Thursday, January 23, 2025

‘Elante Mall’ ‘ਚ ਪਲਟ ਗਈ Toy Train, ਝੂਟੇ ਲੈ ਰਹੇ ਬੱਚੇ ਦੀ ਹੋ ਗਈ ਦਰਦਨਾਕ ਮੌਤ

Date:

Toy train overturned in Elante Mall

ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਇਲਾਕੇ ਤੋਂ ਇਕ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਐਲਾਂਟੇ ਮਾਲ ’ਚ ਟੁਆਏ ਟਰੇਨ ਪਲਟ ਗਈ ਤੇ ਟਰੇਨ ਦੇ ਪਿਛਲੇ ਡੱਬੇ ’ਚ ਬੈਠਾ 11 ਸਾਲ ਦਾ ਬੱਚਾ ਡਿੱਗ ਗਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬੱਚੇ ਨੂੰ ਜੀ.ਐੱਮ.ਸੀ.ਐੱਚ.-32 ’ਚ ਦਾਖਲ ਕਰਵਾਇਆ, ਜਿੱਥੇ ਸਵੇਰੇ ਚਾਰ ਵਜੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਨਵਾਂਸ਼ਹਿਰ ਦੇ ਰਹਿਣ ਵਾਲੇ 11 ਸਾਲਾ ਸ਼ਾਹਬਾਜ਼ ਵਜੋਂ ਹੋਈ ਹੈ। ਪੁਲਿਸ ਨੇ ਟੁਆਏ ਟਰੇਨ ਨੂੰ ਜ਼ਬਤ ਕਰ ਲਿਆ ਹੈ।

ਜਤਿੰਦਰ ਪਾਲ ਦੀ ਸ਼ਿਕਾਇਤ ’ਤੇ ਇੰਡਸਟਰੀਅਲ ਏਰੀਆ ਥਾਣੇ ਦੀ ਪੁਲਸ ਨੇ ਟੁਆਏ ਟਰੇਨ ਦੇ ਸੰਚਾਲਕ ਸੌਰਭ, ਵਾਸੀ ਬਾਪੂਧਾਮ ਅਤੇ ਕੰਪਨੀ ਦੇ ਮਾਲਕਾਂ ਖ਼ਿਲਾਫ਼ ਗਲਤ ਇਰਾਦੇ ਅਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ। ਇਸ ਦੌਰਾਨ ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪਰਿਵਾਰਕ ਮੈਂਬਰ ਬੱਚੇ ਦੀ ਮ੍ਰਿਤਕ ਦੇਹ ਲੈ ਕੇ ਨਵਾਂਸ਼ਹਿਰ ਲਈ ਰਵਾਨਾ ਹੋ ਗਏ।

