Violence in Nuh ਹਰਿਆਣਾ ਦੇ ਨੂੰਹ ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ ਦੌਰਾਨ ਹੋਈ ਹਿੰਸਾ ਅਤੇ ਹੰਗਾਮੇ ਤੋਂ ਬਾਅਦ ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਤਣਾਅ ਬਣਿਆ ਰਿਹਾ। ਨੂਹ ਵਿੱਚ ਅੱਜ ਵੀ ਕਰਫਿਊ ਜਾਰੀ ਰਹੇਗਾ। ਸੋਮਵਾਰ ਨੂੰ ਦੰਗੇ ਭੜਕਣ ਤੋਂ ਬਾਅਦ ਨੂਹ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਹਿੰਸਕ ਘਟਨਾਵਾਂ ਵਧ ਗਈਆਂ ਸਨ।
ਗੁਰੂਗ੍ਰਾਮ ਅਤੇ ਪਲਵਲ ਜ਼ਿਲ੍ਹਿਆਂ ਵਿੱਚ ਵੀ ਤਣਾਅ ਬਣਿਆ ਹੋਇਆ ਹੈ। ਦੋਹਾਂ ਜ਼ਿਲਿਆਂ ‘ਚ ਮੰਗਲਵਾਰ ਦੇਰ ਰਾਤ ਤੱਕ ਕਈ ਥਾਵਾਂ ‘ਤੇ ਅੱਗਜ਼ਨੀ ਹੋਈ। ਇਸ ਤੋਂ ਇਲਾਵਾ ਰੇਵਾੜੀ ਜ਼ਿਲੇ ਦੇ ਧਵਾਨਾ ‘ਚ ਇਕ ਭਾਈਚਾਰੇ ਦੀਆਂ ਝੋਪੜੀਆਂ ਨੂੰ ਸਾੜ ਦਿੱਤਾ ਗਿਆ। ਬਾਵਲ ਕਸਬੇ ਵਿੱਚ ਕੁਝ ਬਦਮਾਸ਼ਾਂ ਨੇ ਲੁੱਟਮਾਰ ਅਤੇ ਕੁੱਟਮਾਰ ਕੀਤੀ।violence in Nuh
ਹਿੰਸਾ ‘ਚ ਹੁਣ ਤੱਕ 6 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਵਿੱਚ 2 ਹੋਮ ਗਾਰਡ, ਨੂਹ ਦੇ ਭਦਾਸ ਪਿੰਡ ਦੀ ਸ਼ਕਤੀ, ਪਾਣੀਪਤ ਦੇ ਅਭਿਸ਼ੇਕ, ਗੁਰੂਗ੍ਰਾਮ ਦੇ ਇਮਾਮ ਅਤੇ ਇੱਕ ਅਣਪਛਾਤਾ ਸ਼ਾਮਲ ਹੈ।
ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਨੂੰਹ ਦੀ ਹਿੰਸਾ ਦੇ ਵਿਰੋਧ ਵਿੱਚ ਦਿੱਲੀ-ਐਨਸੀਆਰ ਵਿੱਚ ਰੈਲੀਆਂ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਰੈਲੀਆਂ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਹਾਲਾਂਕਿ ਕਈ ਇਲਾਕਿਆਂ ਵਿੱਚ ਰੈਲੀਆਂ ਸ਼ੁਰੂ ਹੋ ਗਈਆਂ ਹਨ।
ਇਹ ਵੀ ਪੜ੍ਹੋ: ਜੇਕਰ ਤੁਹਾਡਾ ਬਜਟ ਵੀ ਘੱਟ ਹੈ ‘ਤੇ ਨਵੇਂ ਮੋਬਾਈਲ ਫ਼ੋਨ ਦੀ ਭਾਲ ‘ਚ ਹੋ ਤਾਂ ਮਟਰੋਲਾ ਦਾ ਇਹ ਨਵਾਂ ਮੋਬਾਈਲ ਤੁਹਾਡੇ ਲਈ ਹੈ। ਜਾਣੋਂ…
ਹਰਿਆਣਾ ਦੇ ਨੂੰਹ ਸਮੇਤ ਹੋਰ ਨਾਜ਼ਕ ਖੇਤਰਾਂ ‘ਚ ਪੈਰਾਮੀਲਟਰੀ ਫੋਰਸ ਦੀਆਂ 13 ਕੰਪਨੀਆਂ ਤਾਇਨਾਤ ਕੀਤੀਆ ਗਈਆ ਹਨ। ਅੱਜ ਸਵੇਰੇ ਕਈ ਥਾਵਾਂ ‘ਤੇ ਸੁਰੱਖਿਆ ਬਲਾਂ ਨੇ ਫਲੈਗ ਮਾਰਚ ਵੀ ਕੀਤਾ। ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦੇਰ ਰਾਤ ਦੱਸਿਆ ਕਿ ਹਿੰਸਾ ਨਾਲ ਸਬੰਧਤ 44 ਐਫਆਈਆਰ ਦਰਜ ਕੀਤੀਆਂ ਗਈਆਂ ਹਨ। 70 ਲੋਕਾਂ ਨੂੰ ਨਾਮਜ਼ਦ ਕਰਕੇ ਹਿਰਾਸਤ ‘ਚ ਲਿਆ ਗਿਆ ਹੈ।
ਦੂਜੇ ਪਾਸੇ ਦਿੱਲੀ ਅਤੇ ਰਾਜਸਥਾਨ ਦੇ ਭਰਤਪੁਰ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਭਰਤਪੁਰ ਦੀਆਂ 4 ਤਹਿਸੀਲਾਂ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨੂਹ, ਪਲਵਲ, ਪਾਣੀਪਤ ਜ਼ਿਲ੍ਹਿਆਂ ਤੋਂ ਇਲਾਵਾ ਗੁਰੂਗ੍ਰਾਮ ਦੇ ਸੋਹਨਾ ਉਪਮੰਡਲ ਦੇ ਸਕੂਲ ਬੁੱਧਵਾਰ ਨੂੰ ਬੰਦ ਰਹਿਣਗੇ। ਹਾਲਾਂਕਿ ਫਰੀਦਾਬਾਦ ਵਿੱਚ ਸਕੂਲ-ਕਾਲਜ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ।
ਹਿੰਸਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੂਰੇ ਨੂਹ ਜ਼ਿਲ੍ਹੇ ਨੂੰ ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਦੋ ਤੋਂ ਤਿੰਨ ਥਾਣਿਆਂ ਦੇ ਇੰਚਾਰਜ ਵਜੋਂ ਨਿਯੁਕਤ ਇੱਕ ਆਈ ਪੀ ਐਸ ਜਾਂਚ ਕਰੇਗਾ। ਇਸ ਵਿਚ 800 ਕਰਮਚਾਰੀ ਵੀ ਲਗਾਏ ਗਏ ਹਨ। ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਇਸ ਘਟਨਾ ਨੂੰ ਅੰਜਾਮ ਕਿਸਨੇ ਦਿੱਤਾ? ਘਟਨਾ ਲਈ ਕੌਣ ਜ਼ਿੰਮੇਵਾਰ? violence in Nuh