(ਕੀ ਰੋਜ਼ ਇੱਕ ਸੇਬ ਖਾਣ ਨਾਲ ਸਚਮੁੱਚ ਡਾਕਟਰ ਤੋਂ ਬਚਿਆ ਜਾ ਸਕਦਾ ? )
ਇਹ ਸਵਾਲ ਅਕਸਰ ਸਾਡੇ ਦਿਮਾਗ ਵਿੱਚ ਆਉਂਦਾ ਹੈ, ਸਾਡੀਆਂ ਬਹੁਤੀਆਂ ਬਿਮਾਰੀਆਂ ਦਾ ਕਾਰਨ ਸਿਰਫ਼ ਭੋਜਨ ਹੈ ਜਿਹੜਾ ਅਸੀਂ ਖਾਂਦੇ ਹਾਂ ਜਾਂ ਪੀਂਦੇ ਹਾਂ। ਗੰਧਲੇ ਪਾਣੀ ਤੋਂ ਬਿਨ੍ਹਾਂ ਭੋਜਨ ਹੀ ਸਭ ਤੋਂ ਵੱਡਾ ਕਾਰਨ ਹੈ, ਜਿਹੜਾ ਸਾਡੀ ਸਿਹਤ ਨੂੰ ਵਿਗਾੜਦਾ ਹੈ।
ਅਕਸਰ ਡਾਇਟ ਚਾਰਟ ਬਣਾਉਣ ਵਾਲੇ ਤੁਹਾਨੂੰ ਬਹੁਤ ਕੁਝ ਅਜਿਹਾ ਦੱਸਦੇ ਹਨ, ਜਿਹੜਾ ਸਾਡੇ ਲਈ ਬਿਲਕੁਲ ਵੀ ਸਹੀ ਨਹੀਂ ਹੁੰਦਾ। ਆਮ ਧਾਰਨਾ ਹੈ ਕਿ ਕੁਦਰਤ ਨੇ ਵਖੋ ਵੱਖਰੇ ਕਿਸਮ ਦੇ ਭੋਜਨ ਪਦਾਰਥ ਮਨੁੱਖ ਤੇ ਜੀਵ ਜੰਤੂਆਂ ਲਈ ਪੈਦਾ ਕੀਤੇ ਹਨ।
ਪਰ ਅਜਿਹਾ ਨਹੀਂ ਹੈ ਮਨੁੱਖ ਤੇ ਬਾਕੀ ਜਾਨਵਰਾਂ ਨੇ ਲੱਖਾਂ ਤੇ ਸਾਲ ਦੀ ਮਿਹਨਤ ਨਾਲ ਆਪਣੇ ਆਪ ਨੂੰ ਖਾਸ ਭੋਜਨ ਪਦਾਰਥਾਂ ਅਨੁਸਾਰ ਢਾਲਿਆ ਹੈ। ਇਸ ਵਿੱਚ ਪਹਿਲੀ ਉਦਾਹਰਣ ਸਿਰਫ ਕਣਕ ਹੀ ਹੈ, ਜਿਹੜੀ ਘਾਹ ਦੀ ਇੱਕ ਕਿਸਮ ਹੈ ਤੇ ਮਨੁੱਖੀ ਸਰੀਰ ਨੇ ਊਰਜਾ ਦੇ ਸ੍ਰੋਤ ਨੂੰ ਪ੍ਰੋਟੀਨ ਤੋਂ ਕਾਰਬੌ ਵਿੱਚ ਬਦਲਣ ਦੀ ਜਾਚ ਨੂੰ ਲੱਖਾਂ ਸਾਲਾਂ ਵਿੱਚ ਸਿੱਖਿਆ।
ਇਸ ਨਾਲ ਉਸਦਾ ਜੀਵ ਮਾਸ ਲਈ ਕੀਤੀ ਜਾਣ ਵਾਲੀ ਭੱਜ ਦੌੜ ਘੱਟ ਗਈ ਤੇ ਉਹਨੂੰ ਇਹ ਮੌਕਾ ਮਿਲਿਆ ਕਿ ਉਹ ਇੱਕ ਪਿੰਡ ਵਿੱਚ ਬੈਠ ਕੇ ਆਪਣਾ ਭੋਜਨ ਉਗਾ ਸਕੇ। ਨਾ ਕਿ ਜਾਨਵਰ ਮਾਰਨ ਲਈ ਥਾਂ ਥਾਂ ਭਟਕਦਾ ਰਹੇ। ਕਣਕ ਨੂੰ ਜਜ਼ਬ ਕਰਨ ਲਈ ਉਹ ਖੇਤ ਵਿੱਚ ਦੱਬ ਕੇ ਮਿਹਨਤ ਕਰਦਾ ਸੀ। ਜਿਸ ਕਰਕੇ ਉਸਦਾ ਸਰੀਰ ਦੇ ਇੰਸੁਲਿਨ ਨੂੰ ਖਤਰਾ ਪੈਦਾ ਨਾ ਹੋਇਆ। ਪਰ ਸਮੇਂ ਨਾਲ ਸਰੀਰਕ ਮਿਹਨਤ ਘਟਦੀ ਗਈ। ਅੱਜ ਦੇ ਸਮੇਂ ਵਿੱਚ ਬਿਨ੍ਹਾਂ ਸਰੀਰਕ ਮਿਹਨਤ ਤੋਂ ਕਣਕ ਤੇ ਹੋਰ ਕਾਰਬੋ ਸਾਡੇ ਲਈ ਸ਼ੂਗਰ ਦੀ ਸਭ ਤੋਂ ਵੱਡੀ ਸਮੱਸਿਆ ਹਨ। ਤੇ ਟੇਬਲ ਸ਼ੂਗਰ ਇਹਦੇ ਵਿੱਚ ਵਾਧਾ ਕਰਦੀ ਹੈ।
ਮਨੁੱਖ ਲਈ ਸਭ ਤੋਂ ਵਧੀਆ ਭੋਜਨ ਉਹ ਹੈ, ਜਿਹੜਾ ਓਥੇ ਪੈਦਾ ਹੁੰਦਾ ਹੈ ਜਿੱਥੇ ਉਹ ਤੇ ਉਹਦੇ ਪੁਰਖੇ ਪੈਦਾ ਹੋਏ ਤੇ ਜਿਹੜਾ ਓਥੇ ਮੌਸਮ ਦੇ ਹਿਸਾਬ ਨਾਲ ਪੈਦਾ ਕਰਕੇ ਖਾਧਾ ਜਾਂਦਾ ਹੈ। ਇਸ ਲਈ ਜੇਕਰ ਕੋਈ ਇਹ ਕਿਸੇ ਪੰਜਾਬੀ ਨੂੰ ਆਖੇ ਕਿ” ਐਨ ਐਪਲ ਆ ਡੇ ਕੀਪਸ ਡਾਕਟਰ ਅਵੇ” ਇਹ ਸੱਚ ਨਹੀਂ ਹੈ। ਕਿਉੰਕਿ ਸੇਬ ਸਾਡਾ ਕੁਦਰਤੀ ਫ਼ਲ ਨਹੀਂ ਹੈ। ਨਾ ਹੀ ਕੇਲਾ ਹੈ, ਨਾ ਹੀ ਕੀਵੀ। ਇਹਨਾ ਨੂੰ ਖਾਣ ਦਾ ਉਹ ਅਸਰ ਤੁਹਾਡੇ ਸਰੀਰ ਨੂੰ ਨਹੀਂ ਦਿਸੇਗਾ ਜਿਹੜਾ ਕਿਸੇ ਅੰਗਰੇਜ਼ ਦੇ ਸਰੀਰ ਤੇ ਦਿਸੇਗਾ ਉਹ ਵੀ ਯੂਰਪ ਦੇ ਮੌਸਮ ਵਿੱਚ ਖ਼ਾ ਕੇ। ਇਸ ਲਈ ਥੋੜ੍ਹੀ ਬਹੁਤ ਮਦਦ ਇਹ ਭਾਵੇਂ ਕਰ ਦੇਵੇ ਪਰ ਬਾਕੀ ਗੱਲ ਸਾਰੀ ਮਾਰਕਟਇੰਗ ਹੈ, ਤੇ ਵਿਦੇਸ਼ ਲਈ ਸੱਚ ਹੋ ਸਕਦੀ ਹੈ। ਤੁਹਾਡੇ ਲਈ ਸ਼ਾਇਦ ਨਹੀਂ।
ਸਾਡੇ ਸਰੀਰ ਲਈ ਜਿਹੜੇ ਫਲ ਸਭ ਤੋਂ ਫ਼ਾਇਦੇਮੰਦ ਰਹਿਣਗੇ ਉਹ ਸਾਡੇ ਦੇਸੀ ਫਲ ਹੀ ਰਹਿਣਗੇ ਜਿਹੜੇ ਹਨ ਅੰਬ , ਜਾਮਨ, ਅਮਰੂਦ, ਨਾਸ਼ਪਾਤੀ, ਬੇਰ, ਤਰਬੂਜ਼, ਖਰਬੂਜਾ, ਖੱਟੇ ਫ਼ਲ ਨਿੰਬੂ ਆਂਵਲਾ ਆਦਿ।
( ਆਂਵਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਮਗਰੋਂ ਹੀ ਯਾਦ ਆਉਂਦਾ ਹੈ । ਪਰ ਅਫਸੋਸ ਅੱਜ ਦੇ ਸਮੇਂ ਚ ਆਂਵਲਾ ਸਭ ਤੋਂ ਇਗਨੋਰ ਕੀਤਾ ਗਿਆ ਫਲ ਹੈ, ਸਿਰਫ ਟੇਬਲ ਸ਼ੂਗਰ ਨਾਲ ਤੁੰਨ ਕੇ ਖਾਧਾ ਮੁਰੱਬਾ ਹੀ ਸ਼ੀ ਮੰਨ ਲਿਆ ਗਿਆ, ਜਿਸਦੇ ਫਾਇਦੇ ਤੋਂ। ਵੱਧ ਨੁਕਸਾਨ ਹਨ ਹਾਈ ਸ਼ੂਗਰ ਕਰਕੇ ) ਆਦਿ ਜਿਹੜੇ ਕਿ ਪੰਜਾਬ ਜਾਂ ਉੱਤਰ ਭਾਰਤ ਦੇ ਮੌਸਮ ਅਨੁਸਾਰ ਹਜਾਰਾਂ ਸਾਲਾਂ ਤੋਂ ਆਪਣੇ ਆਪ ਉੱਗਦੇ ਹਨ। ਉਹਨਾਂ ਨੂੰ ਕਿਸੇ ਹੋਰ ਵਖਰੇ ਤਰ੍ਹਾਂ ਦੇ ਮੌਸਮ ਵਿੱਚ ਉਗਾ ਕੇ ਨਹੀਂ ਖਾਣਾ ਪੈ ਰਿਹਾ।ਇਹੋ ਗੱਲ ਸਬਜ਼ੀਆਂ ਦੀ ਹੈ, ਚਾਹੇ ਉਹ ਅਰਬੀ ਹੋਵੇ, ਬਤਾਉਂ ਹੋਣ, ਮਿੱਠਾ ਕੱਦੂ ਘੀਆ ਹੋਏ ਜਾਂ ਕੁਝ ਹੋਰ।
