Why is Baisakhi named Baisakhi? ਹਰ ਸਾਲ ਮੇਖ ਸੰਕ੍ਰਾਂਤੀ ਵਾਲੇ ਦਿਨ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਅਸੀਂ ਬਚਪਨ ਤੋਂ ਹੀ ਦੇਖਦੇ ਆਏ ਹਾਂ ਕਿ ਵਿਸਾਖੀ ਦੇ ਤਿਉਹਾਰ ਦੇ ਨੇੜੇ ਫਸਲਾਂ ਪੱਖ ਕੇ ਵਾਢੀ ਲਈ ਤਿਆਰ ਹੋ ਜਾਂਦੀਆਂ ਹਨ, ਇਸ ਲਈ ਇਸ ਨੂੰ ਵਾਢੀ ਦਾ ਮੌਸਮ ਵੀ ਕਿਹਾ ਜਾਂਦਾ ਹੈ। ਪੰਜਾਬੀ ਭਾਈਚਾਰੇ ਦੇ ਲੋਕ ਖਾਸ ਕਰਕੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਉਂਦੇ ਹਨ। ਭਾਵੇਂ ਵਿਸਾਖੀ ਦਾ ਤਿਉਹਾਰ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ, ਪਰ ਪੰਜਾਬ ਤੇ ਹਰਿਆਣਾ ਸਮੇਤ ਪੂਰੇ ਉੱਤਰ ਭਾਰਤ ਵਿੱਚ ਇਹ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਦਰਅਸਲ :- ਇਸ ਵਾਰ ਵਿਸਾਖੀ ਦਾ ਤਿਉਹਾਰ 14 ਅਪ੍ਰੈਲ 2023 ਨੂੰ ਮਨਾਇਆ ਜਾਵੇਗਾ। ਵਿਸਾਖੀ ਪੰਜਾਬ ਦੇ ਲੋਕਾਂ ਖਾਸ ਕਰਕੇ ਸਿੱਖਾਂ ਲਈ ਬਹੁਤ ਹੀ ਮਹੱਤਵਪੂਰਨ ਤਿਉਹਾਰ ਹੈ। ਵਿਸਾਖੀ ਨੂੰ ਸਿੱਖਾਂ ਵੱਲੋਂ ਨਵੇਂ ਸਾਲ ਵਜੋਂ ਵੀ ਮਨਾਇਆ ਜਾਂਦਾ ਹੈ। ਮੁੱਖ ਤੌਰ ‘ਤੇ ਵਿਸਾਖੀ ਚੰਗੀ ਫ਼ਸਲ ਦੀ ਖ਼ੁਸ਼ੀ ਵਿੱਚ ਮਨਾਈ ਜਾਂਦੀ ਹੈ। ਇਸੇ ਕਰਕੇ ਇਸ ਤਿਉਹਾਰ ਨੂੰ ਭਾਰਤੀ ਕਿਸਾਨਾਂ ਦਾ ਤਿਉਹਾਰ ਕਿਹਾ ਜਾਂਦਾ ਹੈ। ਇਸ ਸ਼ੁਭ ਦਿਨ ‘ਤੇ ਲੋਕ ਅਨਾਜ ਦੀ ਪੂਜਾ ਕਰਦੇ ਹਨ ਅਤੇ ਵਾਢੀ ਤੋਂ ਬਾਅਦ ਘਰ ਆਉਣ ਦੀ ਖੁਸ਼ੀ ‘ਚ ਪ੍ਰਮਾਤਮਾ ਅਤੇ ਕੁਦਰਤ ਦਾ ਧੰਨਵਾਦ ਕਰਦੇ ਹਨ। ਇਸ ਦਿਨ ਪੰਜਾਬ ਵਿੱਚ ਕਈ ਥਾਵਾਂ ਉੱਤੇ ਮੇਲੇ ਲਗਦੇ ਹਨ। ਬੀਤੇ ਕੁੱਝ ਸਾਲਾਂ ਵਿੱਚ ਕੋਰੋਨਾ ਕਾਰਨ ਇਹ ਮੇਲੇ ਨਹੀਂ ਲੱਗ ਸਕੇ ਪਰ ਇਸ ਵਾਰ ਲੱਗ ਰਿਹਾ ਹੈ ਕਿ ਮੇਲਿਆਂ ਦੀ ਰੌਣਕ ਮੁੜ ਆਵੇਗੀ।
ਸਿੱਖਾਂ ਲਈ ਕਿਉਂ ਖਾਸ ਹੈ ਵਿਸਾਖੀ-
ਵਿਸਾਖੀ ਸਿਰਫ਼ ਖੇਤੀਬਾੜੀ ਦਾ ਤਿਉਹਾਰ ਹੀ ਨਹੀਂ ਹੈ, ਸਗੋਂ ਇਹ ਸਿੱਖ ਕੌਮ ਦੇ ਲੋਕਾਂ ਲਈ ਇੱਕ ਧਾਰਮਿਕ ਤਿਉਹਾਰ ਵੀ ਹੈ। ਇਸ ਤੋਂ ਇਲਾਵਾ ਸਿੱਖ ਕੌਮ ਦੇ ਲੋਕ ਵਿਸਾਖੀ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਵਜੋਂ ਮਨਾਉਂਦੇ ਹਨ। ਦਰਅਸਲ 13 ਅਪ੍ਰੈਲ ਸਨ 1699 ਨੂੰ ਵਿਸਾਖੀ ਦੇ ਦਿਨ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਇਸੇ ਲਈ ਵਿਸਾਖੀ ਦਾ ਦਿਨ ਸਿੱਖਾਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਇਸ ਨੂੰ ਵਿਸਾਖੀ ਕਿਉਂ ਕਿਹਾ ਜਾਂਦਾ ਹੈWhy is Baisakhi named Baisakhi?
ALSO READ : ਜਲ੍ਹਿਆਂਵਾਲਾ ਬਾਗ ਸਾਕੇ ਦੀ 104ਵੀਂ ਬਰਸੀ
ਵਿਸਾਖੀ ਨੂੰ ਕਿਵੇਂ ਮਿਲਿਆ ਇਸ ਦਾ ਨਾਂ –
ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਵਿਸਾਖੀ ਦੇ ਸਮੇਂ ਅਸਮਾਨ ਵਿੱਚ ਵਿਸਾਖ ਨਛੱਤਰ ਹੁੰਦਾ ਹੈ। ਇਸ ਲਈ ਇਸ ਮਹੀਨੇ ਨੂੰ ਵਿਸਾਖ ਨਛੱਤਰ ਦੀ ਪੂਰਨਮਾਸ਼ੀ ਹੋਣ ਕਰਕੇ ਵਿਸਾਖ ਕਿਹਾ ਜਾਂਦਾ ਹੈ। ਇਸ ਸ਼ੁਭ ਦਿਨ ‘ਤੇ, ਹਿੰਦੂ ਧਰਮ ਦੇ ਲੋਕ ਗੰਗਾ ਵਿਚ ਇਸ਼ਨਾਨ ਕਰਦੇ ਹਨ ਅਤੇ ਦੇਵੀ ਗੰਗਾ ਦੀ ਪੂਜਾ ਕਰਦੇ ਹਨ। ਧਾਰਮਿਕ ਮਾਨਤਾਵਾਂ ਅਨੁਸਾਰ ਅਜਿਹਾ ਕਰਨ ਨਾਲ ਅਸ਼ਵੇਧ ਯੱਗ ਕਰਨ ਦੇ ਬਰਾਬਰ ਫਲ ਮਿਲਦਾ ਹੈ। ਤੁਹਾਨੂੰ ਦਸ ਦਈਏ ਕਿ ਇਹ ਤਿਉਹਾਰ ਖੁਸ਼ੀਆਂ ਅਤੇ ਖੁਸ਼ਹਾਲੀ ਦਾ ਤਿਉਹਾਰ ਹੈ। ਜਿਸ ਨੂੰ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਸ ਤਿਉਹਾਰ ਨੂੰ ਅਸਾਮ ਵਿੱਚ ਬਿਹੂ, ਬੰਗਾਲ ਵਿੱਚ ਨਵ ਵਰਸ਼ਾ, ਕੇਰਲ ਵਿੱਚ ਪੂਰਮ ਵਿਸ਼ੂ ਕਿਹਾ ਜਾਂਦਾ ਹੈ।Why is Baisakhi named Baisakhi?