Wednesday, January 8, 2025

ਵਲਾਦੀਮੀਰ ਪੁਤਿਨ ਨੇ ਜਿੱਤੀਆਂ ਚੋਣਾਂ, ਜਾਣੋ ਕਦੋ ਤੱਕ ਰਹਿਣਗੇ ਰੂਸ ਦੇ ਰਾਸ਼ਟਰਪਤੀ

Date:

Vladimir Putin

ਰੂਸ ’ਚ ਤਿੰਨ ਦਿਨਾਂ ਦੀ ਵੋਟਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਦੌਰਾਨ ਕੁੱਲ ਪਈਆਂ ਵੋਟਾਂ ’ਚ 87.97 ਫ਼ੀਸਦੀ ਵੋਟਾਂ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲੀਆਂ ਹਨ। ਇਸ ਤਰ੍ਹਾਂ ਪੁਤਿਨ ਨੇ ਚੋਣ ਜਿੱਤ ਲਈ ਹੈ ਤੇ ਉਹ 2030 ਤੱਕ ਰੂਸ ਦੇ ਰਾਸ਼ਟਰਪਤੀ ਬਣੇ ਰਹਿਣਗੇ। ਕਮਜ਼ੋਰ ਮੁਕਾਬਲੇ ਕਾਰਨ ਹੋਈ ਇਸ ਆਸਾਨ ਜਿੱਤ ਨਾਲ ਉਨ੍ਹਾਂ ਨੇ ਪੰਜਵੀਂ ਵਾਰ ਜਿੱਤ ਦਰਜ ਕੀਤੀ ਹੈ। ਅਮਰੀਕਾ ਨੇ ਆਪਣੀ ਪ੍ਰਤੀਕਿਰਿਆ ’ਚ ਕਿਹਾ ਹੈ ਕਿ ਰੂਸ ’ਚ ਸੁਤੰਤਰ ਤੇ ਨਿਰਪੱਖ ਚੋਣਾਂ ਨਹੀਂ ਹੋਈਆਂ, ਇਸ ਲਈ ਨਤੀਜਾ ਅਣਕਿਆਸਿਆ ਨਹੀਂ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਐਤਵਾਰ ਨੂੰ ਪੂਰੀ ਹੋਈ। ਕੁੱਲ 11.4 ਕਰੋੜ ਵੋਟਰਾਂ ’ਚੋਂ 72.84 ਫ਼ੀਸਦੀ ਲੋਕਾਂ ਨੇ ਤਿੰਨ ਦਿਨਾਂ ’ਚ ਵੋਟਾਂ ਪਾਈਆਂ।

ਪੁਤਿਨ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵਜੋਂ ਰੂਸ ਦੀ ਸੱਤਾ ’ਚ 1999 ਤੋਂ ਹੀ ਬਣੇ ਹੋਏ ਹਨ। ਉਨ੍ਹਾਂ ਨੇ ਖ਼ਰਾਬ ਸਿਹਤ ਕਾਰਨ ਬੋਰਿਸ ਯੇਲਤਸਿਨ ਨੂੰ ਸੱਤਾ ਦੀ ਵਾਗਡੋਰ ਸੌਂਪੀ ਸੀ, ਉਦੋਂ ਰੂਸ ਆਪਣੀ ਹੋਂਦ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਸੀ। ਸਿਰਫ਼ 10 ਸਾਲਾਂ ’ਚ ਉਨ੍ਹਾਂ ਨੇ ਰੂਸ ਦੀ ਤਸਵੀਰ ਬਦਲ ਦਿੱਤੀ। ਹੁਣ ਉਹ ਜੋਸਫ ਸਟਾਲਿਨ ਨੂੰ ਪਿੱਛੇ ਛੱਡਦੇ ਹੋਏ ਰੂਸ ਦੇ 200 ਸਾਲਾਂ ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਸਮੇਂ ਤੱਕ ਸੱਤਾ ’ਚ ਰਹਿਣ ਵਾਲੇ ਆਗੂ ਬਣਨ ਦੀ ਰਾਹ ’ਤੇ ਹਨ।