ਦੇਸੀ ਦਾਲਾਂ ਨੂੰ ਛੱਡਕੇ ਸਭ ਦਾਲਾਂ ਨੂੰ ਘਟਾਇਆ ਜਾ ਸਕਦਾ ਕਿਉਕਿ ਦਾਲ ਕੋਈ ਵਧੀਆ ਪ੍ਰੋਟੀਨ ਸਰੋਤ ਨਹੀਂ ਹੈ।
ਸਾਡੇ ਸਰੀਰ ਨੇ ਇਹਨਾਂ ਫ਼ਲ ਸਬਜ਼ੀਆਂ ਤੇ ਬਾਕੀ ਖਾਣ ਵਾਲੇ ਪਦਾਰਥ ਦੇ ਹਿਸਾਬ ਨਾਲ ਖੁਦ ਨੂੰ ਢਾਲਿਆ ਹੈ।
ਜਿਹੜਾ ਭੋਜਨ ਸਾਨੂੰ ਹਜ਼ਮ ਹੋਏਗਾ ਉਹ ਸਾਡੇ ਮੌਸਮ, ਸਾਡੇ ਆਲੇ ਦੁਆਲੇ, ਸਾਡੀ ਉਮਰ, ਸਾਡੇ DNA, ਤੇ ਸਾਡੀ ਪਰਵਰਿਸ਼ ਕਿਵੇਂ ਤੇ ਕਿੱਥੇ ਹੋਈ ਇਸਤੇ ਨਿਰਭਰ ਕਰੇਗਾ।
ਇਸ ਲਈ ਇੱਕ ਸਾਊਥ ਇੰਡੀਅਨ ਬੰਦੇ ਨੂੰ ਜਿਹੜਾ ਸਮੁੰਦਰ ਕਿਨਾਰੇ ਜੰਮਿਆ ਉਹਦੇ ਲਈ ਉੱਤਰ ਭਾਰਤ ਦਾ ਸਾਗ ਤੇ ਮੱਕੀ ਦੀ ਰੋਟੀ ਪਚਣਾ ਆਸਾਨ ਨਹੀਂ।ਰੋਜ਼ਾਨਾ ਤਾਂ ਉਹ ਕਦੇ ਵੀ ਨਹੀਂ ਖ਼ਾ ਸਕੇਗਾ।
ਇਹ ਗੱਲ ਮਸਾਲਿਆਂ ਤੇ ਵੀ ਲਾਗੂ ਹੁੰਦੀ ਹੈ ਜਿਹੜੇ ਮਸਾਲੇ ਅਸੀਂ ਘਰੇਲੂ ਤੌਰ ਤੇ ਖਾਂਦੇ ਹਾਂ ਉਹਨਾਂ ਮੁਕਾਬਲੇ ਬਾਹਰੀ ਮਸਾਲੇ ਸਾਨੂੰ ਨਹੀਂ ਪਚਣਗੇ। ਜਿਹੜੀ ਚੀਜ਼ ਅਸੀਂ ਬਚਪਨ ਤੋਂ ਖਾਣੀ ਸਿੱਖ ਲਈ ਤੇ ਪਚਾਉਣੀ ਵੀ ਉਹ ਜਰੂਰ ਸਾਡੇ ਸਰੀਰ ਨੂੰ ਪਚਣ ਲੱਗ ਜਾਏਗੀ। ਪਰ ਬਹੁਤ ਸਾਰੇ ਬੱਚੇ ਇਹਦੇ ਲਈ ਤਿਆਰ ਨਹੀਂ ਹੋਣਗੇ।
ਜਿਵੇਂ ਕਈਆਂ ਨੂੰ ਦੁੱਧ ਤੋਂ ਕਈਆਂ ਨੂੰ ਕਣਕ ਤੋਂ ਐਲਰਜੀ ਹੋ ਸਕਦੀ ਜਿਹੜੀ DNA ਵਿਚਲੇ ਉਸ ਤੰਦ ਦੀ ਗ਼ੈਰ ਮੌਜੂਦਗੀ ਹੋ ਸਕਦੀ ਹੈ ਜਿਹੜੀ ਇਸ ਭੋਜਨ ਨੂੰ ਪਚਾਉਣ ਲਈ ਜਰੂਰੀ ਐਨਜੈਮ ਪੈਦਾ ਕਰੇ।
