Vitamin deficiency
ਭੋਜਨ ਖਾਣ ਨਾਲ ਸਾਡੇ ਸਰੀਰ ਨੂੰ ਐਨਰਜੀ ਮਿਲਦੀ ਹੈ। ਇਸ ਐਨਰਜੀ ਨਾਲ ਸਾਡਾ ਸਰੀਰ ਕਾਰਜ ਕਰਦਾ ਹੈ। ਇਹ ਐਨਰਜੀ ਅਸਲ ਵਿਚ ਵਿਟਾਮਿਨਸ ਤੇ ਮਿਨਰਲਸ ਦੇ ਰੂਪ ਵਿਚ ਹੁੰਦੀ ਹੈ। ਅਸੀਂ ਜਿਹੜਾ ਵੀ ਭੋਜਨ ਖਾਂਦੇ ਹਾਂ ਉਸ ਵਿਚੋਂ ਮਿਲਣ ਵਾਲੇ ਵਿਟਾਮਿਨ ਤੇ ਮਿਨਰਲਸ ਸਾਡੇ ਸਰੀਰ ਵਿਚ ਵੱਖੋ ਵੱਖ ਕਾਰਜ ਕਰਦੇ ਹਨ। ਜਦ ਕੋਈ ਇਨਸਾਨ ਕਮਜ਼ੋਰ ਹੋ ਜਾਵੇ ਤਾਂ ਇਸੇ ਕਾਰਨ ਹੀ ਕਿਹਾ ਜਾਂਦਾ ਹੈ ਕਿ ਇਸ ਨੂੰ ਵਿਟਾਮਿਨਸ ਦੀ ਘਾਟ ਹੈ।
ਵਿਟਾਮਿਨਾਂ ਦੀ ਗੱਲ ਚਲਦੀ ਹੈ ਤਾਂ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਬੀ, ਵਿਟਾਮਿਨ ਬੀ 12 ਆਦਿ ਦਾ ਨਾਮ ਲਿਆ ਜਾਂਦਾ ਹੈ, ਪਰ ਇਹਨਾਂ ਤੋਂ ਸਿਵਾ ਵੀ ਇਕ ਵਿਟਾਮਿਨ ਹੈ, ਜੋ ਸਾਡੇ ਸਰੀਰ ਲਈ ਬਹੁਤ ਅਹਿਮ ਤੇ ਫਾਇਦੇਮੰਦ ਹੁੰਦਾ ਹੈ, ਪਰ ਉਸ ਦਾ ਚਰਚਾ ਕਦੇ ਨਹੀਂ ਹੁੰਦਾ। ਇਸ ਵਿਟਾਮਿਨ ਦਾ ਨਾਮ ਵਿਟਾਮਿਨ ਬੀ 6 ਹੈ। ਇਹ ਵਿਟਾਮਿਨ ਸਾਨੂੰ ਦਿਲ ਦੇ ਰੋਗਾਂ ਅਤੇ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਤੋਂ ਬਚਾਉਂਦਾ ਹੈ। ਆਓ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸੀਏ –
ਵਿਟਾਮਿਨ ਬੀ 6 ਦੇ ਫਾਇਦੇ –
ਵਿਟਾਮਿਨ ਬੀ 6 ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਇਹ ਕੈਂਸਰ ਤੋਂ ਬਚਾਉਂਦਾ ਹੈ। ਵਿਟਾਮਿਨ ਬੀ 6 ਨਾਲ ਭਰਪੂਰ ਭੋਜਨ ਖਾਣ ਸਦਕਾ ਜਦ ਸਾਡੇ ਸਰੀਰ ਵਿਚ ਇਸ ਦੀ ਉਚਿਤ ਮਾਤਰਾ ਰਹਿੰਦੀ ਹੈ ਤਾਂ ਇਸ ਨਾਲ ਹਰ ਤਰ੍ਹਾਂ ਦੇ ਕੈਂਸਰ ਤੋਂ ਬਚਾ ਹੁੰਦਾ ਹੈ। ਇਹ ਵਿਟਾਮਿਨ ਸਰੀਰ ਵਿਚੋਂ ਆਕਸੀਡੇਟਿਵ ਸਟ੍ਰੈਸ ਨੂੰ ਘਟਾਉਂਦਾ ਹੈ। ਇਸ ਸਦਕਾ ਸਰੀਰ ਵਿਚ ਟਿਊਮਰ ਸੈੱਲ ਨਹੀਂ ਬਣਦੇ ਅਤੇ ਸਰੀਰ ਕੈਂਸਰ ਤੋਂ ਬਚਦਾ ਹੈ। ਇਸ ਦੇ ਨਾਲ ਹੀ ਵਿਟਾਮਿਨ ਬੀ 6 ਸਰੀਰ ਵਿਚ ਹੋਮੋਸਿਸਿਟਨ ਨੂੰ ਮੈਂਨੇਟ ਕਰਕੇ ਰੱਖਦਾ ਹੈ। ਹੋਮੋਸਿਸਿਟਨ ਇਕ ਅਜਿਹਾ ਤੱਤ ਹੈ ਜਿਸ ਦਾ ਲੈਵਨ ਵਧਣ ਕਾਰਨ ਦਿਲ ਦੇ ਰੋਗ ਹੋ ਜਾਂਦੇ ਹਨ। ਇਸ ਨਾਲ ਦਿਲ ਦੇ ਦੌਰੇ ਦਾ ਖਤਰਾ ਵਧਦਾ ਹੈ। ਇਹ ਵਿਟਾਮਿਨ ਸਾਡੀ ਦਿਮਾਗ਼ੀ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ।
READ ALSO:ਪੰਜਾਬੀਆਂ ਲਈ ਕੈਨੇਡਾ ਵਿਚ ਸਟੱਡੀ ਵੀਜ਼ਿਆਂ ਬਾਰੇ ਵੱਡੀ ਖਬਰ
ਵਿਟਾਮਿਨ ਬੀ 6 ਦੇ ਸ੍ਰੋਤ
ਵਿਟਾਮਿਮ ਬੀ 6 ਨੂੰ ਮਾਸਾਹਾਰੀ ਭੋਜਨਾਂ ਵਿਚੋਂ ਮੱਛੀ, ਚਿਕਨ ਆਦਿ ਚੋਂ ਮਿਲਦਾ ਹੈ। ਇਸ ਲਈ ਟੂਨਾ ਤੇ ਸੈਲਮਨ ਮੱਛੀ ਵਧੇਰੇ ਸਹੀ ਹੈ। ਇਸ ਦੇ ਨਾਲ ਹੀ ਸਾਬੁਤ ਅਨਾਜ, ਛੋਲੇ, ਚਿਕਨ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ। ਸ਼ਾਕਾਹਾਰੀ ਲੋਕ ਵਿਟਾਮਿਨ ਬੀ 6 ਦੀ ਪ੍ਰਾਪਤੀ ਲਈ ਕੇਲਾ, ਪਪੀਤਾ, ਸੰਤਰਾ, ਅੰਗੂਰ, ਸੇਬ, ਸਟ੍ਰਾਬੈਰੀ ਤੇ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰ ਸਕਦੇ ਹਨ। ਵਿਟਾਮਿਨ ਬੀ 6 ਦੇ ਸੰਬੰਧ ਵਿਚ ਇਕ ਗੱਲ ਇਹ ਵੀ ਜਾਣਨ ਵਾਲੀ ਹੈ ਕਿ ਤੁਸੀਂ ਇਸ ਨੂੰ ਸਪਲੀਮੇਂਟ ਰੂਪ ਵਿਚ ਪ੍ਰਾਪਤ ਕਰਕੇ ਇਸ ਦੇ ਲਾਭ ਨਹੀਂ ਲੈ ਸਕਦੇ। ਇਹ ਸੰਭਵ ਨਹੀਂ ਹੈ ਕਿ ਕੋਈ ਗੋਲੀ ਖਾ ਕੇ ਤੁਸੀਂ ਵਿਟਾਮਿਨ ਬੀ 6 ਦੇ ਫਾਇਦੇ ਲੈ ਲਵੋਂਗੇ।
Vitamin deficiency