ਸ੍ਰੀ ਮੁਕਤਸਰ ਸਾਹਿਬ 14 ਅਗਸਤ
ਜਿ਼ਲ੍ਹਾ ਯੋਜਨਾ ਬੋਰਡ ਸ਼੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਵੱਲੋਂ ਜਿ਼ਲ੍ਹੇ ਦੇ ਲੋਕਾਂ ਦੀ ਸੇਵਾ ਲਈ ਭਾਈ ਘਨਈਆ ਬਲੱਡ ਕਲੱਬ ਦੀ ਸ਼ੁਰੂਆਤ ਕੀਤੀ ਗਈ ਹੈ।
ਗਿੱਦੜਵਾਹਾ ਤੋਂ ਨੌਜਵਾਨਾਂ ਸਮੇਤ ਲੋਕ ਸੇਵਾ ਲਈ ਕੀਤੇ ਉਪਰਾਲੇ ਬਾਰੇ ਜਾਣਕਾਰੀ ਦਿੰਦਿਆਂ ਸੁਖਜਿੰਦਰ ਸਿੰਘ ਕਾਉਣੀ ਨੇ ਕਿਹਾ ਕਿ ਖੂਨਦਾਨ ਮਹਾਦਾਨ ਹੈ ।
ਉਹਨਾਂ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਕੋਈ ਨਹੀਂ ਹੋ ਸਕਦਾ, ਅਸੀਂ ਜੋ ਸ਼ੁਰੂਆਤ ਕੀਤੀ ਹੈ ਇਹ ਸ਼੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਲੋਕਾਂ ਦੀ ਸੇਵਾ ਲਈ ਕੀਤੀ ਹੈ, ਜੇਕਰ ਕਿਸੇ ਨੂੰ ਵੀ ਕਿਸੇ ਵੀ ਹਸਪਤਾਲ ਜਾਂ ਕਿਤੇ ਵੀ ਖੂਨ ਦੀ ਜਰੂਰਤ ਪੈਂਦੀ ਹੈ ਤਾਂ ਸਾਡੀ ਟੀਮ ਦੇ ਨੌਜਵਾਨ ਖੂਨ ਦਾਨ ਕਰਨ ਲਈ ਹਮੇਸ਼ਾ ਤਿਆਰ ਰਹਿਣਗੇ।
ਉਹਨਾਂ ਕਿਹਾ ਕਿ ਹੁਣ ਤੱਕ ਕਰੀਬ 1000 ਨੌਜਵਾਨਾਂ ਦਾ ਗਰੁੱਪ ਬਣ ਚੁੱਕਿਆ ਹੈ, ਹੋਰ ਵੀ ਜਿਹੜੇ ਲੋਕ ਸੇਵਾ ਦੇ ਇਸ ਗੈਰ ਰਾਜਨੀਤਿਕ ਕਾਰਜ ਵਿੱਚ ਜੁੜਨਾ ਚਾਹੁੰਦੇ ਹਨ, ਉਹ ਜੁੜ ਸਕਦੇ ਹਨ।
ਉਹਨਾਂ ਕਿਹਾ ਕਿ ਇਹ ਖੂਨ ਦਾਨ ਕਲੱਬ ਗਿੱਦੜਵਾਹਾ, ਮਲੋਟ, ਲੰਬੀ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਲਈ ਖੂਨ ਉਪਲੱਬਧ ਕਰਵਾ ਕੇ ਦੇਵੇਗਾ। ਉਹਨਾਂ ਕਿਹਾ ਕਿ ਭਾਈ ਘਨਈਆ ਨੇ ਜਿੱਥੇ ਜੰਗ ਦੇ ਮੈਦਾਨ ਵਿੱਚ ਸਿਰਫ ਜਖਮੀਆਂ ਦੀ ਸੇਵਾ ਕੀਤੀ ਸੀ ਭਾਵੇਂ ਉਹ ਦੁਸ਼ਮਣ ਦੇ ਸਿਪਾਹੀ ਸਨ।
ਇਸ ਲਈ ਅਸੀਂ ਉਹਨਾਂ ਦੇ ਨਾਮ ਤੇ ਉਹਨਾਂ ਨੂੰ ਯਾਦ ਕਰਦੇ ਹੋਏ ਕਲੱਬ ਦਾ ਨਾਂ ਭਾਈ ਘਨਈਆ ਖੂਨਦਾਨ ਕਲੱਬ ਰੱਖਿਆ ਹੈ। ਉਹਨਾਂ ਕਿਹਾ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ।
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀਆਂ ਨੂੰ ਜੇਕਰ ਕਿਸੇ ਇਨਸਾਨ ਨੂੰ ਖੂਨ ਦੀ ਜਰੂਰਤ ਹੋਵੇ ਤਾਂ ਉਹ ਭਾਈ ਘਨੱਈਆ ਕਲੱਬ ਦੇ ਮੈਂਬਰ ਡਾ. ਨਿਤਿਨ 9877039278, ਸੰਦੀਪ ਕੁਮਾਰ ਸ਼ਕਤੀ 9872090843 ਅਤੇ
ਜਗਮੀਤ ਸਿੰਘ ਜੱਗਾ 9815905217 ਨਾਲ ਸੰਪਰਕ ਕਰ ਸਕਦਾ ਹੈ ।
ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਦੀ ਅਗਵਾਈ ਵਿੱਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਦੀ ਸੇਵਾ ਲਈ ਹੋਇਆ ਭਾਈ ਘਨਈਆ ਖੂਨ ਦਾਨ ਕਲੱਬ ਦਾ ਗਠਨ
[wpadcenter_ad id='4448' align='none']