ਮੁੱਕਦੀ ਗੱਲ ਇਹ ਹੈ ਕਿ ਹਰ ਵਿਅਕਤੀ ਲਈ ਕਿਹੜੀ ਚੀਜ਼ ਸਹੀ ਕਿਹੜੀ ਚੀਜ਼ ਗਲਤ ਹੋ ਸਕਦੀ ਹੈ ਇਹ ਉਹਦੇ ਆਪਣੇ ਸਰੀਰ ਤੇ ਨਿਰਭਰ ਕਰਦੀ ਹੈ। ਹਰ ਇੱਕ ਲਈ ਇੱਕੋ ਡਾਇਟ ਕੰਮ ਨਹੀਂ ਕਰ ਸਕਦੀ। ਖ਼ਾਸ ਕਰਕੇ ਗ਼ੈਰ ਮੌਸਮੀ ਤੇ ਗ਼ੈਰ ਸਥਾਨਕ ਭੋਜਨ ਪਦਾਰਥ ਕਦੇ ਵੀ ਉਹ ਕੰਮ ਨਹੀਂ ਕਰ ਸਕਦੇ ਜਿਹੜੇ ਸਾਡੇ ਆਪਣੇ ਮੌਸਮੀ ਭੋਜਨ ਪਦਾਰਥ ਕਰਨਗੇ।
ਜਿਵੇਂ ਇੱਕ ਗੋਰੇ ਨੂੰ ਤਰਬੂਜ਼ ਖਾਣ ਦੀ ਲੋੜ ਹੀ ਨਹੀਂ, ਕਿਉੰਕਿ ਓਥੇ ਗਰਮੀ ਹੈ ਨਹੀਂ, ਉਹਨੂੰ ਅਜਿਹਾ ਕੋਈ ਫਲ ਖਾਣ ਦੀ ਲੋੜ ਨਹੀਂ ਜਿਸ ਵਿਚ ਪਾਣੀ ਦੀ ਬਹੁਤਾਤ ਹੋਵੇ।
ਜਦਕਿ ਸਮੁੰਦਰ ਕੰਢੇ ਵਾਲਿਆਂ ਲਈ ਨਾਰੀਅਲ ਦਾ ਪਾਣੀ ਵਰਦਾਨ ਹੈ, ਉਹ ਉੱਤਰ ਭਾਰਤ ਲਈ ਓਨਾ ਫ਼ਾਇਦੇਮੰਦ ਨਹੀਂ। ਮੱਛੀ ਮਗਰੋਂ ਦੁੱਧ ਪੀਣ ਦੀ ਉਹਨਾਂ ਨੂੰ ਲੋੜ ਨਹੀਂ। ਪਰ ਉੱਤਰ ਭਾਰਤ ਲਈ ਪ੍ਰੋਟੀਨ ਤੇ ਫੈਟ ਲਈ ਮੁੱਖ ਸਰੋਤ ਦੁੱਧ ਹੀ ਰਿਹਾ। ਦੱਖਣ ਭਾਰਤ ਦੇ ਲੋਕ ਇਹਨੂੰ ਪਚਾ ਨਹੀਂ ਸਕਦੇ ਤੇ ਉੱਤਰ ਭਾਰਤ ਚ 200 ਗ੍ਰਾਮ ਮੱਛੀ ਖ਼ਾ ਕੇ ਪੇਟ ਚ ਗਰਮੀ ਹੋ ਜਾਂਦੀ ਹੈ।
ਮਨੁੱਖੀ ਸਰੀਰ ਲਈ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਜਿਸ ਲਈ ਉਸਦਾ ਸਰੋਤ ਆਦਿ ਕਾਲ ਤੋਂ ਹੀ ਵਿਕਸਤ ਹੋਇਆ ਹੈ ਉਹ ਜਾਨਵਰਾਂ ਦਾ ਮਾਸ ਤੇ ਅੰਡੇ ਹੀ ਹਨ। ਜਿਸਨੂੰ ਕਿਸੇ ਵਕਤ ਉਹ ਕੱਚਾ ਵੀ ਪਚਾ ਲੈਂਦਾ ਸੀ। ਸਰੀਰ ਦੇ ਸਾਰੇ ਅੰਗ ਅੱਜ ਵੀ ਉਵੇਂ ਵਿਕਸਤ ਹਨ। ਅੱਗ ਤੇ ਪਕਾ ਲੈਣ ਮਗਰੋਂ ਤਾਂ ਇਹ ਹੋਰ ਵੀ ਸਾਫ਼ ਤੇ ਪਾਚਣਯੋਗ ਹੋ ਗਿਆ। ਛੇਤੀ ਪਚਾਉਣ ਲਈ ਮੌਸਮ ਅਨੁਸਾਰ ਉਹਨੇ ਮਸਾਲੇ ਵੀ ਲੱਭੇ।
ਫਿਰ ਅੱਡੋ ਅੱਡ ਥਾਵੇਂ ਅੱਡ ਅੱਡ ਜਾਨਵਰਾਂ ਦਾ ਮੀਟ ਖਾਣਯੋਗ ਆਪਣੇ ਸਰੀਰ ਨੂੰ ਢਾਲਿਆ। ਮੌਸਮ ਦੇ ਸਥਾਨ ਅਨੁਸਾਰ। ਇਸ ਲਈ ਗਰਮ ਤੇ ਠੰਡੇ ਤੇ ਭਾਰਤੀ ਲੋਕਾਂ ਦੇ ਮੀਟ ਦਾ ਸਰੋਤ ਵੱਖ ਵੱਖ ਹਨ।
ਉੱਤਰ ਭਾਰਤ ਤੇ ਯੂਰੇਸ਼ੀਆ ਦੇ ਬਹੁਤ ਮੁਲਕਾਂ ਜਿੱਥੇ ਵੀ ਮੰਗੋਲ DNA ਮਿਲਦਾ ਹੈ ਉਹਨਾਂ ਨੇ ਦੁੱਧ ਨੂੰ ਪਚਾਉਣ ਵਾਲਾ ਐਨਜੈਮ ਸਰੀਰ ਵਿਚ ਪਾਣੀ ਦਾਖਿਲ ਕੀਤਾ। ਖਾਸ ਕਰਕੇ ਵਧੇਰੇ ਫੈਟ ਵਾਲਾ ਦੁੱਧ। ਇਸ ਲਈ ਦੁਨੀਆਂ ਭਰ ਵਿਚ ਬਹੁਤ ਘਟ ਲੋਕ ਹਨ ਜਿਹੜੇ ਦੁੱਧ ਖ਼ਾਸ ਕਰ ਵੱਧ ਫੈਟ ਵਾਲਾ ਮਝ ਦਾ ਦੁੱਧ ਪਚਾ ਸਕਣ।
ਹਾਲਾਂਕਿ ਮ੍ਝ ਦੇ ਦੁੱਧ ਨੂੰ ਵਲੈਤੀ ਗਾਵਾਂ ਸਾਹਮਣੇ ਘਟੀਆ ਦਿਖਾਉਣ ਲਈ ਇਹ ਵੀ ਕਦੇ ਕਿਹਾ ਗਿਆ ਕਿ ਇਹ ਦਿਮਾਗ਼ ਮੋਟਾ ਕਰਦਾ ਹੈ। ਪਰ ਅਜਿਹਾ ਕੁਝ ਨਹੀਂ ਹੁੰਦਾ। ਮੱਝ ਜਿਹੋ ਜਿਹੇ ਸਖ਼ਤ ਮੌਸਮ ਵਿੱਚ ਦੁੱਧ ਦੇ ਸਕਦੀ ਹੈ ਗਾਂ ਨਹੀਂ ਦੇ ਸਕਦੀ , ਪਸ਼ੂ ਰੱਖਣ ਵਾਲੇ ਇਹ ਗੱਲ ਜਾਣਦੇ ਹਨ। ਇਸ ਲਈ ਸਾਡੇ ਪੁਰਾਣੇ ਲੋਕਾਂ ਨੇ ਗਾਵਾਂ ਨਾਲੋ ਹਮੇਸ਼ਾਂ ਮੱਝ ਨੂੰ ਤਰਜੀਹ ਦਿੱਤੀ। ਭਾਵੇਂ ਧਾਰਮਿਕ ਤੌਰ ਤੇ ਵੀ ਸਾਡੇ ਗਾਂ ਦੀ ਮਾਨਤਾ ਰਹੀ ਹੈ।
ਸੋ ਅੰਤ ਵਿੱਚ ਮੈਂ ਇਹੋ ਗੱਲ ਕਹਾਗਾਂ ਕਿ ਤੁਹਾਡੇ ਭੋਜਨ ਵਿਚ ਪ੍ਰੋਟੀਨ ਦਾ ਵਧੀਆ ਤੇ ਪਚਣਯੋਗ ਸਰੋਤ ਜਰੂਰ ਹੋਵੇ। ਇਸਦੇ ਨਾਲ ਤੁਸੀ ਬਾਕੀ ਭੋਜਨ। ਪਦਾਰਥ ਮਿਲਾ ਕੇ ਸੰਤੁਲਿਤ ਭੋਜਨ ਖਾਓ।
ਪਰ ਤੁਹਾਡਾ ਭੋਜਨ ਮੌਸਮ ਅਨੁਸਾਰ, ਤੁਹਾਡੇ ਬਚਪਨ , ਤੁਹਾਡੇ ਪੂਰਵਜਾਂ ਦੀ ਖੁਰਾਕ ਤੇ ਤੁਹਾਡੇ ਆਸ ਪਾਸ ਮਿਲਦੇ ਕੁਦਰਤੀ ਖਾਣੇ ਅਨੁਸਾਰ ਹੋਣਾ ਚਾਹੀਦਾ ਹੈ। ਜਿਹੜੇ ਦੋਸਤ ਪਰਵਾਸ ਵਿੱਚ ਹਨ ਉਹਨਾਂ ਨੂੰ ਇਹ ਮੁਸ਼ਕਿਲ ਜਰੂਰ ਆਏਗੀ। ਕੀ ਉਹ ਬਿਨ੍ਹਾਂ ਗੱਲ ਤੋਂ ਮੋਟੇ ਹੋਣਗੇ, ਬਿਮਾਰ ਹੋਣਗੇ, ਕਮਜ਼ੋਰ ਮਹਿਸੂਸ ਕਰਨਗੇ । ਜਾਂ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਗੇ। ਇਸਦਾ ਕਾਰਨ ਇਹੋ ਹੈ ਕਿ ਸਾਡੇ DNA ਨੂੰ ਉਸ ਹਾਲਤ ਤੇ ਉਸ ਮੌਸਮ ਵਿਚ ਉਸ ਪ੍ਰਕਾਰ ਦਾ ਭੋਜਨ ਪਚਾਉਣ ਦੀ ਆਦਤ ਨਹੀਂ ਹੈ।