ਜਾਣਕਾਰੀ ਮੁਤਾਬਕ ਨਵਾਂਸ਼ਹਿਰ ਦਾ ਰਹਿਣ ਵਾਲਾ ਜਤਿੰਦਰ ਪਾਲ ਸਿੰਘ ਸ਼ਨੀਵਾਰ ਨੂੰ ਆਪਣੇ ਦੋ ਬੱਚਿਆਂ, ਪਤਨੀ ਅਤੇ ਚਚੇਰੇ ਭਰਾ ਨਵਦੀਪ ਦੇ ਪਰਿਵਾਰ ਨਾਲ ਚੰਡੀਗੜ੍ਹ ਘੁੰਮਣ ਆਇਆ ਹੋਇਆ ਸੀ। ਸ਼ਨੀਵਾਰ ਰਾਤ ਕਰੀਬ 8 ਵਜੇ ਦੋਵੇਂ ਪਰਿਵਾਰਕ ਮੈਂਬਰ ਸੈਰ ਕਰਨ ਅਤੇ ਖਰੀਦਦਾਰੀ ਕਰਨ ਲਈ ਏਲਾਂਟੇ ਮਾਲ ਪਹੁੰਚੇ। ਮਾਲ ਦੇ ਅੰਦਰ ਗਰਾਊਂਡ ਫਲੋਰ ’ਤੇ ਟੁਆਏ ਟਰੇਨ ਨੂੰ ਦੇਖ ਕੇ 11 ਸਾਲਾ ਸ਼ਾਹਬਾਜ਼ ਅਤੇ ਨਵਦੀਪ ਦੇ ਬੇਟੇ ਨੇ ਉਸ ’ਚ ਝੂਲਾ ਲੈਣ ਲਈ ਕਿਹਾ। ਜਤਿੰਦਰ ਅਤੇ ਨਵਦੀਪ ਦੋਵੇਂ ਬੱਚਿਆਂ ਨੂੰ ਟੁਆਏ ਟਰੇਨ ਵਿਚ ਝੂਲੇ ਦੇਣ ਲਈ ਰਾਜ਼ੀ ਹੋ ਗਏ। ਜਤਿੰਦਰ ਪਾਲ ਨੇ ਦੋਵਾਂ ਬੱਚਿਆਂ ਦੀ ਸਵਾਰੀ ਲਈ 400 ਰੁਪਏ ਦਿੱਤੇ ਪਰ ਚਾਲਕ ਨੇ ਪਰਚੀ ਨਹੀਂ ਦਿੱਤੀ। ਸ਼ਾਹਬਾਜ਼ ਅਤੇ ਦੂਜਾ ਬੱਚਾ ਟੁਆਏ ਟਰੇਨ ਦੇ ਆਖਰੀ ਡੱਬੇ ਵਿਚ ਬੈਠੇ। ਆਪਰੇਟਰ ਸੌਰਵ ਟੁਆਏ ਟਰੇਨ ’ਚ ਬੈਠੇ ਬੱਚਿਆਂ ਨੂੰ ਝੂਲੇ ਦੇਣ ਲਈ ਟਰੇਨ ਦੀ ਗਰਾਊਂਡ ਫਲੋਰ ’ਤੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ।Toy train overturned in Elante Mall

ਇਸ ਦੌਰਾਨ ਅਚਾਨਕ ਟੁਆਏ ਟਰੇਨ ਦਾ ਸੰਤੁਲਨ ਵਿਗੜ ਗਿਆ ਤਾਂ ਪਿਛਲਾ ਡੱਬਾ ਪਲਟ ਗਿਆ। ਬੱਚੇ ਦਾ ਸਿਰ ਡਿੱਬੇ ਦੀ ਖਿੜਕੀ ਤੋਂ ਬਾਹਰ ਆ ਕੇ ਫਰਸ਼ ਨਾਲ ਜ਼ੋਰ ਨਾਲ ਟਕਰਾ ਗਿਆ। ਸਿਰ ’ਤੇ ਸੱਟ ਲੱਗਣ ਕਾਰਨ ਖੂਨ ਵਗਣਾ ਸ਼ੁਰੂ ਹੋ ਗਿਆ, ਜਦਕਿ ਨਵਦੀਪ ਦਾ ਬੱਚਾ ਵਾਲ-ਵਾਲ ਬਚ ਗਿਆ।

ਜਤਿੰਦਰ ਪਾਲ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਜ਼ਖਮੀ ਸ਼ਾਹਬਾਜ਼ ਨੂੰ ਰਾਤ 10 ਵਜੇ ਜੀ.ਐੱਮ.ਸੀ.ਐੱਚ.-32 ’ਚ ਭਰਤੀ ਕਰਵਾਇਆ। ਡਾਕਟਰਾਂ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਬੱਚੇ ਦੇ ਸਿਰ ’ਤੇ ਸੱਟ ਲੱਗੀ ਹੈ, ਜਿਸ ਕਾਰਨ ਕਾਫੀ ਖੂਨ ਵਹਿ ਰਿਹਾ ਹੈ। ਐਤਵਾਰ ਸਵੇਰੇ ਚਾਰ ਵਜੇ ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਮੌਤ ਦੀ ਸੂਚਨਾ ਮਿਲਦੇ ਹੀ ਇੰਡਸਟਰੀਅਲ ਏਰੀਆ ਥਾਣਾ ਪੁਲਸ ਹਸਪਤਾਲ ਪਹੁੰਚ ਗਈ। ਪੁਲਸ ਨੇ ਡਾਕਟਰਾਂ ਦੇ ਬਿਆਨ ਦਰਜ ਕਰਕੇ ਏਲਾਂਟੇ ਮਾਲ ਤੋਂ ਟੁਆਏ ਟਰੇਨ ਜ਼ਬਤ ਕਰ ਲਈ ਹੈ। ਪੁਲਸ ਨੇ ਏਲਾਂਟੇ ਮਾਲ ਦੇ ਅੰਦਰੋਂ ਸੀ.ਸੀ.ਟੀ.ਵੀ. ਫੁਟੇਜ ਹਾਸਲ ਕਰ ਲਈ ਹੈ। ਬੱਚੇ ਨੂੰ ਟੁਆਏ ਟਰੇਨ ਤੋਂ ਉਤਰਨ ਦੀ ਕੋਸ਼ਿਸ਼ ਕਰਦੇ ਦੇਖਿਆ ਗਿਆ।