READ ALSO:ਰੋਇਲ ਚੈਲੇਂਜਰਜ਼ ਬੈਂਗਲੁਰੂ ਨੇ ਰਚਿਆ ਇਤਿਹਾਸ ਦਿੱਲੀ ਕੈਪੀਟਲਸ ਨੂੰ ਹਰਾ ਕੇ ਚੈਂਪੀਅਨਸ਼ਿਪ ਕੀਤੀ ਆਪਣੇ ਨਾਮ…

ਰੂਸ ਦੇ ਕੁੱਲ 11.42 ਕਰੋੜ ਵੋਟਰਾਂ ’ਚੋਂ 63 ਫ਼ੀਸਦੀ ਨੇ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਵੋਟਿੰਗ ਕੀਤੀ ਸੀ। ਐਤਵਾਰ ਨੂੰ ਮਰਹੂਮ ਨਵਲਨੀ ਦੇ ਹਮਾਇਤੀਆਂ ਨੇ ਨੂਨ ਅਗੇਂਸਟ ਪੁਤਿਨ ਦਾ ਨਾਅਰਾ ਲਾਉਂਦਿਆਂ ਵਿਰੋਧ ’ਚ ਮਤਦਾਨ ਦਾ ਸੱਦਾ ਦਿੱਤਾ ਸੀ ਪਰ ਇਸ ਸੱਦੇ ਨਾਲ ਪੁਤਿਨ ਨੂੰ ਖ਼ਾਸ ਨੁਕਸਾਨ ਹੁੰਦਾ ਨਹੀਂ ਦਿਸ ਰਿਹਾ। ਐਤਵਾਰ ਦੁਪਹਿਰੇ ਵੋਟਿੰਗ ਕੇਂਦਰਾਂ ’ਤੇ ਨੌਜਵਾਨਾਂ ਦੀ ਭੀੜ ਦੇਖੀ ਗਈ ਸੀ। ਵੋਟਰਾਂ ਦੀਆਂ ਲਾਈਨਾਂ ਭਾਰਤ, ਆਸਟ੍ਰੇਲੀਆ, ਜਾਪਾਨ, ਅਰਮੇਨੀਆ, ਕਜ਼ਾਕਿਸਤਾਨ, ਜਾਰਜੀਆ ਤੇ ਹੋਰਨਾਂ ਦੇਸ਼ਾਂ ’ਚ ਸਥਿਤ ਦੂਤਘਰਾਂ ’ਚ ਬਣਾਏ ਗਏ ਵੋਟਿੰਗ ਕੇਂਦਰਾਂ ’ਚ ਵੀ ਦੇਖੀਆਂ ਗਈਆਂ।

Vladimir Putin

Share post:

Subscribe

spot_imgspot_img

Popular

More like this
Related

ਤਹਿਸੀਲਦਾਰ ਦੇ ਨਾਮ ਉਪਰ 11000 ਰੁਪਏ ਰਿਸ਼ਵਤ ਹਾਸਲ ਕਰਦਾ ਵਸੀਕਾ ਨਵੀਸ ਰੰਗੇ ਹੱਥੀਂ ਗ੍ਰਿਫਤਾਰ

ਚੰਡੀਗੜ੍ਹ 7 ਜਨਵਰੀ 2025 -  ਪੰਜਾਬ ਵਿਜੀਲੈਂਸ ਬਿਉਰੋ ਨੇ ਰਾਜ...

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਫ਼ਰੀਦਕੋਟ 07 ਜਨਵਰੀ,2025   ਸ.ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ  ਆਪਣੇ ਗ੍ਰਹਿ...

ਪੰਜਾਬ ਵਿੱਚ ਹੁਣ ਤੱਕ ਰੂਫਟਾਪ ਸੋਲਰ ਦੀ ਕੁੱਲ ਸਥਾਪਿਤ ਸਮਰੱਥਾ 430 ਮੈਗਾਵਾਟ-ਵਿਧਾਇਕ ਸ਼ੈਰੀ ਕਲਸੀ

ਬਟਾਲਾ, 7 ਜਨਵਰੀ (   )  ਬਟਾਲਾ ਦੇ ਨੌਜਵਾਨ ਵਿਧਾਇਕ ਅਤੇ ਪੰਜਾਬ ਦੇ...