ਇਸ ਲਈ ਤੁਹਾਨੂੰ ਆਪਣੇ ਸਰੀਰ ਨੂੰ, ਤੇ ਆਪਣੇ ਮੌਸਮ ਨੂੰ ਸਮਝਕੇ ਆਪਣੀ ਡਾਇਟ ਖੁਦ ਤਿਆਰ ਕਰਨੀ ਪਵੇਗੀ। ਜਿੰਨਾ ਕੁਦਰਤੀ, ਤਾਜ਼ਾ, ਉਮਰ ਅਨੁਸਾਰ ਤੇ ਪਚਣਯੋਗ ਭੋਜਨ ਖਾਓਗੇ ਓਨਾ ਵਧੀਆ ਤੰਦਰੁਸਤ ਤੇ ਲੰਮਾ ਜੀਵਨ ਜੀਓਗੇ। ਸਿਰਫ ਨਕਲ ਲਈ ਪੰਜਾਬ ਚ ਰਹਿ ਕੇ ਕੀਵੀ ਖਾਣੇ , ਅਮੀਰੀ ਦਿਖਾ ਸਕਦਾ ਹੈ ਪਰ ਸਰੀਰ ਲਈ ਓਨਾ ਲਾਭਦਾਇਕ ਨਹੀਂ ਹੋਏਗਾ ਜਿੰਨਾ ਬੇਰ ਹੋਏਗਾ ਜਾਂ ਨਾਸ਼ਅਪਾਤੀ ਭਾਵੇਂ ਇਹਨੂੰ ਗਰੀਬੀ ਦੇ ਫਲ ਹੋ ਮੰਨੋ।
ਸੋ ਉਮੀਦ ਹੈ ਕਿ ਮੇਰਾ ਸੁਨੇਹਾ ਸਪਸ਼ਟ ਹੈ ਖ਼ਾਸ ਕਰਕੇ ਪੰਜਾਬ ਚ ਰਹਿੰਦੇ ਪੰਜਾਬੀਆਂ ਨੂੰ ਹੋ ਸਕੇ ਮਾਲਵੇ ਦੇ ਹੋਰ ਵੀ ਪੁਰਾਣੇ ਝਾੜੀਆਂ ਵਾਲੇ ਫਲ ਸਬਜ਼ੀਆਂ ਉਗਾਉਣ ਦੀ ਕੋਸ਼ਿਸ਼ ਕਰੋ ਜਿਵੇਂ ਕਿ ਚਿੱਬੜ , ਡੇਲੇ। ਇਥੋਂ ਤੱਕ ਕਿ ਕਿੱਕਰ ਦੇ ਤੁੱਕਿਆਂ ਦਾ ਅਚਾਰ ਗਰਮੀਆਂ ਵਿੱਚ ਕਿਸੇ ਰੂਹ ਅਫਜ਼ਾ ਤੋਂ ਘੱਟ ਨਹੀਂ ਸੀ। ਹੁਣ ਤਾਂ ਤੁੱਕਿਆਂ ਵਾਲੀਆਂ ਕਿੱਕਰਾਂ ਵੀ ਖਤਮ ਹਨ ।
(ਮੈਂ ਕਿਸੇ ਫਲ ਸਬਜੀ ਤੇ ਹੋਰ ਭੋਜਨ ਪਦਾਰਥ ਦਾ ਨਾਮ ਭੁੱਲ ਗਿਆ ਹੋਵਾਂ ਜਿਹੜਾ ਉੱਤਰ ਭਾਰਤ ਤੇ ਇਥੋਂ ਦੇ ਮੌਸਮ ਚ ਕੁਦਰਤੀ ਸੀ ਉਹ ਜ਼ਰੂਰ ਦੱਸੋ, ਬਾਹਰੋਂ ਲਿਆ ਕੇ ਲਗਾਏ ਕਿਸੇ ਪਦਾਰਥ ਜਿਵੇਂ ਆਲੂ ਦਾ ਨਾਮ ਨਾ ਲਿਖਿਆ ਜਾਏ)
ਹਰਜੋਤ ਸਿੰਘ