ ਗੁੱਦਾ ਕਡ ਕੇ ਰੋਜ ਖਾਲੀ ਪੇਟ ਪੀਵੋ ਤੇ ੳੁਪਰੋ ਗਰਮ ਪਾਣੀ ਪੀਵੋ , ਦੋ ਤਿੰਨ ਦਿਣਾ ਚ ਕਬਜ ਠੀਕ ਹੋਣ ਲਗ ਜਾਵੇਗੀ , ਪੇਟ ੲਿਕੋ ਵਾਰ ਚ ਸਾਫ ਹੋਣ ਲਗ ਜਾਵੇਗਾ , ਏਸ ਨੁਸਖੇ ਨਾਲ ਅੰਤੜੀਅਾਂ ਦੀ ਖੁਸ਼ਕੀ ਚੱਕੀ ਜਾਵੇਗੀ , ਪੁਰਾਣੀ ਤੋ ਪੁਰਾਣੀ ਕਬਜ ਹੋਵੇ ਜੜੋ ਚੱਕੀ ਜਾਵੇਗੀ ਲਗਾਤਾਰ ਤਿੰਨ ਮਹੀਨੇ ਕਰਲੋ , ਜੇ ਘਰ ਚ ਪੋਦਾ ਨਹੀ ਹੈ ਤਾਂ ਬਣਿਅਾ ਬਣਾੲਿਅਾ ਅੈਲੋਵੇਰਾ ਦਾ ਜੂਸ ਵੀ ਲੈ ਸਕਦੇ ਅੋਂ ,
  15. ਤਿੰਨ ਚਾਰ ਚਮਚ ਚਾਵਲ ਤੇ 30 ਗਰਾਮ ਖੰਡ ,(ਜਾਂ ਗੁੜ , ਜਾਂ ਸ਼ਕਰ ਜਾਂ ਮਿਸ਼ਰੀ ) ਅਤੇ ਗੁਲਾਬ ਦੇ ਸੁੱਕੇ ਫੁੱਲ , 250ਗਰਾਮ ਦੁੱਧ ਚ ਖੀਰ ਬਣਾਕੇ ਖਾਅੋ ਸੋਣ ਵੇਲੇ ,, ਸਵੇਰੇ ਜਿਵੇ ਜਿਵੇ ਤੁਸੀ ਠੰਡਾ ਪਾਣੀ ਦੇ ਘੁਟ ਭਰੋਂਗੇ ਤਾਂ ਦਸਤ ਲਗ ਜਾਣਗੇ , ਏ ਵੇਖ ਲੋ ਪੇਟ ਸਾਫ ਹੋਗਿਅਾ ਹੈ ਤਾਂ ਗਰਮ ਪਾਣੀ ਪੀਓ ਦਸਤ ਬੰਦ ਹੋ ਜਾਣਗੇ
  16. ਘੀਏ ਦਾ ਜੂਸ ਖਾਲੀ ਪੇਟ ਪੀਣ ਨਾਲ ਕਬਜ ਰੋਗ ਜੜ ਤੋ ਠੀਕ ਹੋਣ ਲਗ ਜਾਂਦਾ ਅੈ , ਤੇ ਮੂਲੀ ਦਾ ਰਸ ਵੀ ਵਰਤ ਸਕਦੇ ਅੋ , ਮੂਲੀ ਦਾ ਸੇਵਨ ਜੇਕਰ ਤੁਸੀ ਦੁਪਿਹਰ ਤੋ ਬਾਅਦ ਕਰਦੇ ਅੋ ਤਾ ਸ਼ਰੀਰ ਨੂੰ ਨੁਕਸਾਨ ਹੁੰਦੈ , ਹਮੇਸ਼ਾ ਮੂਲੀ ਦਾ ਸੇਵਨ ਜਿਅਾਦਾ ਤੋ ਜਿਅਾਦਾ ਦੁਪਿਹਰ ਤਕ ਕਰੋ (ਤਿੰਨ ਨੰਬਰ ਨੁਸਖਾ ਅੋਨਾ ਵਾਸਤੇ ਅੈ ਜਿੰਨਾ ਨੂੰ ਕਬਜ ਦੀ ਦਿਕਤ ਘਟ ਰਹਿੰਦੀ ਅਾ ਅਤੇ 1-2 ਨੰਬਰ ਜਿੰਨਾ ਨੂੰ ਹਮੇਸ਼ਾ ਕਬਜ ਰਹਿੰਦੀ ਅੈ। To relieve constipation

ਗੁਰਦੇਵ ਸਿੰਘ ਫਾਰਮੇਸੀ ਵਾਲੇ।

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...