ਸਵੀਪ ਪ੍ਰੋਜੈਕਟ ਤਹਿਤ ਵਿਦਿਆਰਥਣਾਂ ਨੇ ਮਹਿੰਦੀ ਲਗਾਉਣ ਦੇ ਮੁਕਾਬਲੇ ਰਾਹੀਂ ਵੋਟ ਦੇ ਅਧਿਕਾਰ ਦੀ ਵਰਤੋਂ ਦਾ ਦਿੱਤਾ ਸੰਦੇਸ਼

ਫ਼ਰੀਦਕੋਟ, 8 ਅਪ੍ਰੈਲ 2024

ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੀ ਯੋਗ ਅਗਵਾਈ ਅਤੇ ਜ਼ਿਲਾ ਨੋਡਲ ਅਫ਼ਸਰ ਸਵੀਪ-ਕਮ- ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਪ੍ਰਦੀਪ ਦਿਓੜਾ, ਸਹਾਇਕ ਜ਼ਿਲਾ ਨੋਡਲ ਅਫ਼ਸਰ ਜਸਬੀਰ ਸਿੰਘ ਜੱਸੀ ਦੀ ਦੇਖ-ਰੇਖ ਹੇਠ ਲੋਕ ਸਭਾ ਚੋਣਾਂ 2024 ‘ਚ ਵੋਟਰਾਂ ਨੂੰ  ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਸਤੇ ਘਰ-ਘਰ ਜਾ ਕੇ ਵੋਟ ਦੀ ਮਹੱਤਤਾ ਦੱਸ ਕੇ, ਸਲੋਗਨ ਤਿਆਰ ਕਰਕੇ, ਵੋਟਰ ਪ੍ਰਣ ਕਰਵਾ ਕੇ, ਰੈਲੀ ਕੱਢ ਕੇ, ਵੱਖ-ਵੱਖ ਸੰਸਥਾਵਾਂ ‘ਚ ਜਾ ਕੇ ਆਮ ਲੋਕਾਂ ਨੂੰ  ਵੋਟ ਦੇ ਅਧਿਕਾਰ ਦੀ ਵਰਤੋਂ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ।

ਵਿੱਦਿਅਕ ਸੰਸਥਾਵਾਂ  ਜਾ ਕੇ ਯੰਗ ਵੋਟਰਾਂ ਨੂੰ , ਪੀ.ਡਬਲਿਯੂ ਵੋਟਰਜ਼ ਨੂੰ , 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ  ਇਸ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਵਾਸਤੇ ਨਿਰੰਤਰ ਪ੍ਰੇਰਿਤ ਕੀਤਾ ਜਾ ਰਿਹਾ ਹੈ । ਇਸ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਵਿਖੇ ਮਿਸ਼ਨ ਸਵੀਪ ਤਹਿਤ ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ ਗਏ । ਇਸ ਮੌਕੇ ਸਟੇਟ ਐਵਾਰਡੀ ਸਕੂਲ ਮੁਖੀ ਜਸਵਿੰਦਰਪਾਲ ਸਿੰਘ ਨੇ ਸਮੂਹ ਸਟਾਫ਼,ਵਿਦਿਆਰਥੀਆਂ ਨੂੰ  ਅਪੀਲ ਕੀਤੀ ਕਿ ਉਹ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਆਪਣੇ ਸੰਪਰਕ ‘ਚ ਆਉਣ ਵਾਲੇ ਸਮੂਹ ਲੋਕਾਂ ਨੂੰ  ਨਿਰੰਤਰ ਜਾਗਰੂਕ ਕੀਤਾ ਜਾਵੇ । ਇਸ ਮੌਕੇ ਕਰਵਾਏ ਮਹਿੰਦੀ ਲਗਾਉਣ ਦੇ ਮੁਕਾਬਲ ‘ਚ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ।

 ਇਸ ਮੌਕੇ ਸਕੂਲ ਮੁਖੀ ਜਸਵਿੰਦਰ ਸਿੰਘ ਮਿੰਟੂ ਨੇ ਦੱਸਿਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਆਮ ਲੋਕਾਂ ‘ਚ ਵੱਧ ਤੋਂ ਵੱਧ ਵੋਟਿੰਗ ਕਰਨ ਦੇ ਉਦੇਸ਼ ਤਹਿਤ ਮਿਸ਼ਨ ਸਵੀਪ ਤਹਿਤ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ । ਸਕੂਲ ਦੇ ਵੋਕੇਸ਼ਨਲ ਵਿੰਗ ‘ਬਿਊਟੀ ਐਂਡ ਵੈੱਲਨੈਸ’ ਦੇ ਇੰਚਾਰਜ ਸੁਖਵਿੰਦਰ ਕੌਰ ਨੇ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਦੌਰਾਨ ਵਿਦਿਆਰਥਣਾਂ ਨੇ ਆਪਣੇ ਹੱਥਾਂ ਉਪਰ ਮਹਿੰਦੀ ਨਾਲ ‘ਮਤਦਾਨ ਮੇਰਾ ਅਧਿਕਾਰ’, ‘ਵੋਟ ਪਾਉਣ ਦਾ ਸਿੰਬਲ’ ਅਤੇ ‘ਸਾਰੇ ਕਾਮ ਛੋੜ ਦੋ ਸਭ ਸੇ ਪਹਿਲੇ ਵੋਟ ਦੋ’ ਆਦਿ ਨਾਅਰੇ ਲਿਖ ਕੇ ਇਸ ਮੁਹਿੰਮ ‘ਚ ਸ਼ਿਰਕਤ ਕੀਤੀ । ਸਮੂਹ ਸਟਾਫ਼ ਵੱਲੋਂ ਸਾਰੀਆਂ ਪ੍ਰਤੀਭਾਗੀ ਬੇਟੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ । ਇਸ ਮੌਕੇ ਮੁਕਾਬਲੇ ਨੂੰ  ਕਰਾਉਣ ਲਈ ਕੰਵਲਜੀਤ ਕੌਰ, ਗੁਰਪ੍ਰੀਤ ਕੌਰ, ਰੁਪਿੰਦਰ ਕੌਰ, ਦਰਸ਼ਨ ਵਰਮਾ, ਮਿਸਟਰ ਸੌਰਭ, ਤਰਸੇਮ ਸਿੰਘ ਨੇ ਯੋਗਦਾਨ ਦਿੱਤਾ |

[wpadcenter_ad id='4448' align='none']