also read :- ਪ੍ਰਸਿੱਧ ਪੰਜਾਬੀ ਅਦਾਕਾਰ ਦੀ ਹੋਈ ਮੌਤ, ਫ਼ਿਲਮ ਇੰਡਸਟਰੀ ‘ਚ ਛਾਇਆ ਸੋਗ

ਜਾਂਚ ਤੋਂ ਪਤਾ ਲੱਗਾ ਹੈ ਕਿ ਜਦੋਂ ਹਾਦਸਾ ਵਾਪਰਿਆ ਤਾਂ ਟੁਆਏ ਟਰੇਨ ਵਿਚ ਸਿਰਫ਼ ਦੋ ਬੱਚੇ ਹੀ ਬੈਠੇ ਸਨ। ਜਤਿੰਦਰ ਪਾਲ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਕਿ ਟੁਆਏ ਟਰੇਨ ਦੇ ਡਰਾਈਵਰ ਸੌਰਭ ਅਤੇ ਟੁਆਏ ਟਰੇਨ ਚਲਾਉਣ ਵਾਲੀ ਕੰਪਨੀ ਵੱਲੋਂ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਬੱਚੇ ਦੀ ਮੌਤ ਹੋ ਹੋਈ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬੱਚਿਆਂ ਦੀ ਟੁਆਏ ਟਰੇਨ ਚਲਾਉਣ ਦਾ ਠੇਕਾ ਐਲਾਂਟੇ ਮਾਲ ਨੇ ਕੰਪਨੀ ਨੂੰ ਦਿੱਤਾ ਹੈ। ਇੰਡਸਟਰੀਅਲ ਏਰੀਆ ਥਾਣਾ ਪੁਲਸ ਨੇ ਟੁਆਏ ਟਰੇਨ ਦੇ ਡਰਾਈਵਰ ਸੌਰਵ ਅਤੇ ਕੰਪਨੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।Toy train overturned in Elante Mall

Share post:

Subscribe

spot_imgspot_img

Popular

More like this
Related

ਟ੍ਰੈਫਿਕ ਨਿਯਮਾਂ ‘ਤੇ ਸਖ਼ਤੀ , ਇੱਕ ਹੀ ਬਾਈਕ ਦਾ ਕੱਟਿਆ ਗਿਆ 411 ਵਾਰ ਚਲਾਨ ! RLA ਵੀ ਰਹਿ ਗਏ ਹੈਰਾਨ

Chandigarh Police Strictness on traffic rules ਚੰਡੀਗੜ੍ਹ ਵਿੱਚ ਟ੍ਰੈਫਿਕ ਨਿਯਮਾਂ...

ਅਮਰੀਕਾ ਤੋਂ ਆਪਣੇ ਨਾਗਰਿਕਾਂ ਨੂੰ ਵਾਪਸ ਬੁਲਾਏਗਾ ਭਾਰਤ? 

Will India call back the citizens? ਵਿਦੇਸ਼ ਮੰਤਰੀ ਐੱਸ...

ਦੇਸ਼ ਦੀ ਰੱਖਿਆ ਕਰਦਾ ਪੰਜਾਬ ਦਾ ਅਗਨੀਵੀਰ ਜੰਮੂ ‘ਚ ਹੋਇਆ ਸ਼ਹੀਦ

Recruitment was done 2 years ago ਮਾਨਸਾ ਜ਼ਿਲ੍ਹੇ ਦੇ...

ਸਿੱਧੂ ਮੂਸੇਵਾਲਾ ਦਾ ਗੀਤ “ਲਾਕ” ਰਿਲੀਜ਼, ਫੈਨਜ਼ ‘ਚ ਖੁਸ਼ੀ ਦੀ ਲਹਿਰ

Sidhu Moosewala's song "Lockਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ...